PreetNama
ਸਮਾਜ/Social

Kota Barat Accident : ਰਾਜਸਥਾਨ ਦੇ ਕੋਟਾ ‘ਚ ਵਾਪਰਿਆ ਹਾਦਸਾ, ਚੰਬਲ ਨਦੀ ‘ਚ ਡਿੱਗੀ ਬਰਾਤ ਵਾਲੀ ਕਾਰ, ਲਾੜੇ ਸਮੇਤ 9 ਦੀ ਮੌਤ

ਰਾਜਸਕੋਟਾ ਦੇ ਨਯਾਪੁਰਾ ਚੰਬਲ ਦੇ ਛੋਟੇ ਪੁਲ ਤੋਂ ਬੇਕਾਬੂ ਹੋ ਕੇ ਨਦੀ ‘ਚ ਡਿੱਗੀ ਅਰਟਿਗਾ ਕਾਰ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਕਾਰ ‘ਚ ਮੌਜੂਦ ਲੋਕ ਬਰਾਤੀ ਦੱਸੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ 8 ਲੋਕਾਂ ਦੀ ਮੌਤ ਹੋ ਗਈ ਸੀ, ਨਿਗਮ ਦੀਆਂ ਗੋਤਾਖੋਰਾਂ ਨੇ 1 ਹੋਰ ਲਾਸ਼ ਕੱਢੀ, ਮ੍ਰਿਤਕਾਂ ‘ਚ ਲਾੜਾ ਵੀ ਸ਼ਾਮਲ ਸੀ।ਥਾਨ ਦੇ ਕੋਟਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਲਾੜੇ ਅਤੇ ਹੋਰ ਲੋਕਾਂ ਨੂੰ ਲੈ ਕੇ ਜਾ ਰਹੀ ਕਾਰ ਚੰਬਲ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।

ਹੁਣ ਤਕ ਦੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੋਟਾ ਦੇ ਇੱਕ ਛੋਟੇ ਪੁਲ ‘ਤੇ ਵਾਪਰਿਆ। ਸਪੀਡ ਬਰੇਕਰ ਕਾਰਨ ਬੇਕਾਬੂ ਹੋਈ ਕਾਰ ਕਰੀਬ 15 ਫੁੱਟ ਹੇਠਾਂ ਚੰਬਲ ਨਦੀ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿੱਚ ਲਾੜੇ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਡਰਾਈਵਰ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਤ ਮੱਧ ਪ੍ਰਦੇਸ਼ ਦੇ ਉਜੈਨ ਵੱਲੋਂ ਆ ਰਹੀ ਸੀ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਕਰੇਨ ਦੀ ਮਦਦ ਨਾਲ ਕਾਰ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Related posts

ਨਵੀਂ ਖੋਜ ‘ਚ ਹੈਰਾਨੀਜਨਕ ਖੁਲਾਸਾ: ਘਰ ‘ਚ ਲੱਗੇ 10 ਰੁੱਖ ਤਾਂ ਇੰਨੀ ਵੱਧ ਜਾਵੇਗੀ ਉਮਰ

On Punjab

SBI ਦੇ ਗਾਹਕਾਂ ਲਈ ਖੁਸ਼ਖ਼ਬਰੀ, ਸਸਤਾ ਹੋਇਆ ਕਰਜ਼ਾ

On Punjab

ਚੀਨ ‘ਚ ਵੱਡਾ ਹਾਦਸਾ, ਗੈਸ ਪਾਈਪ ‘ਚ ਭਿਆਨਕ ਵਿਸਫੋਟ ਨਾਲ 11 ਲੋਕਾਂ ਦੀ ਮੌਤ; 37 ਗੰਭੀਰ ਰੂਪ ਨਾਲ ਜ਼ਖ਼ਮੀ

On Punjab