PreetNama
ਖਾਸ-ਖਬਰਾਂ/Important News

LIC ‘ਚ ਬੰਪਰ ਭਰਤੀ, ਸਾਢੇ 8 ਹਜ਼ਾਰ ਤੋਂ ਵੱਧ ਪੋਸਟਾਂ, 9 ਜੂਨ ਤਕ ਇੰਝ ਕਰੋ ਅਪਲਾਈ

ਵੀਂ ਦਿੱਲੀ: ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (LIC) ਯਾਨੀ ਜੀਵਨ ਬੀਮਾ ਨਿਗਮ ਦੇ ਵੱਖ-ਵੱਖ 8581 ਅਹੁਦਿਆਂ ‘ਤੇ ਭਰਤੀ ਕੀਤੀ ਜਾਣੀ ਹੈ। ਇਛੁੱਕ ਤੇ ਯੋਗ ਉਮੀਦਵਾਰ licindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਲਈ ਬਿਨੈ ਕਰਨ ਦੀ ਆਖਰੀ ਤਾਰੀਖ਼ 9 ਜੂਨ ਹੈ।

ਐਲਆਈਸੀ ਵਿੱਚ ਇਨ੍ਹਾਂ ਅਹੁਦਿਆਂ ‘ਤੇ ਬਹਾਲੀ ਅੱਠ ਜ਼ੋਨ ਵਿੱਚ ਹੋਵੇਗੀ। ਪ੍ਰੀ ਪ੍ਰੀਖਿਆ ਛੇ ਤੋਂ 13 ਜੁਲਾਈ ਦਰਮਿਆਨ ਹੋਵੇਗੀ। ਐਲਆਈਸੀ ਵਿੱਚ ਏਡੀਓ ਪੋਸਟ ‘ਤੇ ਤਾਇਨਾਤ ਹੋਣ ਵਾਲੇ ਉਮੀਦਵਾਰਾਂ ਨੂੰ ਹਰ ਮਹੀਨੇ 34,503 ਰੁਪਏ ਦੀ ਤਨਖ਼ਾਹ ਮਿਲੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਅਹੁਦਿਆਂ ‘ਤੇ ਭਰਤੀ ਹੋਣੀ ਹੈ।

ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਪ੍ਰੀ ਤੇ ਮੇਨਜ਼ ਇਮਤਿਹਾਨ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਹ ਦੋਵੇਂ ਹੀ ਪਰਚੇ ਆਨਲਾਈਨ ਲਏ ਜਾਣਗੇ। ਪ੍ਰੀ ਵਿੱਚ ਪਾਸ ਹੋਣ ਵਾਲੇ ਉਮੀਦਵਾਰ ਹੀ ਮੇਨਜ਼ ਵਿੱਚ ਬੈਠਣ ਦੇ ਯੋਗ ਹੋਣਗੇ। ਭਰਤੀਆਂ ਬਾਬਤ ਕੁਝ ਮਹੱਤਵਪੂਰਨ ਤਾਰੀਖ਼ਾਂ ਹੇਠ ਦਿੱਤੀਆਂ ਹਨ-

 

    • ਆਨਲਾਈਨ ਬਿਨੈ ਦੀ ਸ਼ੁਰੂਆਤ- 20 ਮਈ

 

    • ਆਨਲਾਈਨ ਬਿਨੈ ਕਰਨ ਦਾ ਆਖਰੀ ਦਿਨ- 09 ਜੂਨ

 

    • ਐਡਮਿਟ ਕਾਰਡ ਡਾਊਨਲੋਡ ਕਰਨ ਦਾ ਦਿਨ- 29 ਜੂਨ

 

    • ਪ੍ਰੀ ਐਗ਼ਜ਼ਾਮ- 6 ਤੋਂ 13 ਜੁਲਾਈ

 

  • ਮੇਨ ਐਗ਼ਜ਼ਾਮ- 10 ਅਗਸਤ

Related posts

ਕਦੇ ਡੀਪਫੇਕ ਤਸਵੀਰ ਅਤੇ ਕਦੇ ਆਵਾਜ਼ ਦੀ ਨਕਲ… ਯੂਰਪ ਦੇ AI ਐਕਟ ‘ਚ ਕੀ ਹੈ ਅਜਿਹਾ? ਭਾਰਤ ਨੂੰ ਕਰਨਾ ਚਾਹੀਦਾ ਹੈ ਲਾਗੂ!

On Punjab

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਜਨਤਕ ਤੌਰ ‘ਤੇ ਲਗਵਾਇਆ ਕੋਰੋਨਾ ਦਾ ਟੀਕਾ

On Punjab

ਭਾਜਪਾ ਦੀ ਅਧੀਕਾਰਤ ਵੈਬਸਇਟ ਹੋਈ ਹੈਕ, ਪਾਕਿਸਤਾਨੀ ਹੈਕਰ ਦਾ ਹੈ ਕਾਰਾ

On Punjab