PreetNama
ਖਬਰਾਂ/Newsਖਾਸ-ਖਬਰਾਂ/Important News

kuwait fire: ‘ਮੈਨੂੰ ਲੱਗਿਆ ਮੈਂ ਮਰ ਜਾਵਾਂਗਾ’, ਜਿਸ ਕੁਵੈਤ ਅਗਨੀਕਾਂਡ ‘ਚ 49 ਲੋਕ ਸੜ ਕੇ ਮਰੇ, ਉਸ ‘ਚੋਂ ਜ਼ਿੰਦਾ ਬਚੇ ਸਖਸ਼ ਨੇ ਦੱਸੀ ਖੌਫ਼ਨਾਕ ਕਹਾਣੀ

ਜਦੋਂ ਅੱਗ ਲੱਗੀ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ…ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ..ਖਿੜਕੀਆਂ ਵਿੱਚੋਂ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਅੱਗ ਦੀਆਂ ਲਪਟਾਂ ਬਹੁਤ ਖੋਫ਼ਨਾਕ ਸਨ। ਜਦੋਂ ਮੈਨੂੰ ਲੱਗਿਆ ਹੁਣ ਬਚਣਾ ਮੁਸ਼ਕਲ ਹੈ, ਮੈਂ ਤਾਂ ਮਰ ਜਾਵਾਂਗਾ, ਤਾਂ ਬਿਨਾਂ ਸੋਚੇ ਸਮਝੇ ਮੈਂ ਹੇਠਾਂ ਰੱਖੀ ਪਾਣੀ ਦੀ ਟੈਂਕੀ ਵਿੱਚ ਛਾਲ ਮਾਰ ਦਿੱਤੀ… ਸ਼ੁਕਰ ਹੈ ਕਿ ਮੈਂ ਅੱਜ ਵੀ ਜ਼ਿੰਦਾ ਹਾਂ… ਇਹ ਖੌਫਨਾਕ ਕਹਾਣੀ ਦੱਸੀ ਕੁਵੈਤ ਅਗਨੀਕਾਂਡ ਵਿੱਚ ਬਚੇ ਨਲੀਨਾਕਸ਼ਣ ਨੇ … ਘਟਨਾ ਤੋਂ ਬਾਅਦ ਜਦੋਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤਾਂ ਉਹ ਹਾਲਾਤ ਦੱਸਦੇ ਦੱਸਦੇ ਰੋ ਪਏ।

ਕੁਵੈਤ ‘ਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ‘ਚੋਂ 42 ਭਾਰਤੀ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਕੇਰਲ ਅਤੇ ਮਲਿਆਲਮ ਦੇ ਸਨ ਅਤੇ ਕਮਾਈ ਕਰਨ ਲਈ ਕੁਵੈਤ ਗਏ ਸਨ। ਇਸ ਅੱਗ ਨੇ ਕਈ ਬੱਚਿਆਂ ਦੇ ਪਿਉ ਖੋਹ ਲਏ ਅਤੇ ਕਿਸੇ ਦੇ ਮੱਥੇ ‘ਤੇ ਲੱਗਾ ਸਿੰਦੂਰ ਲੁੱਟ ਲਿਆ। ਪਰ ਕੇਰਲ ਦੇ ਥਰੀਕਰੀਪੁਰ ਦੇ ਰਹਿਣ ਵਾਲੇ ਨਲੀਨਾਕਸ਼ਣ ਉਨ੍ਹਾਂ ਲੋਕਾਂ ‘ਚੋਂ ਜੋ ਮੌਤ ਨੂੰ ਮਾਤ ਦੇ ਕੇ ਜ਼ਿੰਦਾ ਬਚ ਗਏ। ਜਦੋਂ ਉਸ ਦਾ ਫੋਨ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਉਸਦੇ ਕਈ ਦੋਸਤ ਇਸ ਅਗਨੀਕਾਂਡ ਦੀ ਭੇਟ ਚੜ੍ਹ ਗਏ।

ਲੋਕਾਂ ਨੂੰ ਜ਼ਿੰਦਾ ਸਾੜ ਰਹੀਆਂ ਸਨ ਅੱਗ ਦੀਆਂ ਲਪਟਾਂ
ਨਲੀਨਾਕਸ਼ਣ ਨੇ ਕਿਹਾ, ਜਦੋਂ ਅੱਗ ਦੀਆਂ ਲਪਟਾਂ ਲੋਕਾਂ ਨੂੰ ਜ਼ਿੰਦਾ ਸਾੜ ਰਹੀਆਂ ਸਨ… ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਸਨ। ਇਹ ਇੱਕ ਅਜੀਬ ਦੌੜ ਸੀ। ਮੈਂ ਆਪਣੇ ਆਪ ਨੂੰ ਤੀਜੀ ਮੰਜ਼ਿਲ ‘ਤੇ ਅੱਗ ਅਤੇ ਧੂੰਏਂ ਵਿਚਕਾਰ ਫਸਿਆ ਪਾਇਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਜਦੋਂ ਅੱਗ ਮੇਰੇ ਨੇੜੇ ਆਈ, ਮੈਨੂੰ ਲੱਗਿਆ ਕਿ ਮੈਂ ਮਰ ਜਾਵਾਂਗਾ… ਫਿਰ ਮੈਨੂੰ ਹੇਠਾਂ ਪਾਣੀ ਦੀ ਟੈਂਕੀ ਯਾਦ ਆਈ। ਮੈਂ ਬਿਨਾਂ ਸੋਚੇ ਸਮਝੇ ਉਸ ਵਿੱਚ ਕੁੱਦ ਗਿਆ। ਮੇਰੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਅਤੇ ਮੈਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੇਹੋਸ਼ ਹੋ ਗਿਆ। ਪਰ ਸ਼ੁਕਰ ਹੈ ਕਿ ਮੈਂ ਜਿਉਂਦਾ ਬਚ ਕੇ ਵਾਪਸ ਆ ਗਿਆ।

ਜੁਲਾਈ ਵਿੱਚ ਆਉਣ ਵਾਲੇ ਸਨ ਰਣਜੀਤ
ਕੁਵੈਤ ਅਗਨੀਕਾਂਡ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਭਾਰਤੀ ਸਨ। ਜ਼ਿਆਦਾਤਰ ਆਪਣੇ ਪਰਿਵਾਰਾਂ ਲਈ ਕਮਾਉਣ ਗਏ ਸਨ। ਸਾਰੇ ਇੱਕੋ ਘਰ ਵਿੱਚ ਰਹਿੰਦੇ ਸਨ। ਪੀੜਤਾਂ ਵਿੱਚੋਂ 24 ਕੇਰਲ ਅਤੇ 5 ਤਾਮਿਲਨਾਡੂ ਦੇ ਸਨ। 29 ਸਾਲਾ ਸਟੀਫਨ ਅਬ੍ਰਾਹਮ ਸਾਬੂ, ਕੋਟਾਯਮ ਦੇ ਪੰਪਾਡੀ ਦਾ ਇੱਕ ਇੰਜੀਨੀਅਰ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸੀ। ਉਸਦੇ ਪਿੱਛੇ ਉਸਦੀ ਮਾਂ ਸ਼ਰਲੀ ਅਤੇ ਉਸਦੇ ਭਰਾ ਫੈਬਿਨ ਅਤੇ ਕੇਵਿਨ ਹਨ। ਥਰੀਕਰੀਪੁਰ ਦੇ ਰਹਿਣ ਵਾਲੇ ਕੇਲੂ ਪੋਨਮਲੇਰੀ ਦੀ ਵੀ ਮੌਤ ਹੋ ਗਈ ਤਾਂ ਕਾਸਰਗੋਡ ਦੇ 34 ਸਾਲਾ ਰਣਜੀਤ ਵੀ ਨਹੀਂ ਜ਼ਿੰਦਾ ਨਹੀਂ ਬਚੇ । ਰਣਜੀਤ ਡੇਢ ਸਾਲ ਪਹਿਲਾਂ ਆਪਣੇ ਨਵੇਂ ਘਰ ਦਾ ਜਸ਼ਨ ਮਨਾ ਕੇ ਕੁਵੈਤ ਗਿਆ ਸੀ। ਉਸਨੇ ਜੁਲਾਈ ਵਿੱਚ ਛੁੱਟੀਆਂ ਮਨਾਉਣ ਲਈ ਆਪਣੇ ਪਿੰਡ ਪਰਤਣ ਦੀ ਯੋਜਨਾ ਬਣਾਈ ਸੀ। ਹੁਣ ਇਨ੍ਹਾਂ ਸਾਰਿਆਂ ਦੇ ਪਰਿਵਾਰ ਸਦਮੇ ਵਿੱਚ ਹਨ।

Related posts

Union Budget 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab

ਡੋਨਾਲਡ ਟਰੰਪ ਦਾ ਐਲਾਨ, ਅਮਰੀਕਾ ‘ਚ ਅਗਲੇ 60 ਦਿਨਾਂ ਤੱਕ ਇਮੀਗ੍ਰੇਸ਼ਨ ਸਸਪੈਂਡ

On Punjab

ਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆ

On Punjab