50.11 F
New York, US
March 13, 2025
PreetNama
ਸਮਾਜ/Social

Kerch Bridge ਧਮਾਕੇ ‘ਤੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਲਾਹਕਾਰ ਨੇ ਕੀਤਾ ਟਵੀਟ, ਕਿਹਾ- ਇਹ ਤਾਂ ਸ਼ੁਰੂਆਤ ਹੈ

ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਬ੍ਰਿਜ ‘ਤੇ ਹੋਏ ਧਮਾਕੇ ਨੂੰ ਰੂਸ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਹ ਪੁਲ਼ ਰੂਸ ਲਈ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਸੀ। ਹਾਲਾਂਕਿ ਇਸ ਧਮਾਕੇ ਨੂੰ ਲੈ ਕੇ ਪਹਿਲੀ ਉਂਗਲ ਯੂਕਰੇਨ ‘ਤੇ ਉਠਾਈ ਜਾ ਰਹੀ ਹੈ। ਹਾਲਾਂਕਿ ਯੂਕਰੇਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਮਿਖਾਈਲੋ ਪੋਡੋਲਿਆਕ ਨੇ ਇਸ ਨੂੰ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਇਹ ਸਿਰਫ਼ ਇੱਕ ਸ਼ੁਰੂਆਤ ਹੈ

Zelensky ਦੇ ਸਲਾਹਕਾਰ ਨੇ ਇਸ ਨੂੰ ਸ਼ੁਰੂਆਤ ਦੱਸਿਆ

ਮਿਖਾਈਲੋ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਆਉਣ ਵਾਲੇ ਦਿਨਾਂ ਵਿਚ ਇਸ ਪੁਲ ‘ਤੇ ਹੋਏ ਧਮਾਕੇ ਦੀ ਡਾਕ ਟਿਕਟ ਜਾਰੀ ਕਰੇਗਾ, ਜੋ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਜੋ ਵੀ ਗ਼ੈਰ-ਕਾਨੂੰਨੀ ਹੈ, ਉਸ ਨੂੰ ਨਸ਼ਟ ਕਰਨਾ ਹੋਵੇਗਾ। ਯੂਕਰੇਨ ਤੋਂ ਜੋ ਵੀ ਖੋਹਿਆ ਗਿਆ ਹੈ, ਯੂਕਰੇਨ ਦਾ ਜੋ ਵੀ ਲੁੱਟਿਆ ਗਿਆ ਹੈ ਉਹ ਵਾਪਸ ਯੂਕਰੇਨ ਨੂੰ ਮਿਲੇਗਾ। ਰੂਸ ਨੇ ਯੂਕਰੇਨ ਤੋਂ ਜੋ ਵੀ ਲਿਆ ਹੈ, ਉਸ ਨੂੰ ਉਥੋਂ ਬੇਦਖਲ ਕਰ ਦਿੱਤਾ ਜਾਵੇਗਾ।

ਟਵੀਟ ‘ਚ ਕਹੀ ਸਨਸਨੀਖੇਜ਼ ਗੱਲ

ਆਪਣੇ ਟਵੀਟ ‘ਚ ਉਨ੍ਹਾਂ ਨੇ ਇਕ ਹੋਰ ਸਨਸਨੀਖੇਜ਼ ਗੱਲ ਕਹੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਧਮਾਕਾ ਰੂਸ ਨੇ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕੰਮ ਕੋਈ ਹੋਰ ਕਿਉਂ ਕਰੇਗਾ। ਇਹ ਧਮਾਕਾ ਉਸ ਦੇ ਇਕ ਟਰੱਕ ਤੋਂ ਹੋਇਆ ਜੋ ਰੂਸ ਤੋਂ ਆਇਆ ਸੀ। ਦੂਜੇ ਪਾਸੇ ਰੂਸ ਨੇ ਇਸ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਯੂਕਰੇਨ ਦੀ ਰੱਖਿਆ ਪ੍ਰੀਸ਼ਦ ਦੇ ਸਕੱਤਰ ਨੇ ਟਵੀਟ ਕੀਤਾ

ਇਸ ਪੁਲ਼ ‘ਤੇ ਧਮਾਕੇ ਤੋਂ ਬਾਅਦ ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਅਤੇ ਰੱਖਿਆ ਪਰਿਸ਼ਦ ਦੇ ਸਕੱਤਰ ਓਲੇਕਸੀ ਡੈਨਿਲੋਵ ਨੇ ਵੀ ਟਵੀਟ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਸਾਬਕਾ ਹਾਲੀਵੁੱਡ ਅਦਾਕਾਰਾ ਮਾਰਲੇਨ ਮੋਨਰੋ ਦੀ ਇੱਕ ਵੀਡੀਓ ਕਲਿੱਪ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪੁਲ ਉੱਤੇ ਹੋਏ ਧਮਾਕੇ ਨਾਲ ਜੋੜਿਆ ਹੈ। ਇਸ ‘ਚ ਮਾਰਲੇਨ ਹੈਪੀ ਬਰਥਡੇ ਪ੍ਰੈਜ਼ੀਡੈਂਟ ਕਹਿ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਪੁਲ ‘ਤੇ ਧਮਾਕਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਜਨਮ ਦਿਨ ਦੇ ਇਕ ਦਿਨ ਬਾਅਦ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਪੁਲ ‘ਤੇ ਹੋਏ ਧਮਾਕੇ ਤੋਂ ਬਾਅਦ ਕਈ ਹੋਰ ਵੀਡੀਓਜ਼ ਵੀ ਕਾਫੀ ਵਾਇਰਲ ਹੋ ਰਹੀਆਂ ਹਨ।

Related posts

SBI ਦੇ ਗਾਹਕਾਂ ਲਈ ਖੁਸ਼ਖ਼ਬਰੀ, ਸਸਤਾ ਹੋਇਆ ਕਰਜ਼ਾ

On Punjab

ਕੈਨੇਡਾ ਪੁਲੀਸ ਨੇ ਨਿੱਝਰ ਦੇ ਸਾਥੀ ਗੋਸਲ ਨੂੰ ਜਾਨ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ

On Punjab

ਐਂਜਲੀਨਾ ਜੋਲੀ ਅਤੇ ਬਰੈਡ ਪਿਟ ਦਾ ਤਲਾਕ

On Punjab