‘ਖਤਰੋਂ ਕੇ ਖਿਲਾੜੀ’ ਟੀਵੀ ਦਾ ਇੱਕ ਅਜਿਹਾ ਰਿਐਲਿਟੀ ਸ਼ੋਅ ਹੈ ਜਿੱਥੇ ਅਦਾਕਾਰਾਂ ਨੂੰ ਗਲਿਸਰੀਨ ਨਹੀਂ ਸਗੋਂ ਅਸਲੀ ਹੰਝੂ ਵਹਾਉਂਦੇ ਦੇਖਿਆ ਜਾਂਦਾ ਹੈ, ਇੱਥੋਂ ਤਕ ਕਿ ਲਗਜ਼ਰੀ ਲਾਈਫ ਵਿੱਚ ਰਹਿਣ ਵਾਲੇ ਵੱਡੇ ਸਿਤਾਰੇ ਵੀ ਸਖ਼ਤ ਮਿਹਨਤ ਕਰਨ ਲਈ ਮਜਬੂਰ ਹਨ। ਸ਼ਾਇਦ ਇਹ ਸ਼ੋਅ ਦਰਸ਼ਕਾਂ ਨੂੰ ਇਸ ਲਈ ਵੀ ਪਸੰਦ ਆਇਆ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਚਹੇਤੇ ਸਟਾਰ ਦਾ ਬਿਲਕੁਲ ਵੱਖਰਾ ਰੂਪ ਦੇਖਣ ਨੂੰ ਮਿਲਦਾ ਹੈ। ਹੁਣ ‘ਖਤਰੋਂ ਕੇ ਖਿਲਾੜੀ’ ਦਾ ਨਵਾਂ ਸੀਜ਼ਨ ਆਉਣ ਵਾਲਾ ਹੈ, ਜਿਸ ਨੂੰ ਲੈ ਕੇ ਪਹਿਲਾਂ ਹੀ ਪ੍ਰਸ਼ੰਸਕਾਂ ‘ਚ ਕਾਫੀ ਕ੍ਰੇਜ਼ ਹੈ। ਹੁਣ ਸ਼ੋਅ ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜੋ ਸ਼ੋਅ ਦੀ ਵਾਈਲਡ ਕਾਰਡ ਐਂਟਰੀ ਨਾਲ ਜੁੜੀ ਹੈ।
‘ਖਤਰੋਂ ਕੇ ਖਿਲਾੜੀ’ ਟੀਵੀ ‘ਤੇ ਪ੍ਰਸਾਰਿਤ ਹੋਣ ‘ਚ ਅਜੇ ਸਮਾਂ ਹੈ ਪਰ ਸ਼ੋਅ ਨੂੰ ਲੈ ਕੇ ਕਈ ਅਪਡੇਟਸ ਸਾਹਮਣੇ ਆ ਰਹੇ ਹਨ। ਹਾਲ ਹੀ ‘ਚ ਸ਼ੋਅ ‘ਚੋਂ ਕੱਢੇ ਗਏ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਏਰਿਕਾ ਪੈਕਾਰਡ, ਅਨੇਰੀ ਵਜਾਨੀ ਅਤੇ ਸ਼ਿਵਾਂਗੀ ਜੋਸ਼ੀ ਸ਼ਾਮਲ ਹਨ। ਉਸ ਤੋਂ ਇਲਾਵਾ ਪ੍ਰਤੀਕ ਸਹਿਜਪਾਲ ਦੇ ‘ਖਤਰੋਂ ਕੇ ਖਿਲਾੜੀ 12’ ਤੋਂ ਬਾਹਰ ਹੋਣ ਦੀ ਵੀ ਖਬਰ ਸੀ ਪਰ ਹਾਲ ਹੀ ‘ਚ ਪ੍ਰਤੀਕ ਦੀਆਂ ਕੁਝ ਅਜਿਹੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋਈਆਂ ਹਨ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਸ਼ੋਅ ‘ਚ ਵਾਈਲਡ ਕਾਰਡ ਐਂਟਰੀ ਦੇ ਤੌਰ ‘ਤੇ ਵਾਪਸੀ ਕਰ ਚੁੱਕੇ ਹਨ।
ਇਨ੍ਹਾਂ ਵਾਇਰਲ ਵੀਡੀਓਜ਼ ਅਤੇ ਫੋਟੋਆਂ ‘ਚ ਉਹ ਕਨਿਕਾ ਮਾਨ, ਮੋਹਿਤ ਮਲਿਕ, ਰੁਬੀਨਾ ਦਿਲਾਇਕ, ਰਾਜੀਵ ਅਦਤੀਆ, ਚੇਤਨਾ ਪਾਂਡੇ, ਫੈਜ਼ਲ ਸ਼ੇਖ, ਜੰਨਤ ਜ਼ੁਬੈਰ ਅਤੇ ਤੁਸ਼ਾਰ ਕਾਲੀਆ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਕ ਫੋਟੋ ‘ਚ ਉਹ ਫੈਜ਼ਲ ਸ਼ੇਖ, ਰਾਜੀਵ, ਜੰਨਤ ਜ਼ੁਬੈਰ ਅਤੇ ਸਰਿਤੀ ਝਾਅ ਨਾਲ ਪੋਜ਼ ਦਿੰਦੇ ਨਜ਼ਰ ਆਏ।
‘ਖਤਰੋਂ ਕੇ ਖਿਲਾੜੀ 12’ ਦੇ ਕਈ ਫੈਨਪੇਜ ਇਹ ਵੀ ਦਾਅਵਾ ਕਰ ਰਹੇ ਹਨ ਕਿ ਪ੍ਰਤੀਕ ਸਹਿਜਪਾਲ ਨੇ ਵਾਈਲਡ ਕਾਰਡ ਪ੍ਰਤੀਯੋਗੀ ਦੇ ਰੂਪ ‘ਚ ਸ਼ੋਅ ‘ਚ ਐਂਟਰੀ ਕੀਤੀ ਹੈ। ਪ੍ਰਤੀਕ ਸਹਿਜਪਾਲ ਤੋਂ ਇਲਾਵਾ ਸ਼ਿਵਾਂਗੀ ਜੋਸ਼ੀ ਦੇ ਵੀ ਜਲਦ ਹੀ ‘ਖਤਰੋਂ ਕੇ ਖਿਲਾੜੀ 12’ ‘ਚ ਵਾਪਸੀ ਦੀ ਉਮੀਦ ਹੈ।