ਕਰਨਾਲ: ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕਲਪਨਾ ਚਾਵਲਾ ਨੇ ਇੱਕ ਹੋਰ ਸਨਮਾਨ ਹਾਸਲ ਕੀਤਾ ਹੈ। ਦਰਅਸਲ ਨਾਸਾ ਨੇ ਆਪਣੇ ਪੁਲਾੜ ਵਾਹਨ ਦਾ ਨਾਂ ਕਲਪਨਾ ਚਾਵਲਾ ਦੇ ਨਾਂ ‘ਤੇ ਰੱਖਿਆ। ਇਹ ਇੱਕ ਅਮਰੀਕੀ ਵਪਾਰਕ ਕਾਰਗੋ ਪੁਲਾੜ ਲਾਹਨ ਹੈ। ਇਸ ਨੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਲਈ ਉਡਾਣ ਭਰੀ ਸੀ।
ਨਾਸਾ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਮਨੁੱਖੀ ਪੁਲਾੜ ਯਾਨ ਵਿੱਚ ਉਨ੍ਹਾਂ ਦੇ ਵੱਡੇ ਯੋਗਦਾਨ ਲਈ ਇਹ ਸਨਮਾਨ ਦਿੱਤਾ ਗਿਆ ਹੈ। ਯੂਐਸ ਦੀ ਗਲੋਬਲ ਏਰੋਸਪੇਸ ਤੇ ਰੱਖਿਆ ਟੈਕਨਾਲੋਜੀ ਕੰਪਨੀ, ਨੌਰਥ ਗਰੁਪ ਗ੍ਰਾਹਮੈਨ ਨੇ ਐਲਾਨ ਕੀਤਾ ਹੈ ਕਿ ਮਿਸ਼ਨ ਮਾਹਰ ਦੀ ਯਾਦ ਵਿੱਚ ਅਗਲੇ ਪੁਲਾੜ ਸਿਗੇਂਸ ਦਾ ਨਾਂ ‘ਐਸ ਐਸ ਕਲਪਨਾ ਚਾਵਲਾ’ ਰੱਖਿਆ ਜਾਵੇਗਾ।
ਕਲਪਨਾ ਚਾਵਲਾ ਨੂੰ ਇਹ ਸਨਮਾਨ ਮਿਲਣ ‘ਤੇ ਹੁਣ ਕਰਨਾਲ ਸਥਿਤ ਕਲਪਨਾ ਦੇ ਸਕੂਲ ‘ਚ ਖੁਸ਼ੀ ਦੀ ਲਹਿਰ ਹੈ। ਸਕੂਲ ਪ੍ਰਿੰਸੀਪਲ ਰਾਜਨ ਲਾਂਬਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੀ ਮਾਣ ਦੀ ਗੱਲ ਹੈ ਕਿਉਂਕਿ ਕਲਪਨਾ ਉਨ੍ਹਾਂ ਦੇ ਸਕੂਲ ਦੀ ਵਿਦਿਆਰਥੀ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਵੀ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੇਰਣਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਇੱਥੇ ਉਨ੍ਹਾਂ ਦੇ ਸਨਮਾਨ ਵਿੱਚ ਵੀ ਕੁਝ ਕੀਤਾ ਜਾਣਾ ਚਾਹੀਦਾ ਹੈ, ਜੋ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਸਕੂਲ ਦੇ ਵਿਦਿਆਰਥੀਆਂ ਨੇ ਵੀ ਕਲਪਨਾ ਨੂੰ ਪ੍ਰਾਪਤ ਹੋਏ ਸਨਮਾਨ ’ਤੇ ਖੁਸ਼ੀ ਜ਼ਾਹਰ ਕੀਤੀ।
ਦੱਸ ਦਈਏ ਕਿ ਕਲਪਨਾ ਚਾਵਲਾ 2003 ਵਿੱਚ ਕੋਲੰਬੀਆ ਵਿੱਚ ਇੱਕ ਪੁਲਾੜ ਵਿੱਚ ਸਵਾਰ ਹੁੰਦੇ ਸਮੇਂ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ‘ਚ ਉਸ ਦੀ ਮੌਤ ਹੋ ਗਈ ਸੀ। ਧਰਤੀ ‘ਤੇ ਪਰਤਦੇ ਸਮੇਂ ਜਦੋਂ ਇਹ ਧਰਤੀ ਦੇ ਚੱਕਰ ਵਿਚ ਦਾਖਲ ਹੋਇਆ ਤਾਂ ਧਰਤੀ ਨਾਲ ਟੱਕਰਾ ਕੇ ਪੁਲਾੜ ਚਕਨਾਚੂਰ ਹੋ ਗਿਆ।
ਕਲਪਨਾ ਚਾਵਲਾ ਦਾ ਜਨਮ 1 ਜੁਲਾਈ, 1961 ਨੂੰ ਕਰਨਾਲ ਜ਼ਿਲ੍ਹਾ ‘ਚ ਹੋਇਆ ਸੀ। ਕਲਪਨਾ ਨੇ ਫਰਾਂਸ ਦੇ ਜਾਨ ਪੀਅਰ ਨਾਲ ਵਿਆਹ ਕਰਵਾ ਲਿਆ ਜੋ ਫਲਾਇੰਗ ਇੰਸਟਕਟਰ ਸੀ।