ਕਰਨਾਟਕ ‘ਚ ਇਕ ਵਾਰ ਫਿਰ ਮੰਦਰ-ਮਸਜਿਦ ਵਿਵਾਦ ਛਿੜ ਗਿਆ ਹੈ। ਕਰਨਾਟਕ ਦੇ ਭਾਜਪਾ ਵਿਧਾਇਕ ਕੇਐਸ ਈਸ਼ਵਰੱਪਾ ਨੇ ਅੱਜ ਇਸ ਸਬੰਧ ਵਿੱਚ ਹੈਰਾਨੀਜਨਕ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 36 ਹਜ਼ਾਰ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਬਣਾਈਆਂ ਗਈਆਂ ਹਨ। ਹੁਣ ਮੰਦਰ ਬਣਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।