ਕੌਨ ਬਣੇਗਾ ਕਰੋੜਪਤੀ’ ਦਾ ਹਰ ਸੀਜ਼ਨ ਹਿੱਟ ਰਿਹਾ ਹੈ। ਅਮਿਤਾਭ ਬੱਚਨ ਨੇ ਆਪਣੇ ਵੱਖਰੇ ਅੰਦਾਜ਼ ਨਾਲ ਇਸ ਸ਼ੋਅ ਦੀ ਸਫ਼ਲਤਾ ਨੂੰ ਹੋਰ ਵਧਾ ਦਿੱਤਾ ਹੈ। 21 ਸਾਲਾਂ ਤੋਂ ਚੱਲ ਰਹੇ ਇਸ ਗੇਮ ਸ਼ੋਅ ਨੇ ਦਰਸ਼ਕਾਂ ਦੇ ਦਿਲਾਂ ਵਿਚ ਆਪਣੇ ਲਈ ਇਕ ਖ਼ਾਸ ਥਾਂ ਬਣਾ ਲਈ ਹੈ। ਕੇਬੀਸੀ ਨੇ ਹਾਲ ਹੀ ਵਿਚ ਆਪਣੇ 1000 ਐਪੀਸੋਡ ਪੂਰੇ ਕੀਤੇ ਹਨ। ਇਸ ਮੌਕੇ ‘ਤੇ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਅਤੇ ਪੋਤੀ ਨਵਿਆ ਨਵੇਲੀ ਨੰਦਾ ਕੇਬੀਸੀ ਦੇ ਸੈੱਟ ‘ਤੇ ਪਹੁੰਚੀਆਂ। ਦੋਵਾਂ ਨੇ ਹਾਟ ਸੀਟ ‘ਤੇ ਬੈਠ ਕੇ ਬਿੱਗ ਬੀ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਅਮਿਤਾਭ ਹੋ ਗਏ ਭਾਵੁਕ
21 ਸਾਲਾਂ ਦੇ ਲੰਬੇ ਸਫ਼ਰ ਅਤੇ 1000 ਐਪੀਸੋਡ ਪੂਰੇ ਕਰਨ ਤੋਂ ਬਾਅਦ ਅਮਿਤਾਭ ਬੱਚਨ ਭਾਵੁਕ ਹੋ ਕੇ ਰੋ ਪਏ। ਸੋਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਸ਼ਵੇਤਾ ਬਿੱਗ ਬੀ ਨੂੰ ਪੁੱਛਦੀ ਹੈ, ‘ਪਾਪਾ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ 1000ਵਾਂ ਐਪੀਸੋਡ ਹੈ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?’ ਅਮਿਤਾਭ ਕਹਿੰਦੇ ਹਨ, ‘ਲਗਦਾ ਹੈ ਪੂਰੀ ਦੁਨੀਆ ਬਦਲ ਗਈ ਹੈ।’
ਕਿਹੋ ਜਿਹਾ ਰਿਹਾ ਹੁਣ ਤਕ ਦਾ ਸਫ਼ਰ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੀ ਨੇ ਆਪਣੇ ਅਧਿਕਾਰਤ ਪੇਜ ‘ਤੇ ਕੈਪਸ਼ਨ ਦਿੱਤਾ ਹੈ, ‘ਕੇਬੀਸੀ ਇਸ ਖੂਬਸੂਰਤ ਪਲ ‘ਚ ਆਪਣੇ ਚਿਹਰੇ ‘ਤੇ ਮੁਸਕਰਾਹਟ, ਅੱਖਾਂ ‘ਚ ਖੁਸ਼ੀ ਦੇ ਹੰਝੂ, ਤੁਹਾਡੇ ਸਾਰਿਆਂ ਲਈ ਬਹੁਤ ਸਾਰਾ ਗਿਆਨ ਅਤੇ ਪਿਆਰ ਦੇ ਨਾਲ ਆਪਣੇ 1000 ਐਪੀਸੋਡ ਪੂਰੇ ਕਰ ਰਿਹਾ ਹੈ। ਅਮਿਤਾਭ ਬੱਚਨ ਸਰ ਭਾਵੁਕ ਹੋ ਗਏ। ਇਸ ਪੂਰੇ ਸਫ਼ਰ ਦੀ ਇਕ ਝਲਕ ਦੇਖੋ, ਇਹ ਪੂਰਾ ਐਪੀਸੋਡ ਦੇਖਣਾ ਨਾ ਭੁੱਲੋ। ਕੌਨ ਬਣੇਗਾ ਕਰੋੜਪਤੀ ਦੇ ਇਸ ਸ਼ਾਨਦਾਰ ਸ਼ੁੱਕਰਵਾਰ ਐਪੀਸੋਡ ਵਿਚ, ਇਸ ਸ਼ੁੱਕਰਵਾਰ ਰਾਤ 9 ਵਜੇ ਸਿਰਫ਼ ਸੋਨੀ ‘ਤੇ।
‘ਖੇਡ ਅਜੇ ਖ਼ਤਮ ਨਹੀਂ ਹੋਈ’
ਇਹ ਵੀਡੀਓ ਪਹਿਲੇ ਕਰੋੜਪਤੀ ਹਰਸ਼ਵਰਧਨ ਨਵਾਥੇ ਦੇ ਨਾਲ-ਨਾਲ ਪਹਿਲੀ ਮਹਿਲਾ ਕਰੋੜਪਤੀ ਨੂੰ ਦਰਸਾਉਂਦਾ ਹੈ। ਦੱਸਿਆ ਗਿਆ ਹੈ ਕਿ ਸਾਲ 2000 ‘ਚ 3 ਜੁਲਾਈ ਨੂੰ ਸ਼ੁਰੂ ਹੋਇਆ ਇਹ ਸ਼ੋਅ ਅੱਜ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਵੀਡੀਓ ‘ਚ ਸ਼ੋਅ ਦੇ ਕਈ ਖ਼ਾਸ ਪਲ ਦਿਖਾਏ ਗਏ ਹਨ ਜਦੋਂ ਜੂਨੀਅਰ ਪਹਿਲੀ ਵਾਰ ਕਰੋੜਪਤੀ ਬਣਿਆ ਸੀ। ਵੀਡੀਓ ਦੇ ਅੰਤ ਵਿਚ, ਅਮਿਤਾਭ ਬੱਚਨ ਕਹਿੰਦੇ ਹਨ ਕਿ…ਖੇਡ ਨੂੰ ਅੱਗੇ ਵਧਣ ਦਿਓ… ਕਿਉਂਕਿ ਗੇਮ ਅਜੇ ਖ਼ਤਮ ਨਹੀਂ ਹੋਈ ਹੈ…।