ਭਾਰਤ-ਚੀਨ ਸਰਹੱਦੀ ਵਿਵਾਦ ਜਾਰੀ ਹੈ। ਇਸ ਵਿਵਾਦ ਲਈ ਅਮਰੀਕਾ ਕਈ ਵਾਰ ਚੀਨ ਨੂੰ ਜ਼ਿੰਮੇਵਾਰ ਠਹਿਰਾ ਚੁੱਕਾ ਹੈ। ਇਕ ਵਾਰ ਫਿਰ ਅਮਰੀਕਾ ਨੇ ਇਸ ਤਣਾਅ ਲਈ ਚੀਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਸ ਸਬੰਧੀ ਆਪਣੇ ਬਿਆਨ ‘ਚ ਕਿਹਾ, ‘ਚੀਨੀ ਦੇ ਹਮਲਾਵਰ ਰੁਖ਼ ਕਾਰਨ ਹੀ ਭਾਰਤ ਤੇ ਚੀਨ ‘ਚ ਖੂਨੀ ਝੜਪ ਹੋਈ।
ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਚੀਨ ਦੀ ਜ਼ਿੱਦ ਕਾਰਨ ਗਲੋਬਲ ਰਾਸ਼ਟਰਾਂ ਦੇ ਸਬੰਧਾਂ ‘ਤੇ ਵੀ ਕਾਫੀ ਅਸਰ ਪਿਆ ਹੈ।ਜਾਪਾਨ ਦੇ ਟੋਕਿਓ ‘ਚ ਹੋਈ ਕੁਆਡ ਬੈਠਕ ‘ਚ ਵੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ ‘ਤੇ ਨਿਸ਼ਾਨੇ ਸਾਧੇ। ਪੌਂਪੀਓ ਨੇ ਇਖ ਪਾਸੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈਕੇ ਚੀਨ ‘ਤੇ ਨਿਸ਼ਾਨਾ ਸਾਧਿਆ ਤੇ ਉੱਥੇ ਹੀ ਇੰਡੋ-ਪੈਸੇਫਿਕ ਖੇਤਰ ਅਤੇ ਹਿਮਾਲਿਆ ‘ਚ ਚੀਨ ਦੀਆਂ ਗਤੀਵਿਧੀਆਂ ਨੂੰ ਲੈਕੇ ਵੀ ਚੀਨ ਸਰਕਾਰ ‘ਤੇ ਹਮਲਾ ਬੋਲਿਆ।ਬੈਠਕ ਚ ਸ਼ਾਮਲ ਬਾਕੀ ਦੇਸ਼ ਸਿੱਧਾ ਚੀਨ ਦਾ ਨਾਂਅ ਲੈਣ ਤੋਂ ਬਚਦੇ ਨਜ਼ਰ ਆਏ। ਅਮਰੀਕੀ ਵਿਦੇਸ਼ ਮੰਤਰੀ ਨੇ ਚੀਨ ਦੀ ਆਲੋਚਨਾ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਮੰਗਲਵਾਰ ਟੋਕਿਓ ‘ਚ ਹੋਈ ਬੈਠਕ ‘ਚ Quad ਗਰੁੱਪ ਦੇ ਦੇਸ਼ਾਂ ਜਾਪਾਨ, ਅਮਰੀਕਾ, ਆਸਟਰੇਲੀਆ ਅਤੇ ਭਾਰਤ ਦੇ ਵਿਦੇਸ਼ ਮੰਤਰੀ ਸ਼ਾਮਲ ਹੋਏ ਸਨ।