ਨਵੀਂ ਦਿੱਲੀ: LAC ‘ਤੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਇਕ ਵਾਰ ਫਿਰ ਆਹਮੋ ਸਾਹਮਣੇ ਹੋਣਗੇ। ਹਾਲਾਂਕਿ ਇਹ ਬੈਠਕ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ। ਸ਼ੁੱਕਰਵਾਰ ਹੋਣ ਵਾਲੀ BRICS ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਦੋਵੇਂ ਸ਼ਿਰਕਤ ਕਰਨਗੇ।
LAC ‘ਤੇ ਚੀਨ ਨਾਲ ਵਧੇ ਤਣਾਅ ਦਰਮਿਆ ਭਾਰਤ ਨੇ ਸਰਹੱਦ ‘ਤੇ ਆਪਣੀ ਫੌਜ ਦੀ ਤਾਇਨਾਤੀ ਵਧਾ ਦਿੱਤੀ ਹੈ। ਅਜਿਹੇ ‘ਚ ਵੀਰਵਾਰ ਹੋਈ G-20 ਦੇਸ਼ਾਂ ਦੀ ਬੈਠਕ ਤੋਂ ਬਾਅਦ BRICS ਦੀ ਬੈਠਕ ‘ਤੇ ਦੁਨੀਆਂ ਦੀ ਨਜ਼ਰ ਹੋਵੇਗੀ।
ਇਸ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਸਰਹੱਦੀ ਵਿਵਾਦ ਮਾਮਲੇ ਨੂੰ ਚੀਨ ਨਾਲ ਰਾਜਨਾਇਕ ਪੱਧਰ ‘ਤੇ ਵੀ ਚੁੱਕਿਆ ਸੀ। ਉੱਥੇ ਹੀ ਚੀਨ ਵੱਲੋਂ ਲਗਾਤਾਰ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ। ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਬਿਆਨ ਜਾਰੀ ਕਰਕੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਚੀਨ ਨੇ ਹੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਜ਼ਾਹਿਰ ਹੈ ਕਿ ਅਜਿਹੇ ‘ਚ BRICS ਬੈਠਕ ਦੌਰਾਨ ਭਾਰਤ ਤੇ ਚੀਨੀ ਵਿਦੇਸ਼ ਮੰਤਰੀਆਂ ਦੇ ਬਿਆਨਾਂ ‘ਤੇ ਪੂਰੇ ਵਿਸ਼ਵ ਦੀ ਨਜ਼ਰ ਹੋਵੇਗੀ।