37.26 F
New York, US
February 6, 2025
PreetNama
ਫਿਲਮ-ਸੰਸਾਰ/Filmy

Kajol ਦੀ ਵੀਡੀਓ ਦੇਖ ਭੜਕੇ ਫੈਨਜ਼, ਕਿਹਾ – ‘ਲੋਕਾਂ ਕੋਲ ਖਾਣ ਲਈ ਨਹੀਂ ਅਤੇ ਤੁਸੀਂ…’

ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਲੋਕ ਕੋਰੋਨਾ ਦੇ ਨਾਲ-ਨਾਲ ਇਸਦੇ ਹੋਣ ਵਾਲੇ ਇਲਾਜ, ਬੈੱਡ ਅਤੇ ਆਕਸੀਜਨ ਦੀ ਕਮੀ ਦੇ ਨਾਲ ਹੀ ਖਾਣੇ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ’ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦੌਰਾਨ ਕੁਝ ਸੈਲੀਬਿ੍ਰਟੀਜ਼ ਲੋਕਾਂ ਨੂੰ ਖਾਣਾ ਵੰਡਣ ’ਚ ਲੱਗੇ ਹੋਏ ਹਨ। ਇਸੀ ਦੌਰਾਨ ਐਕਟਰੈੱਸ ਕਾਜਲ ਦਾ ਇਕ ਵੀਡੀਓ ਦੇਖ ਕੇ ਸੋਸ਼ਲ ਮੀਡੀਆ ’ਤੇ ਫੈਨਜ਼ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਵੀਡੀਓ ’ਤੇ ਕਾਜਲ ਦੇ ਫੈਨਜ਼ ਲਗਾਤਾਰ ਕੁਮੈਂਟ ਕਰ ਕੇ ਉਨ੍ਹਾਂ ’ਤੇ ਖਾਣੇ ਨੂੰ ਬਰਬਾਦ ਕਰਨ ਦਾ ਦੋਸ਼ ਲਗਾ ਰਹੇ ਹਨ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ’ਤੇ ਫੈਨਜ਼ ਦੇ ਨਾਲ ਹੀ ਸੈਲੇਬਿ੍ਰਟੀਜ਼ ਦੇ ਵੀ ਜੰਮ ਕੇ ਰਿਐਕਸ਼ਨ ਆ ਰਹੇ ਹਨ।
ਦਰਅਸਲ, ਐਕਟਰੈੱਸ ਕਾਜਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ’ਚ ਉਹ ਗੁੱਸੇ ’ਚ ਹਵਾ ’ਚ ਉਛਾਲਦੇ ਹੋਏ ਸੇਬ ਕੱਟਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕਾਜਲ ਸੇਬ ਨੂੰ ਹਵਾ ’ਚ ਉਛਾਲਦੀ ਹੈ, ਫਿਰ ਚਾਕੂ ਦੀ ਮਦਦ ਨਾਲ ਸੇਬ ਦੇ ਦੋ ਹਿੱਸੇ ਕਰ ਦਿੰਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘ਮੂਡ…।’ ਵੀਡੀਓ ’ਤੇ ਫੈਨਜ਼ ਦੇ ਨਾਲ ਹੀ ਸੈਲੇਬਿ੍ਰਟੀ ਦੇ ਵੀ ਜੰਮ ਕੇ ਰਿਐਕਸ਼ਨ ਆ ਰਹੇ ਹਨ।ਕਾਲਜ ਦਾ ਇਸ ਤਰ੍ਹਾਂ ਨਾਲ ਸੇਬ ਨੂੰ ਹਵਾ ’ਚ ਉਛਾਲਦੇ ਹੋਏ ਉਸਨੂੰ ਇਸ ਤਰ੍ਹਾਂ ਬਰਬਾਦ ਕਰਨਾ ਫੈਨਜ਼ ਨੂੰ ਪਸੰਦ ਨਹੀਂ ਆ ਰਿਹਾ। ਉਹ ਲਗਾਤਾਰ ਕਾਲਜ ਦੀ ਅਲੋਚਨਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਇਸ ਤਰ੍ਹਾਂ ਖਾਣ ਦੀਆਂ ਚੀਜ਼ਾਂ ਬਰਬਾਦ ਨਾ ਕਰੋ…ਕਈ ਲੋਕ ਇਸਦੇ ਲਈ ਭੁੱਖ ਨਾਲ ਮਰ ਰਹੇ ਹਨ। ਇਸ ਤਰ੍ਹਾਂ ਦੇ ਪੋਸਟ ਨੂੰ ਪ੍ਰੋਤਸਾਹਿਤ ਨਾ ਕਰੋ…।’ ਜਦਕਿ ਦੂਸਰੇ ਨੇ ਲਿਖਿਆ, ‘ਲੋਕ ਭੁੱਖੇ ਮਰ ਰਹੇ ਹਨ। ਉਨ੍ਹਾਂ ਦਾ ਮਜ਼ਾਕ ਨਾ ਬਣਾਓ, ਖਾਣਾ ਵੇਸਟ ਨਾ ਕਰੋ।’ ਇਸ ਤੋਂ ਇਲਾਵਾ, ਇਕ ਨੇ ਲਿਖਿਆ, ‘ਖਾਣੇ ਦਾ ਅਨਾਦਰ ਨਾ ਕਰੋ ਮੈਮ।’ ਇਕ ਨੇ ਲਿਖਿਆ, ‘ਫਰੂਟ ਨਿੰਜਾ। ਇਸ ਵੀਡੀਓ ’ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਦਿੱਤੇ ਹਨ।

Related posts

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

On Punjab

Esha Gupta Birthday: ‘ਗਰੀਬਾਂ ਦੀ ਐਂਜਲੀਨਾ ਜੋਲੀ’ ਕਹੇ ਜਾਣ ‘ਤੇ ਆਉਂਦਾ ਹੈ ਗੁੱਸਾ, ਪ੍ਰੋਡਿਊਸਰ ਨੇ ਕਹੀ ਸੀ ਇਹ ਹੈਰਾਨ ਕਰਨ ਵਾਲੀ ਗੱਲ

On Punjab

ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ

On Punjab