PreetNama
ਫਿਲਮ-ਸੰਸਾਰ/Filmy

KL Rahul-Athiya Shetty Wedding : ਜਲਦੀ ਕੇਐੱਲ ਰਾਹੁਲ ਨਾਲ ਵਿਆਹ ਕਰਵਾਉਣ ਵਾਲੀ ਹੈ ਸੁਨੀਲ ਸ਼ੈੱਟੀ ਦੇ ਬੇਟੀ! ਦੱਖਣੀ ਰੀਤੀ-ਰਿਵਾਜਾਂ ਨਾਲ ਲੈਣਗੇ ਸੱਤ ਫੇਰੇ

ਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਦਾ ਨਾਂ ਲੰਬੇ ਸਮੇਂ ਤੋਂ ਕਿ੍ਰਕਟਰ ਕੇਐੱਲ ਰਾਹੁਲ ਨਾਲ ਜੁੜਿਆ ਹੋਇਆ ਹੈ। ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਅਕਸਰ ਇਕੱਠੇ ਨਜ਼ਰ ਆਉਂਦੇ ਹਨ। ਅਜਿਹੇ ’ਚ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਅਕਸਰ ਸੋਸ਼ਲ ਮੀਡੀਆ ’ਤੇ ਇਕ-ਦੂਜੇ ਨਾਲ ਆਪਣੀਆਂ ਖ਼ਾਸ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।

ਹੁਣ ਇਨ੍ਹਾਂ ਦੋਵਾਂ ਦੇ ਵਿਆਹ ਦੀ ਚਰਚਾ ਤੇਜ਼ ਹੋ ਗਈ ਹੈ। ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਮੁਤਾਬਿਕ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਨੇ ਆਪਣੇ ਰਿਸ਼ਤੇ ਨੂੰ ਨਾਂ ਦੇਣ ਦਾ ਫ਼ੈਸਲਾ ਕੀਤਾ ਹੈ। ਇਹੀ ਵਜ੍ਹਾ ਹੈ ਕਿ ਦੋਵੇਂ ਇਸ ਸਾਲ ਵਿਆਹ ਕਰਵਾਉਣ ਵਾਲੇ ਹਨ। ਵੈੱਬਸਾਈਟ ਮੁਤਾਬਿਕ ਕਿ੍ਰਕਟਰ ਅਤੇ ਅਦਾਕਾਰਾ ਦੱਖਣੀ ਰੀਤੀ-ਰਿਵਾਜਾਂ ਮੁਤਾਬਿਕ ਵਿਆਹ ਕਰਵਾਉਣਗੇ। ਸ਼ੈੱਟੀ ਪਰਿਵਾਰ ਦੇ ਕਰੀਬੀ ਸੂਤਰਾਂ ਮੁਤਾਬਿਕ ਦੋਵਾਂ ਦੇ ਪਰਿਵਾਰ ਲਗਾਤਾਰ ਇਕ-ਦੂਜੇ ਦੇ ਸੰਪਰਕ ’ਚ ਹਨ।

ਜੇ ਸਭ ਕੁਝ ਬਿਹਤਰ ਹੁੰਦਾ ਹੈ ਤਾਂ ਇਸ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਅਕਸਰ ਇਕੱਠਿਆਂ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਨਾਲ ਹੀ ਦੋਵਾਂ ਦੀਆਂ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹਾਲ ਹੀ ’ਚ ਆਥੀਆ ਸ਼ੈੱਟੀ ਕੇਐੱਲ ਰਾਹੁਲ ਨੂੰ ਰੋਮਾਂਟਿਕ ਅੰਦਾਜ਼ ’ਚ ਜਨਮ ਦਿਨ ਦੀ ਸ਼ੱੁਭਕਾਮਨਾਵਾਂ ਦੇਣ ਦੀ ਵਜ੍ਹਾ ਕਰਕੇ ਸੁਰਖੀਆਂ ‘ਚ ਸੀ। ਕੇਐਲ ਰਾਹੁਲ ਨੇ 18 ਅਪ੍ਰੈਲ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਸਮੇਤ ਖੇਡ ਜਗਤ ਦੇ ਸਿਤਾਰਿਆਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਜਿਸ ਦੀ ਵਧਾਈ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਹੋਈ, ਉਹ ਆਥੀਆ ਸ਼ੈੱਟੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਕੇਐੱਲ ਰਾਹੁਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ।

Related posts

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab

ਈਦ ਦੇ ਮੌਕੇ ‘ਤੇ ‘ਰਨਵੇ 34’ ਦੀ ਰਿਲੀਜ਼ ‘ਤੇ ਅਜੇ ਦੇਵਗਨ ਨੇ ਸਲਮਾਨ ਖਾਨ ਨਾਲ ਕੀਤੀ ਗੱਲ, ਪਤਾ ਲੱਗਣ ‘ਤੇ ਭਾਈਜਾਨ ਨੇ ਦਿੱਤਾ ਅਜਿਹਾ ਪ੍ਰਤੀਕਰਮ

On Punjab

‘ਪੁਸ਼ਪਾ 2’ ਦੇ ਨਿਸ਼ਾਨੇ ‘ਤੇ ਹਨ ਪੈਨ-ਇੰਡੀਆ ਫਿਲਮਾਂ ਦੇ ਰਿਕਾਰਡ, ਓਪਨਿੰਗ ਤੇ ਕਰੇਗੀ ਸਭ ਦੀ ਛੁੱਟੀ!

On Punjab