ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਹੀ ਲੜਦੇ ਰਹਿੰਦੇ ਹਨ। ਇਸ ਦੌਰਾਨ ਹੁਣ ਉਨ੍ਹਾਂ ਨੇ ਸਰਕਾਰ ਅੱਗ ਇਕ ਨਵੀਂ ਮੰਗ ਰੱਖ ਦਿੱਤੀ ਹੈ। ਇਗ ਨਵੀਂ ਮੰਗ ਝੋਨੇ ਦੀ ਖਰੀਦ ਵਿਚ ਨਮੀ ਦੇ ਨਿਯਮ ਨੂੰ ਘੱਟ ਕੀਤੇ ਜਾਣ ਦੀ ਹੈ।
ਦਰਅਸਲ ਕੁਝ ਦਿਨ ਪਹਿਲਾ ਹੀ ਸਰਕਾਰ ਨੇ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਦੇ ਝੋਨੇ ਦੀ ਖਰੀਦ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨੂੰ ਰਾਕੇਸ਼ ਟਿਕੈਤ ਆਪਣੀ ਜਿੱਤ ਦੱਸ ਰਹੇ ਹਨ। ਇਸ ਨੂੰ ਆਪਣੇ ਸੰਘਰਸ਼ ਦੀ ਜਿੱਤ ਕਹਿ ਰਹੇ ਹਨ। ਇਸ ਦੇ ਨਾਲ ਹੀ ਉਹ ਭਾਰਤ ਸਰਕਾਰ ਤੋਂ ਇਹ ਮੰਗ ਵੀ ਕਰ ਰਹੇ ਹਨ ਕਿ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨਾਂ ਨੂੰ ਝੋਨੇ ਦੀ ਖਰੀਦ ਵਿਚ ਨਮੀ ਦੇ ਨਿਯਮ ਦਾ ਫ਼ਾਇਦਾ ਵੀ ਦਿੱਤਾ ਜਾਣਾ ਚਾਹੀਦਾ ਹੈ। ਇਸ ਨਿਯਮ ਨੂੰ ਸ਼ਾਮਲ ਕਰ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
ਇਸ ਵਾਰ ਬਾਰਿਸ਼ ਹੋਣ ਦੀ ਵਜ੍ਹਾ ਨਾਲ ਕਿਸਾਨਾਂ ਦੀ ਝੋਨੇ ਵਿਚ ਨਮੀ ਆ ਗਈ ਹੈ। ਕਈ ਥਾਂਵਾਂ ‘ਤੇ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਭੀਜ ਗਈ ਹੈ। ਇਸ ਵਜ੍ਹਾ ਨਾਲ ਉਨ੍ਹਾਂ ਦੇ ਝੋਨੇ ਦੀ ਫ਼ਸਲ ਖਰਾਬ ਵੀ ਹੋ ਰਹੀ ਹੈ। ਸਤੰਬਰ ਮਹੀਨੇ ਵਿਚ ਹੋਈ ਬਾਰਿਸ਼ ਨਾਲ ਪੰਜਾਬ ਹਰਿਆਣਾ ਤੇ ਯੂਪੀ ਦੇ ਕਿਸਾਨਾਂ ਦੀਆਂ ਫ਼ਸਲਾ ਖਰਾਬ ਹੋਈਆਂ ਹਨ। ਕਈ ਥਾਂਵਾਂ ‘ਤੇ ਝੋਨਾ ਕੱਟ ਕੇ ਰੱਖ ਕੇ ਰੱਖੀ ਗਈ ਸੀ। ਹੁਣ ਜੇ ਸਰਕਾਰ ਝੋਨੇ ਦੀ ਫ਼ਸਲ ਖਰੀਦਣ ਨੂੰ ਤਿਆਰ ਹੋ ਗਈ ਹੈ ਤਾਂ ਰਾਕੇਸ਼ ਟਿਕੈਤ ਨੇ ਇਕ ਨਵੀਂ ਮੰਗ ਰੱਖ ਦਿੱਤੀ ਹੈ।