ਮੁੰਬਈ: ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ ‘ਲਕਸ਼ਮੀ ਬੰਬ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੇ ਆਉਂਦੇ ਹੀ ਫੈਨਸ ਦੀ ਐਕਸਾਇਟਮੈਂਟ ਨੂੰ ਵਧਾ ਦਿੱਤਾ ਹੈ। ਇਸ ਟੀਜ਼ਰ ਵਿੱਚ ਅਕਸ਼ੇ ਕੁਮਾਰ ਦਾ ਅੰਦਾਜ਼ ਦੇਖਣ ਵਾਲਾ ਹੈ। ਅਕਸ਼ੇ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਹੈਂਡਲ ‘ਤੇ ਲਕਸ਼ਮੀ ਬੰਬ ਦਾ ਟੀਜ਼ਰ ਸ਼ੇਅਰ ਕੀਤਾ ਹੈ।
ਖਾਸ ਗੱਲ ਇਹ ਹੈ ਕਿ ਇਸ ਟੀਜ਼ਰ ਨੂੰ ਇੰਸਟਾਗਰਾਮ ‘ਤੇ ਹੁਣ ਤੱਕ 9 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ ਖਿਲਾੜੀ ਕੁਮਾਰ ਨੇ ਕਿਹਾ ਕਿ ਫਿਲਮ ਦੀਵਾਲੀ ਮੌਕੇ ਧਮਾਕਾ ਕਰਨ ਲਈ ਤਿਆਰ ਹੈ।