ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕਿਸਾਨ ਬੀਤੇ 9 ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ ਕੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਦੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਸੰਗਠਨਾਂ ਦੇ ਨੇਤਾਵਾਂ ਦੇ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਅਤੇ ਸਮੱਸਿਆਵਾਂ ਦੇ ਹੱਲ ਦੇ ਰਸਤੇ ਲੱਭੇ ਪਰ ਕਿਸਾਨ ਸਿਰਫ਼ ਇਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਸਿਰਫ਼ ਖ਼ਤਮ ਕੀਤੇ ਜਾਣ ਦੀ ਮੰਗ ’ਤੇ ਅੜੇ ਹਨ। ਠੰਡ, ਗਰਮੀ ਤੇ ਬਰਸਾਤ ਦੇ ਮਹੀਨੇ ਲੰਘ ਗਏ ਪਰ ਕਿਸਾਨ ਧਰਨਾ ਸਥਾਨ ਖਾਲੀ ਕਰਨ ਨੂੰ ਤਿਆਰ ਨਹੀਂ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਤੋਂ ਪੂਰੀ ਦੁਨੀਆ ’ਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅਲੋਚਨਾ ਹੋ ਚੁੱਕੀ ਹੈ। ਕਈ ਵਿਦੇਸ਼ੀ ਸੈਲੇਬਿ੍ਰਟੀਜ਼ ਨੇ ਵੀ ਅੰਦੋਲਨ ਦਾ ਸਮਰਥਨ ਕੀਤਾ ਅਤੇ ਸਰਕਾਰ ਖ਼ਿਲਾਫ਼ ਬੋਲੇ। ਇਸ ਦੌਰਾਨ ਟਵਿੱਟਰ ’ਤੇ ਇਕ ਟੂਲਕਿੱਟ ਵੀ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀ।
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਅਤੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਅੰਦੋਲਨ ਨਾਲ ਕਿਸਾਨਾਂ ਨੂੰ ਜੋੜਨ ਲਈ ਮਹਾਪੰਚਾਇਤ ਅਤੇ ਸੰਮੇਲਨ ਕਰਦੇ ਰਹਿੰਦੇ ਹਨ। 5 ਸਤੰਬਰ ਨੂੰ ਯੂਨੀਅਨ ਵੱਲੋਂ ਕਿਸਾਨ ਮਹਾਪੰਚਾਇਤ ਵੀ ਕਰਵਾਈ ਗਈ ਸੀ, ਜਿਸ ’ਚ ਭਾਰੀ ਗਿਣਤੀ ’ਚ ਕਿਸਾਨਾਂ ਨੇ ਹਿੱਸਾ ਲਿਆ ਸੀ। ਮਹਾਪੰਚਾਇਤ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕਿਸਾਨ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਬਦਲ ਕੇ ਰੱਖ ਦੇਣਗੇ। ਇਸੀ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਲਈ ਐੱਮਐੱਸਪੀ ’ਚ ਵਾਧਾ ਵੀ ਕੀਤਾ ਗਿਆ, ਰਾਕੇਸ਼ ਟਿਕੈਤ ਨੇ ਉਸਦੀ ਵੀ ਅਲੋਚਨਾ ਕੀਤੀ। ਉਹ ਵਧਾਈ ਗਈ ਐੱਮਐੱਸਪੀ ਨੂੰ ਲੈ ਕੇ ਵੀ ਅਲੋਚਨਾ ਕਰਦੇ ਰਹੇ ਅਤੇ ਟਵਿੱਟਰ ’ਤੇ ਲਿਖਦੇ ਰਹੇ।ਹੁਣ ਇਕ ਵਾਰ ਫਿਰ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਫਿਰ ਤੋਂ ਟਵੀਟ ਕੀਤਾ ਹੈ। ਆਪਣੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਅੰਦੋਲਨ ਨਾਲ ਬਦਲੇਗੀ ਦੇਸ਼ ਦੀ ਵਿਵਸਥਾ, ਸਰਕਾਰੀ ਸੰਸਥਾਵਾਂ ਨੂੰ ਵੇਚ ਰਹੀ ਹੈ ਸਰਕਾਰ, ਕੀ ਭਾਜਪਾ ਕੋਲ ਹਰ ਹਰ ਮਹਾਦੇਵ ਦਾ ਪੇਟੈਂਟ ਹੈ, ਅਸੀਂ ਭਗਵਾਨ ਰਾਮ ਦੇ ਵੰਸ਼ ਹਾਂ, ਸਾਡਾ ਗੋਤਰ ਰਘੂਵੰਸ਼ੀ, ਹਰਿਆਣਾ ’ਚ ਅਧਿਕਾਰੀ ਨੇ ਸਿਰ ਪਾੜਨ ਦਾ ਤਾਲਿਬਾਨ ਆਦੇਸ਼ ਦਿੱਤਾ, ਦੇਸ਼ ’ਚ ਭਾਜਪਾ ਨਹੀਂ ਮੋਦੀ ਸਰਕਾਰ, ਮੋਦੀ ਨੂੰ ਬਦਲਿਆ ਜਾਵੇਗਾ। ਇਕ ਨਿੱਜੀ ਟੀਵੀ ਚੈਨਲ ਦੇ ਪ੍ਰੋਗਰਾਮ ’ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਟਵੀਟ ਕੀਤਾ। ਇਸ ਟਵੀਟ ਨੂੰ ਹੁਣ ਤਕ ਸੈਂਕੜੇ ਲੋਕ ਰਿਟਵੀਟ ਕਰ ਚੁੱਕੇ ਹਨ ਅਤੇ ਕਾਫੀ ਗਿਣਤੀ ’ਚ ਇਸਨੂੰ ਪਸੰਦ ਕੀਤਾ ਗਿਆ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ, ਉਸ ’ਚ ਲਿਖਿਆ ਕਿ ਅਸੀਂ ਸਟਾਰ ਨਹੀਂ ਬਲਕਿ ਹਲ ਚਲਾਉਣ ਵਾਲੇ ਕਿਸਾਨ ਹਾਂ।