ਮੁੰਬਈ: ਬੰਬੇ ਹਾਈਕੋਰਟ ਨੇ ਬਾਲੀਵੁੱਡ ਐਕਟਰਸ ਕੰਗਣਾ ਰਨੌਤ ਦੇ ਬੰਗਲੇ ‘ਚ ਭੰਨ੍ਹ-ਤੋੜ ਕੀਤੇ ਜਾਣ ਦੇ ਮਾਮਲੇ ਵਿੱਚ ਬੀਐਮਸੀ ਦਾ ਨੋਟਿਸ ਰੱਦ ਕਰ ਦਿੱਤਾ ਹੈ। ਬੰਬੇ ਹਾਈਕੋਰਟ ਨੇ ਬੀਐਮਸੀ ਨੂੰ ਇਸ ਮਾਮਲੇ ਵਿੱਚ ਫਟਕਾਰ ਲਾਈ ਹੈ। ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬੀਐਸਸੀ ਨੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੰਗਨਾ ਦੇ ਬੰਗਲੇ ਵਿਚ ਹੋਏ ਨੁਕਸਾਨ ਦੀ ਜਾਂਚ ਲਈ ਸੁਤੰਤਰ ਏਜੰਸੀ ਨੂੰ ਆਦੇਸ਼ ਦਿੱਤਾ ਹੈ। ਹਾਈਕੋਰਟ ਬਾਅਦ ਵਿਚ ਏਜੰਸੀ ਦੀ ਰਿਪੋਰਟ ‘ਤੇ ਘਾਟੇ ਦੀ ਪੂਰਤੀ ਲਈ ਫੈਸਲਾ ਕਰੇਗੀ।
ਬੀਐਮਸੀ ਨੇ ਕੰਗਣਾ ਰਨੌਤ ਦੇ ਬੰਗਲੇ ‘ਤੇ ਨੋਟਿਸ ਜਾਰੀ ਕੀਤਾ ਸੀ ਅਤੇ ਨੋਟਿਸ ਦੇਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਭੰਨਤੋੜ ਸ਼ੁਰੂ ਕਰ ਦਿੱਤੀ ਸੀ। ਕੰਗਨਾ ਇਸ ਕਾਰਵਾਈ ਖਿਲਾਫ ਬੰਬੇ ਹਾਈ ਕੋਰਟ ਗਈ, ਜਿੱਥੇ ਉਸਨੇ ਕਿਹਾ ਕਿ ਨੋਟਿਸ ਦੇਣ ਦਾ ਸਮਾਂ ਘੱਟੋ ਘੱਟ 14 ਦਿਨਾਂ ਦਾ ਹੋਣਾ ਚਾਹੀਦਾ ਹੈ, ਪਰ ਬੀਐਮਸੀ ਨੇ ਇਕਪਾਸੜ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ-ਅੰਦਰ ਭੰਨਤੋੜ ਕੀਤੀ।
ਬੀਐਮਸੀ ਨੇ ਕਿਹਾ ਕਿ ਨਕਸ਼ੇ ਅਨੁਸਾਰ ਕੰਗਣਾ ਦੇ ਬੰਗਲੇ ਵਿਚ ਬਾਥਰੂਮ ਅਤੇ ਦਫਤਰ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ। ਇਹ ਵਾਧੂ ਥਾਂ ‘ਤੇ ਕਬਜ਼ਾ ਕਰਕੇ ਬਣਾਇਆ ਗਿਆ ਸੀ। ਪਰ ਬੀਐਮਸੀ ਨੇ ਅੰਤਮ ਤਾਰੀਖ ਤੋਂ ਪਹਿਲਾਂ ਭੰਨਤੋੜ ਕੀਤੀ।
ਆਪਣੀ ਜਿੱਤ ‘ਤੇ ਬੋਲੀ ਕੰਗਨਾ:
ਕੰਗਨਾ ਰਨੌਜ ਨੇ ਬੰਬੇ ਹਾਈ ਕੋਰਟ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, “ਜਦੋਂ ਕੋਈ ਵਿਅਕਤੀ ਸਰਕਾਰ ਖਿਲਾਫ ਖੜ੍ਹਾ ਹੁੰਦਾ ਹੈ ਅਤੇ ਜਿੱਤ ਜਾਂਦਾ ਹੈ, ਤਾਂ ਇਹ ਵਿਅਕਤੀ ਦੀ ਜਿੱਤ ਨਹੀਂ ਹੁੰਦੀ, ਪਰ ਇਹ ਲੋਕਤੰਤਰ ਦੀ ਜਿੱਤ ਹੁੰਦੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ ਅਤੇ ਉਨ੍ਹਾਂ ਦਾ ਵੀ ਧੰਨਵਾਦ ਜੋ ਮੇਰੇ ਟੁੱਟੇ ਸੁਪਨਿਆਂ ‘ਤੇ ਹੱਸੇ। ਇਕੋ ਕਾਰਨ ਹੈ ਕਿ ਤੁਸੀਂ ਇੱਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹੋ, ਇਸ ਲਈ ਮੈਂ ਇੱਕ ਹੀਰੋ ਹੋ ਸਕਦੀ ਹਾਂ।”