66.16 F
New York, US
November 9, 2024
PreetNama
ਸਿਹਤ/Health

Lifestyle News : ਪਸੀਨੇ ਦੀ ਬਦਬੂ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਤਰੀਕੇ ਬੇਹੱਦ ਹਨ ਅਸਰਦਾਰ

ਪਸੀਨੇ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੈ। ਭਾਵੇਂ ਤੁਸੀਂ ਮਹਿੰਗੇ ਡੀਓਡੋਰੈਂਟ ਤੇ ਪਰਫਿਊਮ ਲਗਾਉਂਦੇ ਹੋ, ਪਰ ਇਹ ਸਮੱਸਿਆ ਵਾਰ-ਵਾਰ ਸਿਰ ਚੁੱਕਦੀ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕੁਦਰਤੀ ਤਰੀਕੇ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਸ਼ਹਿਦ ਦੇ ਪਾਣੀ ਨਾਲ ਕਰੋ ਇਸ਼ਨਾਨ

ਪਸੀਨੇ ਦੀ ਬਦਬੂ ਨੂੰ ਦੂਰ ਕਰਨ ਲਈ ਨਹਾਉਣ ਦੇ ਸਮੇਂ, ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ ਤੇ ਇਸ ਪਾਣੀ ਨਾਲ ਨਹਾਓ। ਇਸ ਤੋਂ ਬਾਅਦ ਸਾਫ ਪਾਣੀ ਨਾ ਪਾਓ। ਇਹ ਪਸੀਨੇ ਦੀ ਬਦਬੂ ਤੋਂ ਰਾਹਤ ਦਿੰਦਾ ਹੈ। ਚਿੰਤਾ ਨਾ ਕਰੋ, ਪਾਣੀ ਦੀ ਵੱਡੀ ਮਾਤਰਾ ਵਿੱਚ ਸਿਰਫ ਇੱਕ ਚਮਚ ਸ਼ਹਿਦ ਕੋਈ ਮਿੱਠਾ ਪ੍ਰਭਾਵ ਨਹੀਂ ਛੱਡਦਾ।

ਬੇਕਿੰਗ ਸੋਡਾ ਦੀ ਕਰੋ ਵਰਤੋਂ

ਬੇਕਿੰਗ ਸੋਡਾ ਦੀ ਵਰਤੋਂ ਕਰਨ ਨਾਲ ਸਰੀਰ ਦੀ ਬਦਬੂ ਤੋਂ ਵੀ ਬਚਿਆ ਜਾ ਸਕਦਾ ਹੈ। ਇੱਕ ਚੁਟਕੀ ਬੇਕਿੰਗ ਸੋਡਾ ਲਓ ਤੇ ਇਸ ਨੂੰ ਪਾਊਡਰ ਦੇ ਰੂਪ ਵਿੱਚ ਕੱਛਾਂ ’ਤੇ ਲਗਾਓ। ਇਹ ਪਸੀਨੇ ਨੂੰ ਸੋਖ ਲਵੇਗਾ। ਜੇ ਚਾਹੋ, ਤੁਸੀਂ ਇਸ ਨੂੰ ਮੱਕੀ ਦੇ ਸਟਾਰਚ ਨਾਲ ਮਿਲਾ ਕੇ ਵੀ ਵਰਤ ਸਕਦੇ ਹੋ।

ਸੇਬ ਦਾ ਸਿਰਕਾ –

ਇਸਨੂੰ ਐਪਲ ਸਾਈਡਰ ਸਿਰਕੇ ਦੇ ਰੂਪ ਵਿੱਚ ਵਧੇਰੇ ਜਾਣਿਆ ਜਾਂਦਾ ਹੈ। ਇਸ ਦੀਆਂ ਕੁਝ ਬੂੰਦਾਂ ਲਓ ਤੇ ਇਸ ਨੂੰ ਪਾਣੀ ਦੇ ਇੱਕ ਮੱਗ ਵਿੱਚ ਪਾਓ ਤੇ ਇਸ ਨਾਲ ਆਪਣੀਆਂ ਕੱਛਾਂ ਨੂੰ ਸਾਫ਼ ਕਰੋ। ਇਹ ਬਦਬੂ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ।

ਨਿੰਬੂ ਦਾ ਕਰ ਸਕਦੇ ਹੋ ਇਸਤੇਮਾਲ

ਇੱਕ ਨਿੰਬੂ ਨੂੰ ਕੱਟੋ ਤੇ ਇੱਕ ਟੁਕੜਾ ਲਓ ਤੇ ਇਸ ਨੂੰ ਆਪਣੀ ਕੱਛ ’ਤੇ ਹੌਲੀ-ਹੌਲੀ ਰਗੜੋ। ਇਹ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ। ਪਹਿਲਾਂ ਤੁਹਾਨੂੰ ਥੋੜ੍ਹੀ ਜਲਣ ਮਹਿਸੂਸ ਹੋ ਸਕਦੀ ਹੈ, ਪਰ ਕੁਝ ਸਮੇਂ ਬਾਅਦ ਇਹ ਠੀਕ ਮਹਿਸੂਸ ਹੋਣ ਲੱਗ ਪਵੇਗਾ। ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇ ਤੁਹਾਡੀ ਕੱਛ ਵਿੱਚ ਕੋਈ ਕੱਟ ਲੱਗਾ ਹੈ ਜਾਂ ਹੋਰ ਚਮੜੀ ਦੀ ਸਮੱਸਿਆ ਹੈ, ਤਾਂ ਇਸ ਵਿਧੀ ਨੂੰ ਨਾ ਅਪਣਾਓ।

Related posts

ਕਮਰ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਨਾਓ ਇਹ ਆਸਾਨ ਟਿਪਸ

On Punjab

ਅਲਸੀ ਤੋਂ ਬਣੇਗਾ ਓਮੇਗਾ ਕੈਪਸੂਲ, ਕਿਸਾਨਾਂ ਨੂੰ ਮਿਲੇਗੀ ‘ਰਫ਼ਤਾਰ’, ਜਾਣੋ-ਅਲਸੀ ਦੀ ਵਰਤੋਂ ਦੇ ਫ਼ਾਇਦੇ

On Punjab

Health News : ਪਸੰਦੀਦਾ ਸੰਗੀਤ ਸੁਣਨ ਨਾਲ ਵੱਧਦੀ ਹੈ ਯਾਦਸ਼ਕਤੀ, ਡਿਮੈਂਸ਼ੀਆ ਦੇ ਇਲਾਜ ’ਚ ਮਿਲੇਗੀ ਮਦਦ, ਵਿਗਿਆਨੀਆਂ ਦਾ ਦਾਅਵਾ

On Punjab