ਹਰਿਆਣਾ ਦੇ ਨਾਮੀ ਕਿਸਾਨ ਆਗੂਆਂ ‘ਚ ਸ਼ੁਮਾਰ ਗੁਰਨਾਮ ਸਿੰਘ ਚੜੂਨੀ (Gurnam Singh Chaduni) ਮਿਸ਼ਨ ਪੰਜਾਬ (Mission Punjab) ਵਾਲੇ ਆਪਣੇ ਬਿਆਨ ‘ਤੇ ਅਜੇ ਕਾਇਮ ਹਨ। ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਆਗੂਆਂ ਨੂੰ ਪੰਜਾਬ ‘ਚ ਚੋਣਾਂ ਲੜਨ ਦੀ ਅਪੀਲ ਕੀਤੀ ਸੀ। ਸੂਬੇ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਬਿਆਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਇਕ ਹਫ਼ਤੇ ਲਈ ਉਨ੍ਹਾਂ ਨੂੰ ਕੱਢ ਦਿੱਤਾ ਸੀ।
ਕਿਸਾਨ ਸੰਗਠਨਾਂ ‘ਚ ਆਪਸ ‘ਚ ਕਿਸੇ ਦੀ ਨਾਰਾਜਗੀ ਨਹੀਂ
ਸ਼ੁੱਕਰਵਾਰ ਸ਼ਾਮ ਨੂੰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੋਂ ਉਨ੍ਹਾਂ ਦੀ ਬਰਖਾਸਤਗੀ ਖ਼ਤਮ ਹੋ ਗਈ ਹੈ। ਦਿੱਲੀ ‘ਚ ਜੰਤਰ-ਮੰਤਰ ‘ਤੇ ਹੋ ਰਹੀ ਕਿਸਾਨ ਸੰਸਦ ‘ਚ ਉਹ ਜਲਦ ਹਿੱਸਾ ਲੈਣਗੇ। ਨਾਲ ਹੀ ਕਿਹਾ ਕਿ ਕਿਸਾਨ ਸੰਸਦ ਸ਼ੁਰੂ ਹੋਣ ਦੌਰਾਨ ਉੱਥੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਜੁੜੇ ਵੱਖ-ਵੱਖ ਗੁਰੱਪ ਦੀ ਵਿਚਾਰਧਾਰਾ ਵੱਖ-ਵੱਖ ਹੋ ਸਕਦੀ ਹੈ ਪਰ ਆਪਸ ‘ਚ ਕਿਸੇ ਦੀ ਨਾਰਾਜ਼ਗੀ ਨਹੀਂ। ਸਾਰੇ ਅੰਦੋਲਨ ਇਕੱਠੇ ਚੱਲਾ ਰਹੇ ਹਨ।
ਭਾਜਪਾ ਆਗੂਆਂ ਵੱਲੋਂ ਉਨ੍ਹਾਂ ਦੇ ਤੇ ਕਿਸਾਨ ਅੰਦੋਲਨ ਦੀ ਆੜ ‘ਚ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾਣ ‘ਤੇ ਉਨ੍ਹਾਂ ਕਿਹਾ ਕਿ ਰਾਜਨੀਤੀ ਕਰਨਾ ਪਾਪ ਨਹੀਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ਼ ਰਿਹਾ ਅੰਦੋਲਨ ਰਾਜਨੀਤਕ ਅੰਦੋਲਨ ਨਹੀਂ ਹੈ।
