ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਨੂੰ ਲੈ ਕੇ ਬੀਜੇਪੀ ਸੰਸਦ ਮੈਂਬਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਨਾਂ ਕਾਫੀ ਚਰਚਾ ਵਿਚ ਹੈ। ਉਨ੍ਹਾਂ ਦੇ ਬੇਟੇ ਨੂੰ ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀ ਬਣਾਇਆ ਗਿਆ ਹੈ। ਵਿਰੋਧੀ ਪਾਰਟੀਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ ਪਰ ਹੁਣ ਜੋ ਗੱਲ ਸਾਹਮਣੇ ਆਈ ਹੈ। ਉਸ ਵਿਚ ਦੱਸਿਆ ਗਿਆ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ।
ਸੂਤਰਾ ਦਾ ਕਹਿਣਾ ਹੈ ਕਿ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੁਆਰਾ ਕੋਈ ਅਸਤੀਫ਼ਾ ਨਹੀਂ ਜਾਵੇਗਾ। ਅੱਜ ਸਵੇਰੇ (ਬੁੱਧਵਾਰ) ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਹਾਲਾਂਕਿ ਅਮੀਤ ਸ਼ਾਹ ਨੇ ਉਨ੍ਹਾਂ ਨੂੰ ਬੁਲਾਇਆ ਨਹੀਂ ਸੀ। ਗ੍ਰਹਿ ਰਾਜ ਮੰਤਰੀ ਨੇ India Today ਨੂੰ ਦੱਸਿਆ ਕਿ ਜਾਂਚ ਨਿਰਪੱਖ ਤਰੀਕੇ ਨਾਲ ਹੋ ਰਹੀ ਹੈ। ਕਈ ਏਜੰਸੀਆਂ ਬਿਨਾ ਕਿਸੇ ਦਬਾਅ ਦੇ ਕੰਮ ਕਰ ਰਹੀਆਂ ਹਨ। ਵਿਰੋਧੀ ਸਾਜ਼ਿਸ਼ ਦੇ ਤਹਿਤ ਅਸਤੀਫ਼ਾ ਮੰਗ ਰਿਹਾ ਹੈ।
ਅਜੇ ਮਿਸ਼ਰਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ MoS ਨਾਰਥ ਬਲਾਕ ਪਹੁੰਚੇ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਫਿਰ ਤੋਂ ਸ਼ੁਰੂ ਕੀਤਾ। ਦੱਸਣਯੋਗ ਹੈ ਕਿ ਬਿਊਰੋ ਆਫ ਪੁਲਿਸ ਰਿਸਰਚ ਐਂਡ ਡੇਵਲਪਮੈਂਟ (BPRD) ਨੇ 7 ਅਕਤੂਬਰ ਨੂੰ ਹੋਣ ਵਾਲੇ ਪ੍ਰੋਗਰਾਮ ‘7th National Conference of Heads of Prisons’ ਵਿਚ ਅਜੇ ਮਿਸ਼ਰਾ ਨੂੰ ਮੁੱਖ ਮਹਿਮਾਨ ਦੇ ਤੌਰ ‘ਤੇ ਬੁਲਾਇਆ ਹੈ। ਚਰਚਾ ਸੀ ਕਿ ਉਹ ਪ੍ਰੋਗਰਾਮ ਵਿਚ ਨਹੀਂ ਸ਼ਾਮਲ ਹੋਣਗੇ ਪਰ MoS ਵੀਰਵਾਰ ਨੂੰ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।
ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਤੇਵਰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ‘ਤੇ ਬੇਹੱਦ ਗਰਮ ਹਨ। ਦਾਅਵਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਜੂਦਗੀ ਵਿਚ ਕਾਰ ਹੇਠਾਂ ਕੁਚਲ ਕੇ ਕਿਸਾਨਾਂ ਦੀ ਜਾਨ ਲਈ ਗਈ ਹੈ। ਉੱਥੇ ਹੀ ਸੰਸਦ ਤੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਨੇ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਕੋਈ ਘਟਨਾ ਸਥਾਨ ‘ਤੇ ਬੇਟੇ ਦੀ ਮੌਜੂਦਗੀ ਦਾ ਇਕ ਵੀ ਵੀਡੀਓ ਦਿਖਾ ਦੇਣ ਤਾਂ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।