35.06 F
New York, US
December 12, 2024
PreetNama
ਫਿਲਮ-ਸੰਸਾਰ/Filmy

Kamal Haasan ਹੋਏ ਹਸਪਤਾਲ ’ਚ ਭਰਤੀ, ਇਸ ਕਾਰਨ ਕਰਵਾਉਣੀ ਪਈ ਸਰਜਰੀ

ਸਾਊਥ ਫਿਲਮਾਂ ਦੇ ਮਸ਼ਹੂਰ ਅਦਾਕਾਰ ਕਮਲ ਹਾਸਨ ਇਨ੍ਹੀਂ ਦਿਨੀਂ ਹਸਪਤਾਲ ’ਚ ਭਰਤੀ ਹਨ। ਉਨ੍ਹਾਂ ਨੇ ਆਪਣੀ ਸਰਜਰੀ ਕਰਵਾਈ ਹੈ। ਇਸੀ ਗੱਲ ਦੀ ਜਾਣਕਾਰੀ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਅਦਾਕਾਰਾ ਸ਼ਰੂਤੀ ਹਾਸਨ ਤੇ ਅਕਸ਼ਰਾ ਹਾਸਨ ਨੇ ਦਿੱਤੀ ਹੈ। ਹਾਸਨ ਭੈਣਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਮਲ ਹਾਸਨ ਸਰਜਰੀ ਕਰਵਾ ਰਹੇ ਹਨ।
ਜਾਰੀ ਬਿਆਨ ’ਚ ਫੈਨਜ਼ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਗਿਆ ਹੈ, ਇਲਾਜ ਦੌਰਾਨ ਸਾਡੇ ਪਿਤਾ ਲਈ ਚਿੰਤਾ ਜਾਹਿਰ ਕਰਨ, ਉਨ੍ਹਾਂ ਦਾ ਸਾਥ ਦੇਣ ਤੇ ਪ੍ਰਾਰਥਨਾ ਕਰਨ ਲਈ ਧੰਨਵਾਦ ਕਰਦੇ ਹਾਂ। ਸਾਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। ਉਨ੍ਹਾਂ ਦੇ ਪੈਰ ਦੀ ਸਰਜਰੀ ਅੱਜ ਸਵੇਰੇ ਸ਼੍ਰੀ ਰਾਮਚੰਦਰ ਹਸਪਤਾਲ ’ਚ ਆਰਥੋਪੈਡਿਕ ਡਾ. ਮੋਹਨ ਕੁਮਾਰ ਤੇ ਡਾ. ਜੇਐੱਮਐੱਨ ਮੂਰਤੀ ਨੇ ਕੀਤੀ ਹੈ। ਡਾਕਟਰ ਤੇ ਹਸਪਤਾਲ ਪ੍ਰਬੰਧਨ ਸਾਡੇ ਪਿਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ।
ਉਨ੍ਹਾਂ ਅੱਗੇ ਲਿਖਿਆ, ਅਸੀਂ ਚਾਰ ਤੋਂ ਪੰਜ ਦਿਨਾਂ ’ਚ ਘਰ ਵਾਪਸ ਆ ਜਾਵਾਂਗੇ। ਕੁਝ ਦਿਨਾਂ ਦੇ ਆਰਾਮ ਅਤੇ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਸਲਾਮਤੀ ਲਈ ਤੁਹਾਡੀ ਸਾਰਿਆਂ ਦੀ ਪ੍ਰਾਰਥਨਾ ਲਈ ਹਾਰਦਿਕ ਧੰਨਵਾਦ।
ਸੋਸ਼ਲ ਮੀਡੀਆ ’ਤੇ ਇਹ ਬਿਆਨ ਵਾਇਰਲ ਹੋ ਰਿਹਾ ਹੈ। ਕਮਲ ਹਾਸਨ ਦੇ ਬਹੁਤ ਸਾਰੇ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸਤੋਂ ਪਹਿਲਾਂ ਕਮਲ ਹਾਸਨ ਦਿੱਗਜ ਅਦਾਕਾਰ ਰਜਨੀਕਾਂਤ ਦੇ ਸਿਆਸਤ ’ਚ ਆਉਣ ਨੂੰ ਲੈ ਕੇ ਬਿਆਨ ਦੇਣ ਕਾਰਨ ਚਰਚਾ ’ਚ ਸਨ। ਹਾਲ ਹੀ ’ਚ ਰਜਨੀਕਾਂਤ ਨੇ ਸਿਆਸਤ ਦਾ ਪੱਲਾ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਫ਼ੈਸਲਾ ਲਿਆ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਆਸਤ ਤੋਂ ਬਿਨਾਂ ਉਹ ਤਾਮਿਲਨਾਡੂ ਦੀ ਜਨਤਾ ਲਈ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ।

Related posts

ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ‘ਤੇ ਟੁੱਟ ਪਏ ਫੈਨਜ਼, Likes ਦਾ ਬਣਾ ਦਿੱਤਾ ਇਹ ਜ਼ਬਰਦਸਤ ਰਿਕਾਰਡ

On Punjab

ਤਾਲਿਬਾਨੀਆਂ ’ਤੇ ਇਹ ਬਿਆਨ ਦੇ ਕੇ ਬੁਰਾ ਫਸੀ ਸਵਰਾ ਭਾਸਕਰ, ਹੁਣ ਹੋ ਰਹੀ ਅਦਾਕਾਰਾ ਦੀ ਗ੍ਰਿਫਤਾਰੀ ਦੀ ਮੰਗ

On Punjab

ਅਕਸ਼ੈ ਕੁਮਾਰ ਦੇ ਸਵੀਮਿੰਗ ਪੂਲ ‘ਚ ਫਿਸਲ ਗਈ ਡਰੈਗਨਫਲਾਈ, ਅਦਾਕਾਰ ਨੇ ਬਚਾਈ ਜਾਨ, ਦੇਖੋ ਵੀਡੀਓ

On Punjab