ਕੇਰਲ ਦੇ ਕੋਝੀਕੋਡ ਵਿੱਚ ਇੱਕ ਟਰਾਂਸਜੈਂਡਰ ਜੋੜੇ ਨੇ ਹਾਲ ਹੀ ਵਿੱਚ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਹੈ। ਜਾਣਕਾਰੀ ਮੁਤਾਬਕ ਜਾਹਦ ਨਾਂ ਦੇ ਟਰਾਂਸਜੈਂਡਰ ਨੇ ਬੁੱਧਵਾਰ ਨੂੰ ਸਰਕਾਰੀ ਹਸਪਤਾਲ ‘ਚ ਬੱਚੇ ਨੂੰ ਜਨਮ ਦਿੱਤਾ। ਇਹ ਦੇਸ਼ ਵਿੱਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ।
ਟਰਾਂਸ ਪਾਰਟਨਰਜ਼ ਵਿੱਚੋਂ ਇਕ ਜੀਆ ਪਾਵਲ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਸੀਜੇਰੀਅਨ ਸੈਕਸ਼ਨ ਰਾਹੀਂ ਸਵੇਰੇ 9.30 ਵਜੇ ਬੱਚੇ ਦਾ ਜਨਮ ਹੋਇਆ। ਪਾਵਲ ਨੇ ਦੱਸਿਆ ਕਿ ਬੱਚੇ ਤੇ ਉਸ ਨੂੰ ਜਨਮ ਦੇਣ ਵਾਲੇ ਉਸ ਦੇ ਸਾਥੀ ਜਾਹਦ ਦੋਵਾਂ ਦੀ ਸਿਹਤ ਠੀਕ ਹੈ।
ਨਵਜੰਮੇ ਬੱਚੇ ਦੇ ਲਿੰਗ ਦਾ ਖੁਲਾਸਾ ਕਰਨ ਤੋਂ ਕੀਤਾ ਇਨਕਾਰ
ਜੀਆ ਪਾਵਲ ਨੇ ਹਾਲਾਂਕਿ ਨਵਜੰਮੇ ਬੱਚੇ ਦੇ ਲਿੰਗ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਅਜੇ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦੇ ਹਨ। ਜੀਆ ਪੌਲ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਐਲਾਨ ਕੀਤਾ ਸੀ ਕਿ ਜਾਹਦ ਅੱਠ ਮਹੀਨਿਆਂ ਦੀ ਗਰਭਵਤੀ ਹਨ
ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਸੀ ਜਾਣਕਾਰੀ
ਪਾਲ ਨੇ ਇਕ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਕਿ ਅਸੀਂ ਮਾਂ ਬਣਨ ਦੇ ਆਪਣੇ ਸੁਪਨੇ ਅਤੇ ਪਿਤਾ ਬਣਨ ਦਾ ਸੁਪਨਾ ਪੂਰਾ ਕਰਨ ਜਾ ਰਹੇ ਹਾਂ। ਅੱਠ ਮਹੀਨਿਆਂ ਦਾ ਬੱਚਾ ਅਜੇ ਵੀ ਜਾਹਦ ਦੇ ਪੇਟ ਵਿਚ ਪਲ ਰਿਹਾ ਹੈ, ਜੋ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਪਹਿਲੀ ਗਰਭਵਤੀ ਟ੍ਰਾਂਸਮੈਨ ਹੈ। ਦੱਸ ਦੇਈਏ ਕਿ ਪਾਵੇਲ ਅਤੇ ਜਹਾਦ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਹਨ।