ਨਵੀਂ ਦਿੱਲੀ: ਸਟਾਰ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਟ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਪੈਰਾ ਅਥਲੀਟ ਮਾਰੀਅਪਨ ਥਾਂਗਾਵੇਲੂ ਨੂੰ ਇਸ ਸਾਲ ਦਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲੇਗਾ। ਖੇਡ ਮੰਤਰਾਲੇ ਨੇ ਚੋਣ ਕਮੇਟੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਅਰਜੁਨ ਐਵਾਰਡ ਲਈ 29 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਸਿਫਾਰਸ਼ ਖੇਡ ਮੰਤਰਾਲੇ ਦੀ 12 ਮੈਂਬਰੀ ਚੋਣ ਕਮੇਟੀ ਨੇ ਕੀਤੀ ਸੀ।ਰੋਹਿਤ ਚੌਥਾ ਕ੍ਰਿਕਟਰ ਹੋਵੇਗਾ:
33 ਸਾਲਾ ਰੋਹਿਤ, ਖੇਡ ਰਤਨ ਹਾਸਲ ਕਰਨ ਵਾਲਾ ਚੌਥਾ ਕ੍ਰਿਕਟਰ ਹੋਵੇਗਾ। ਉਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਹਾਲ ਹੀ ਵਿੱਚ ਸੇਵਾਮੁਕਤ ਮਹਿੰਦਰ ਸਿੰਘ ਧੋਨੀ ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਇਹ ਸਨਮਾਨ ਮਿਲ ਚੁੱਕਿਆ ਹੈ।
ਕਮੇਟੀ ਵਿੱਚ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਸਾਬਕਾ ਹਾਕੀ ਕਪਤਾਨ ਸਰਦਾਰਾ ਸਿੰਘ ਵੀ ਸ਼ਾਮਲ ਸੀ।