ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਬਲੀ ਵਿੱਚ ਸਵਾਮੀ ਵਿਵੇਕਾਨੰਦ ਦੀ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਯੁਵਾ ਉਤਸਵ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕਰਨਾਟਕ ਦੀਆਂ ਕਈ ਯਾਤਰਾਵਾਂ ਕੀਤੀਆਂ ਹਨ। ਇਨ੍ਹਾਂ ਮੁਲਾਕਾਤਾਂ ਨੇ ਉਸ ਦੀ ਜ਼ਿੰਦਗੀ ਵਿਚ ਬਹੁਤ ਮਦਦ ਕੀਤੀ ਸੀ। ਮੈਸੂਰ ਦੇ ਮਹਾਰਾਜਾ ਨੇ ਵੀ ਸਵਾਮੀ ਜੀ ਦੀ ਸ਼ਿਕਾਗੋ ਯਾਤਰਾ ਦੌਰਾਨ ਬਹੁਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਕਤੀ ਦੇ ਸੁਪਨੇ ਹੀ ਭਾਰਤ ਦੀ ਦਿਸ਼ਾ ਤੈਅ ਕਰਦੇ ਹਨ। ਨੌਜਵਾਨ ਸ਼ਕਤੀ ਦੀਆਂ ਖਾਹਿਸ਼ਾਂ ਹੀ ਭਾਰਤ ਦੀ ਮੰਜ਼ਿਲ ਤੈਅ ਕਰਦੀਆਂ ਹਨ। ਯੁਵਾ ਸ਼ਕਤੀ ਦਾ ਜਨੂੰਨ ਭਾਰਤ ਦੇ ਮਾਰਗ ਨੂੰ ਚਲਾਉਂਦਾ ਹੈ ਅਤੇ ਜਵਾਨ ਰਹਿਣ ਦਾ ਮਤਲਬ ਸੋਚ, ਮਿਹਨਤ, ਇੱਛਾਵਾਂ ਅਤੇ ਜਨੂੰਨ ਵਿੱਚ ਜਵਾਨ ਹੋਣਾ ਹੈ।
ਇਸ ਤੋਂ ਪਹਿਲਾਂ ਹੁਬਲੀ ਵਿਖੇ ਹੋਏ ਰਾਸ਼ਟਰੀ ਯੁਵਕ ਮੇਲੇ ਦੌਰਾਨ ਰਾਜਾਂ ਦੀ ਸੱਭਿਆਚਾਰਕ ਝਾਕੀ ਪੇਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਨੌਜਵਾਨਾਂ ਨੇ ਯੋਗਾ ਅਤੇ ਲੋਕ ਨਾਚ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਮਲਖੰਬ ਦਾ ਵੀ ਪ੍ਰਦਰਸ਼ਨ ਕੀਤਾ।