34.32 F
New York, US
February 3, 2025
PreetNama
ਰਾਜਨੀਤੀ/Politics

Kisan Mahapanchayat: ਰਾਕੇਸ਼ ਟਿਕੈਤ ਬੋਲੇ – ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ, ਨਹੀਂ ਪਤਾ ਕਦੋਂ ਤਕ ਚੱਲੇਗਾ ਕਿਸਾਨ ਅੰਦੋਲਨ!

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਐਤਵਾਰ ਨੂੰ ਮੁਜ਼ੱਫਰਨਗਰ ਦੇ ਸਰਕਾਰੀ ਇੰਟਰ ਕਾਲਜ ਮੈਦਾਨ (Government Inter College Ground) ’ਚ ਜੁਟੇ ਹਜ਼ਾਰੇ ਕਿਸਾਨਾਂ ਦੀ ਮਹਾ ਪੰਚਾਇਤ ਸ਼ੁਰੂ ਹੋ ਗਈ। ਇਸ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਟ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਸਾਲ ਤਕ ਅੰਦੋਲਨ ਚੱਲਿਆ ਪਰ ਕਿਸਾਨ ਅੰਦੋਲਨ ਕਦੋਂ ਤਕ ਚੱਲੇਗਾ, ਇਸ ਦਾ ਕੋਈ ਪਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤਕ ਸਾਡਾ ਅੰਦੋਲਨ ਚੱਲਦਾ ਰਹੇਗਾ।

ਯੂਪੀ ’ਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਦੇ ਮੱਦੇਨਜ਼ਰ ਮੁਜ਼ੱਫਰਨਗਰ ’ਚ ਹੋ ਰਹੇ ਇਸ ਅੰਦੋਲਨ ਨੂੰ ਸਿਆਸੀ ਨਜ਼ਰੀਏ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਏ ਗਈ ‘ਕਿਸਾਨ ਮਹਾ ਪੰਚਾਇਤ’ ਨੂੰ ਸੰਬੋਧਿਤ ਕਰਦੇ ਹੋਏ ਭਾਕਿਯੂ (ਅਰਾਜਨੀਤਕ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਹੀਮਤ ਦਿੱਤੀ ਹੈ। ਮੀਡੀਆ ਰਿਪੋਟਰਜ਼ ਮੁਤਾਬਕ ਉਨ੍ਹਾਂ ਨੇ ਮਹਾਪੰਚਾਇਤ ’ਚ ਕਿਸਾਨਾਂ ਨੇ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਗਾਏ। ਦੱਸਣਯੋਗ ਹੈ ਕਿ ਦਿੱਲੀ ਦੇ ਗਾਜੀਪੁਰ ਬਾਰਡਰ ’ਤੇ ਲਗਪਗ 10 ਮਹੀਨਿਆਂ ਤੋਂ ਧਰਨਾ ਦੇ ਰਹੇ ਰਾਕੇਸ਼ ਟਿਕੈਤ ਨੇ ਮੁਜ਼ੱਫਰਨਗਰ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਸਾਡਾ ਅੰਦੋਲਨ ਕਿਸਾਨਾਂ ਦੀ ਪਛਾਣ ਦਾ ਵਿਸ਼ਾ ਹੈ। ਇਸ ਲਈ ਇਹ ਮਹਾ ਪੰਚਾਇਤ ਇਤਿਹਾਸਕ ਹੋਵੇਗੀ।

Related posts

PM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀ

On Punjab

ਗੈਰ ਹਾਜ਼ਰ ਰਹਿਣ ਵਾਲੇ ਸਾਂਸਦਾਂ ‘ਤੇ ਮੋਦੀ ਦਾ ਸ਼ਿਕੰਜਾ, ਰਿਪੋਰਟ ਤਲਬ

On Punjab

ਭਾਜਪਾ-ਆਰਐੱਸਐੱਸ ਤੋਂ ਇਲਾਵਾ ‘ਭਾਰਤ ਰਾਜ’ ਨਾਲ ਵੀ ਲੜ ਰਹੀ ਹੈ ਕਾਂਗਰਸ: ਰਾਹੁਲ

On Punjab