66.38 F
New York, US
November 7, 2024
PreetNama
ਰਾਜਨੀਤੀ/Politics

Kisan Andolan: ਰਾਕੇਸ਼ ਟਿਕੈਤ ਨੇ ਦੱਸਿਆ ਆਖਿਰ ਕਿਸਾਨ ਕਦੋਂ ਲਾਉਣਗੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ

ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਸਮੇਤ 6 ਮੰਗਾਂ ਨੂੰ ਲੈ ਕੇ ਦਿੱਲੀ-ਐੱਨਸੀਆਰ ਦੇ ਚਾਰੇ ਬਾਰਡਰ (ਸਿੰਘੂ, ਸ਼ਾਹਜਹਾਂਪੁਰ, ਟੀਕਰੀ ਤੇ ਗਾਜੀਪੁਰ) ‘ਤੇ ਕਿਸਾਨਾਂ ਦਾ ਅੰਦੋਲਨ ਇਕ ਸਾਲ ਬਾਅਦ ਵੀ ਜਾਰੀ ਹੈ। ਬੁੱਧਵਾਰ ਨੂੰ ਵੀ ਦਿੱਲੀ ਦੇ ਬਾਰਡਰ ‘ਤੇ ਹਲਚਲ ਰਹੀ, ਹਾਲਾਕਿ ਯੂਪੀ ਬਾਰਡਰ ‘ਤੇ ਕਿਸਾਨ ਪ੍ਰਦਰਸ਼ਨਕਾਰੀ ਬੇਹੱਦ ਘੱਟ ਗਿਣਤੀ ਵਿਚ ਦਿਖਣਗੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਨਵੇਂ ਟਰੈਕਟਰ ਦੇਣ ਦੋ ਧਰਨੇ ਵਾਲੀਆਂ ਥਾਵਾਂ ਤੋਂ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਘਰ ਪਰਤ ਜਾਵਾਂਗੇ।

ਰਾਕੇਸ਼ ਟਿਕੈਤ ਨੇ ਯੂਪੀ ਗੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਟਰੈਕਟਰ ਦਿੱਤੇ ਹਨ। ਅਜਿਹੇ ਵਿਚ ਨਰਿੰਦਰ ਮੋਦੀ ਸਰਕਾਰ ਨੂੰ ਵੀ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਟਰੈਕਟਰ ਦੇਣੇ ਚਾਹੀਦੇ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਤੋਂ ਕਮਜ਼ੋਰ ਨਹੀਂ ਹਨ ਜੋ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਜੇ ਵੱਡਾ ਦਿਲ ਦਿਖਾਵੇ ਤਾਂ ਕਿਸਾਨ ਘਰ ਵਾਪਸ ਪਰਤ ਜਾਣਗੇ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਦਾ ਨਾਂ ਲੈਂਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਲੋਕਾਂ ਨਾਲੋਂ ਕਮਜ਼ੋਰ ਨਹੀਂ ਹਨ, ਜੋ ਟਰੈਕਟਰ ਨਹੀਂ ਦੇ ਸਕਦੇ। ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨੂੰ ਨਵੇਂ ਟਰੈਕਟਰ ਦੇਵੇ।

ਅੰਦੋਲਨ ਦਾ ਅੰਤ ਕੇਂਦਰ ਸਰਕਾਰ ‘ਤੇ ਨਿਰਭਰ

ਅੰਦੋਲਨ ਵਾਪਸੀ ‘ਤੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਦੋਂ ਚਾਹੇ ਅੰਦੋਲਨ ਖ਼ਤਮ ਹੋ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲਵੇ ਤਾਂ ਕਿ ਅਸੀਂ ਤੁਰੰਤ ਅੰਦੋਲਨ ਵਾਪਸ ਲੈ ਲਵਾਂਗੇ।

Related posts

ਤਿੰਨ ਤਲਾਕ ‘ਤੇ ਔਰਤ ਨੂੰ ਪੀਐਮ ਮੋਦੀ ਦੀ ਸਲਾਹ : ‘ਆਪਣੀਆਂ ਧੀਆਂ ਨੂੰ ਪੜ੍ਹਾਓ, ਉਹ ਆਤਮ-ਵਿਸ਼ਵਾਸੀ ਹੋਣਗੀਆਂ

On Punjab

ਪੰਜਾਬ ਦੀਆਂ ਜੇਲ੍ਹਾਂ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਕੈਨੇਡਾ ‘ਚ ਬੈਠਾ ਅੱਤਵਾਦੀ ਬਣਾ ਰਿਹੈ ਖਤਰਨਾਕ ਪਲਾਨ!

On Punjab

ਕੈਪਟਨ ਨੇ ਸਿੱਧੂ ‘ਤੇ ਲਾਏ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼, ਭਾਜਪਾ ਨੇ ਪੁੱਛਿਆ- ਸੋਨੀਆ ਤੇ ਰਾਹੁਲ ਕਿਉਂ ਹਨ ਇਸ ਮੁੱਦੇ ‘ਤੇ ਚੁੱਪ

On Punjab