ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਨਾਂ ’ਤੇ ਧੋਖਾਧੜੀ ਹੋ ਰਹੀ ਹੈ। ਇਸ ਲਈ ਠੱਗ Whatsapp ਦਾ ਸਹਾਰਾ ਲੈ ਰਹੇ ਹਨ। ਮੈਸੇਜ ਭੇਜ ਕੇ ਲੋਕਾਂ ਨੂੰ ਪੈਸੇ ਜਿੱਤਣ ਦਾ ਲਾਲਚ ਦੇ ਕੇ ਫਸਾਇਆ ਜਾ ਰਿਹਾ ਹੈ। ਜਿਸ ’ਚ ਇਕ ਆਡੀਓ ਕਲਿੱਪ ਤੇ ਗ੍ਰਾਫਿਕਸ ਦੇ ਜ਼ਰੀਏ ਕੇਬੀਸੀ ਲਾਟਰੀ ਦਾ ਜ਼ਿਕਰ ਹੈ। ਇਸ ’ਚ ਯੂਜ਼ਰਜ਼ ਨੂੰ ਲੱਕੀ ਡ੍ਰਾਅ ’ਚ 25 ਲੱਖ ਰੁਪਏ ਜਿੱਤਣ ਦੀ ਗੱਲ ਕਹੀ ਗਈ ਹੈ।
Whatsapp ’ਤੇ ਮੈਸੇਜ ਆਲ ਇੰਡੀਆ ਮਿਸ ਕਾਰਡ ਲੱਕੀ ਡ੍ਰਾਅ ਕਾਮਪਿਟੀਸ਼ਨ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਕ ਆਡੀਓ ਕਲਿੱਪ ’ਚ ਲਾਟਰੀ ਦੀ ਜਾਣਕਾਰੀ ਦੱਸੀ ਗਈ ਹੈ। ਆਡੀਓ ’ਚ ਕਿਹਾ ਗਿਆ ਹੈ ਕਿ ਮੈਸੇਜ ਕੇਬੀਸੀ ਮੁੰਬਈ ਨੇ ਕੀਤਾ ਹੈ। ਯੂਜ਼ਰਜ਼ ਨੂੰ ਕੰਪਨੀ ਨੇ ਲੱਕੀ ਡ੍ਰਾਅ ’ਚ ਚੁਣਿਆ ਹੈ। ਉਸ ਦੇ ਨੰਬਰ ’ਤੇ 25 ਲੱਖ ਦੀ ਲਾਟਰੀ ਲੱਗੀ ਹੈ।
ਫਰਜ਼ੀ ਮੈਸੇਜ ’ਚ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਪੰਜ ਹਜ਼ਾਰ ਮੋਬਾਈਲ ਨੰਬਰ ਦੀ ਲਾਟਰੀ ਨਿਕਲੀ ਸੀ। ਜਿਸ ’ਚ ਤੁਹਾਡਾ ਨੰਬਰ ਚੁਣਿਆ ਗਿਆ ਹੈ। ਉਸ ’ਚ ਮੈਨੇਜਰ ਦਾ ਨੰਬਰ ਵੀ ਹੈ। ਜਿਸ ਨਾਲ ਸਿਰਫ Whatsapp ਕਾਲ ਹੀ ਕਰ ਸਕਦੇ ਹਨ। ਜੋ ਅੱਗੇ ਦੀ ਪ੍ਰੋਸੈਸ ਦੀ ਜਾਣਕਾਰੀ ਦੇਮਗੇ। ਦੱਸ ਦਈਏ ਕਿ ਇਸ ਤਰ੍ਹਾਂ ਦੇ ਮੈਸੇਜ ਫਰਜ਼ੀ ਹਨ। ਕੌਣ ਬਣੇਗਾ ਕਰੋੜਪਤੀ ਦੁਆਕਾ ਕੋਈ ਲੱਕੀ ਡ੍ਰਾਅ ਕਾਮਪਿਟੀਸ਼ਨ ਨਹੀਂ ਚਲਾਇਆ ਜਾ ਰਿਹਾ ਹੈ। ਸੋਨੀ ਟੀਵੀ ਨੇ ਵੀ ਕਈ ਵਾਰ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਅਲਰਟ ਕੀਤਾ ਹੈ।