PreetNama
ਫਿਲਮ-ਸੰਸਾਰ/Filmy

KBC 13 : ਸ਼ੋਅ ’ਚ ਆਈ ਇਸ ਕੰਟੈਸਟੈਂਟ ਨੂੰ ਹੈ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਤੋਂ ‘ਜਲਣ’, ਕਾਰਨ ਜਾਣ ਕੇ ਬਿੱਗ ਬੀ ਨੇ ਦਿੱਤਾ ਅਜਿਹਾ ਰੀਐਕਸ਼ਨ

ਮੈਗਾਸਟਾਰ ਅਮਿਤਾਭ ਬੱਚਨ ਦੇ ਕੁਇਜ਼ ਸ਼ੋਅ ਕੇਬੀਸੀ 13 (ਕੌਣ ਬਣੇਗਾ ਕਰੋੜਪਤੀ 13) ’ਚ ਹਰ ਦਿਨ ਨਵੇਂ ਕੰਟੈਸਟੈਂਟ ਹਿੱਸਾ ਲੈਂਦੇ ਹਨ। ਇਨ੍ਹਾਂ ਕੰਟੈਸਟੈਂਟ ਨਾਲ ਅਮਿਤਾਭ ਬੱਚਨ ਕਾਫੀ ਮਸਤੀ-ਮਜ਼ਾਕ ਵੀ ਕਰਦੇ ਰਹਿੰਦੇ ਹਨ। ਉਥੇ ਹੀ ਇਹ ਕੰਟੈਸਟੈਂਟ ਦਿੱਗਜ ਅਦਾਕਾਰ ਲਈ ਆਪਣਾ ਪਿਆਰ ਦਿਖਾਉਣ ਤੋਂ ਵੀ ਨਹੀਂ ਹੱਟਦੇ। ਇਸ ਸਭ ਦੌਰਾਨ ਸ਼ੋਅ ਦੀ ਇਕ ਕੰਟੈਸਟੈਂਟ ਨੇ ਅਮਿਤਾਭ ਬੱਚਨ ਦੀ ਨੂੰਹ ਭਾਵ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ ਹੈ।

ਦਰਅਸਲ, ਕੇਬੀਸੀ 13 ’ਚ ਹਾਲ ਹੀ ’ਚ ਦਿਵਿਆ ਸਹਾਏ ਨਾਮ ਦੀ ਇਕ ਕੰਟੈਸਟੈਂਟ ਨੇ ਹਿੱਸਾ ਲਿਆ। ਸ਼ੋਅ ਦੀ ਹਾਟ ਸੀਟ ’ਤੇ ਪਹੁੰਚ ਕੇ ਉਨ੍ਹਾਂ ਨੇ ਅਮਿਤਾਭ ਬੱਚਨ ਦੇ ਨਾਲ ਸ਼ਾਨਦਾਰ ਗੇਮ ਖੇਡੀ ਅਤੇ ਆਪਣੇ ਦਿਲ ਦੀਆਂ ਢੇਰ ਸਾਰੀਆਂ ਗੱਲਾਂ ਵੀ ਸ਼ੇਅਰ ਕੀਤੀਆਂ। ਦਿਵਿਆ ਸਹਾਏ ਨੇ ਅਮਿਤਾਭ ਬੱਚਨ ਨੂੰ ਕਿਹਾ ਕਿ ਉਨ੍ਹਾਂ ਨੂੰ ਤੁਹਾਡੀ ‘ਨੂੰਹ ਰਾਣੀ’ ਤੋਂ ਕਾਫੀ ‘ਜਲਣ’ ਹੈ। ਕੰਟੈਸਟੈਂਟ ਦੀ ਇਹ ਗੱਲ ਸੁਣ ਕੇ ਬਿੱਗ ਬੀ ਵੀ ਹੈਰਾਨ ਹੋ ਜਾਂਦੇ ਹਨ। ਕੇਬੀਸੀ 13 ਨਾਲ ਜੁੜਿਆ ਇਹ ਵੀਡੀਓ ਪ੍ਰੋਮੋ ਸੋਨੀ ਟੀਵੀ ਚੈਨਲ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਸਾਂਝਾ ਕੀਤਾ ਹੈ।

ਇਸ ਵੀਡੀਓ ਪ੍ਰੋਮੋ ’ਚ ਦਿਵਿਆ ਸਹਾਏ ਅਮਿਤਾਭ ਬੱਚਨ ਨੂੰ ਕਹਿੰਦੀ ਹੈ, ‘ਇਕ ਗੱਲ ਹੈ, ਮੈਨੂੰ ਤੁਹਾਡੀ ਨੂੰਹ ਤੋਂ ਬਹੁਤ ਜਲਣ ਹੈ।’ ਇਸਤੋਂ ਬਾਅਦ ਬਿੱਗ ਬੀ ਉਸ ਤੋਂ ਇਸਦਾ ਕਾਰਨ ਪੁੱਛਦੇ ਹਨ, ਤਾਂ ਦਿਵਿਆ ਸਹਾਏ ਕਹਿੰਦੀ ਹੈ, ‘ਸੌਂ ਸਾਲ ’ਚ ਕੋਈ ਲੜਕੀ ਇੰਨੀ ਖ਼ੂਬਸੂਰਤ ਪੈਦਾ ਹੁੰਦੀ ਹੈ।’ ਇਸਤੋਂ ਬਾਅਦ ਬਿੱਗ ਬੀ ਨੇ ਤਾਰੀਫ਼ ਲਈ ਉਸਦਾ ਸ਼ੁਕਰੀਆ ਅਦਾ ਕੀਤਾ ਅਤੇ ਦਿਵਿਆ ਦੀ ਸ਼ਿਕਾਇਤ ਇਥੇ ਹੀ ਖ਼ਤਮ ਨਹੀਂ ਹੁੰਦੀ। ਉਹ ਇਹ ਵੀ ਕਹਿੰਦੀ ਹੈ ਕਿ ਐਸ਼ਵਰਿਆ ਤੋਂ ਇਲਾਵਾ, ਉਹ ਹੋਰ ਅਦਾਕਾਰਾਵਾਂ ਦੀ ਤੁਲਨਾ ’ਚ ਕਿਤੇ ਜ਼ਿਆਦਾ ਸੁੰਦਰ ਹੈ। ਉਹ ਅੱਗੇ ਕਹਿੰਦੀ ਹੈ, ‘ਮੈਂ ਹਾਲੇ ਤਕ ਹੀਰੋਇਨ ਕਿਉਂ ਨਹੀਂ ਹਾਂ।’

Related posts

ਪੁਲਿਸ ਨੇ ਲਿਆ ਅਕਸ਼ੇ ਦਾ ਸਹਾਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਮੀਮ

On Punjab

Oscar 2025 : ਪੂਰਾ ਹੋਇਆ ਕਿਰਨ ਰਾਓ ਦਾ ਸੁਪਨਾ, ਆਸਕਰ ‘ਚ ਪਹੁੰਚੀ ਫਿਲਮ ‘ਲਾਪਤਾ ਲੇਡੀਜ਼’, ਇਨ੍ਹਾਂ 5 ਫਿਲਮਾਂ ਨੂੰ ਪਛਾੜਿਆ Oscar 2025 : ਭਾਰਤੀ ਫਿਲਮ ਫੈਡਰੇਸ਼ਨ ਦੇ ਮੈਂਬਰਾਂ ਨੇ ਅਕੈਡਮੀ ਅਵਾਰਡਾਂ ‘ਚ ਭਾਰਤ ਦੇ ਅਧਿਕਾਰਤ ਦਾਖਲੇ ਦਾ ਐਲਾਨ ਕੀਤਾ ਹੈ। ਇਸ ‘ਚ ਆਮਿਰ ਖਾਨ ਪ੍ਰੋਡਕਸ਼ਨ ‘ਚ ਬਣੀ Laapataa Ladies ਵੀ ਸ਼ਾਮਲ ਹੈ।

On Punjab

Kids Health : ਕੀ ਤੁਹਾਡੇ ਬੱਚੇ ਦੀ ਵੀ ਨਹੀਂ ਵਧ ਰਹੀ Height, ਅਪਣਾਓ ਇਹ 8 ਸੁਪਰ ਫੂਡਜ਼

On Punjab