PreetNama
ਫਿਲਮ-ਸੰਸਾਰ/Filmy

Khatron Ke Khiladi 11 : ਸਾੜੀ ਤੋਂ ਬਾਅਦ ਦਿਵਿਆਂਕਾ ਤ੍ਰਿਪਾਠੀ ਨੇ ਕੇਪ ਟਾਊਨ ਤੋਂ ਸ਼ੇਅਰ ਕੀਤੀਆਂ ਆਪਣੀਆਂ ਸਿਜ਼ਲਿੰਗ ਤਸਵੀਰਾਂ

ਛੋਟੇ ਪਰਦੇ ਦੀ ਮੰਨੀ-ਪ੍ਰਮੰਨੀ ਐਕਟਰੈੱਸ ਦਿਵਿਆਂਕਾ ਤ੍ਰਿਪਾਠੀ ਦਹਿਆ ਇਨ੍ਹੀਂ ਦਿਨੀਂ ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਹੋਈ ਹੈ।

ਖ਼ਤਰੋਂ ਕੇ ਖਿਲਾੜੀ’ ਦੇ 11ਵੇਂ ਸੀਜ਼ਨ ਨੂੰ ਲੈ ਕੇ ਦਰਸ਼ਕਾਂ ’ਚ ਕਾਫੀ ਉਤਸੁਕਤਾ ਬਣੀ ਹੋਈ ਹੈ। ਇਹ ਖ਼ਤਰਨਾਕ ਸਟੰਟ ਸ਼ੋਅ ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਸ਼ੋਅ ’ਚ ਹਿੱਸਾ ਲੈਣ ਲਈ ਦਿਵਿਆਂਕਾ ਹਾਲ ਹੀ ’ਚ ਸ਼ੋਅ ਦੇ ਬਾਕੀ ਕੰਟੈਸਟੈਂਟ ਨਾਲ ਕੇਪ ਟਾਊਨ ਪਹੁੰਚੀ ਹੈ। ਕੇਪ ਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਜਿਵੇਂ ਨਿੱਕੀ ਤੰਬੋਲੀ, ਦਿਵਿਆਂਕਾ, ਅਰਜੁਨ ਬਿਜਲਾਨੀ, ਸ਼ਵੇਤਾ ਤਿਵਾਰੀ ਸਮੇਤ ਕਈ ਸਟਾਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਦਿਵਿਆਂਕਾ ਵੀ ਇਕ ਤੋਂ ਬਾਅਦ ਇਕ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕਰਕੇ ਫੈਨਜ਼ ਨਾਲ ਜੁੜੀ ਹੋਈ ਹੈ। ਇਸੇ ਦੌਰਾਨ ਇਕ ਵਾਰ ਫਿਰ ਤੋਂ ਦਿਵਿਆਂਕਾ ਨੇ ਆਪਣੀਆਂ ਖਈ ਸਿਜ਼ਲਿੰਗ ਫੋਟੋਜ਼ ਫੈਨਜ਼ ਲਈ ਸ਼ੇਅਰ ਕੀਤੀਆਂ ਹਨ।
ਦਿਵਿਆਂਕਾ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੇਪ ਟਾਊਨ ਤੋਂ ਆਪਣੀਆਂ ਕਈ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਜ਼ ’ਚ ਐਕਟਰੈੱਸ ਦਾ ਲੁੱਕ ਦੇਖਣ ਵਾਲਾ ਹੈ। ਇਨ੍ਹਾਂ ਫੋਟੋਜ਼ ’ਚ ਤੁਸੀਂ ਦੇਖ ਸਕਦੇ ਹੋ ਕਿ ਦਿਵਿਆਂਕਾ ਵਨਪੀਸ ਡਰੈੱਸ ’ਚ ਬੇਹੱਦ ਹਾਟ ਨਜ਼ਰ ਆ ਰਹੀ ਹੈ। ਉਥੇ ਹੀ ਇਸ ਡਰੈੱਸ ਨਾਲ ਉਸਨੇ ਇਕ ਪਿਆਰੀ ਜਿਹੀ ਜੈਕੇਟ ਵੀ ਕੈਰੀ ਕੀਤੀ ਹੈ। ਕੇਪ ਟਾਊਨ ਦਾ ਵਿਊ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਹੁਣ ਤਕ ਇਸ ਤਸਵੀਰ ਨੂੰ ਹਜ਼ਾਰਾਂ ਫੈਨਜ਼ ਲਾਈਕ ਕਰ ਚੁੱਕੇ ਹਨ।
ਦੱਸ ਦੇਈਏ ਕਿ ਹਾਲ ਹੀ ’ਚ ਦਿਵਿਆਂਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ ’ਤੇ ਕੇਪ ਟਾਊਨ ਤੋਂ ਆਪਣੀਆਂ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਉਹ ਭਾਰਤੀ ਲੁੱਕ ਭਾਵ ਸਾੜੀ ’ਚ ਨਜ਼ਰ ਆਈ ਸੀ। ਜਿਸ ’ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ।

Related posts

ਸੋਨਾਕਸ਼ੀ ਤੇ ਜ਼ਹੀਰ ਦੀ ਰਿਸੈਪਸ਼ਨ ਪਾਰਟੀ ’ਤੇ ਹਨੀ ਸਿੰਘ ਨੇ ਲਾਈ ਗੀਤਾਂ ਦੀ ਛਹਿਬਰ

On Punjab

Malaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂ

On Punjab

ਜਲਦ ਮਾਂ ਬਣਨ ਵਾਲੀ ਹੈ ਬਿਪਾਸ਼ਾ ਬਾਸੂ? ਐਕਟ੍ਰੈਸ ਨੂੰ ਦੇਖ ਕੇ ਫੈਨਜ਼ ਬੋਲੇ- ‘ਸਾਨੂੰ ਤਾਂ ਖੁਸ਼ੀ ਹੈ’

On Punjab