63.68 F
New York, US
September 8, 2024
PreetNama
ਰਾਜਨੀਤੀ/Politics

LIVE: ਪੀਐੱਮ ਮੋਦੀ ਦੇ ਨਾਲ ਜੰਮੂ-ਕਸ਼ਮੀਰ ’ਤੇ ਸਰਬ ਪਾਰਟੀ ਬੈਠਕ ਸ਼ੁਰੂ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ ਤੇ ਗੁਲਾਮ ਨਬੀ ਆਜ਼ਾਦ ਸਣੇ ਹੋਰ ਨੇਤਾ ਮੌਜੂਦ

ਪ੍ਰਧਾਨ ਮੰਤਰੀ ਮੋਦੀ ਦੇ ਆਵਾਸ ’ਤੇ ਅੱਜ ਜੰਮੂ-ਕਸ਼ਮੀਰ ਦੇ ਨੇਤਾਵਾਂ ਦੇ ਨਾਲ ਹੋਣ ਵਾਲੀ ਸਰਬ ਪਾਰਟੀ ਬੈਠਕ ਦਾ ਏਜੰਡਾ ਸਰਵਜਨਿਕ ਨਾ ਕੀਤੇ ਜਾਣ ਨਾਲ ਸਪਸ਼ਟ ਹੋ ਗਿਆ ਹੈ ਕਿ ਗੱਲਬਾਤ ਦਾ ਦਾਇਰਾ ਸੀਮਿਤ ਨਹੀਂ ਹੋਵੇਗਾ। ਸਾਰੇ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਹਿ ਸਕਣਗੇ ਤਾਂਕਿ ਜੰਮੂ ਕਸ਼ਮੀਰ ’ਚ ਸ਼ਾਂਤੀ, ਸਥਿਰਤਾ, ਸੁਰੱਖਿਆ ਤੇ ਵਿਕਾਸ ਦੇ ਸਥਾਈ ਵਾਤਾਵਰਣ ਦੀ ਬਹਾਲੀ ਦਾ ਰੋਡਮੈਪ ਬਣ ਸਕੇ ਤੇ ਰਾਜਨੀਤਿਕ ਪ੍ਰਕਿਰਿਆ ਨੂੰ ਗਤੀ ਦਿੱਤੀ ਜਾ ਸਕੇ। ਬੈਠਕ ਲਈ ਬੁਲਾਏ ਗਏ ਲਗਪਗ ਸਾਰੇ ਨੇਤਾ ਬੁੱਧਵਾਰ ਨੂੰ ਆਪਣੇ ਏਜੰਡੇ ਦੇ ਨਾਲ ਦਿੱਲੀ ਪਹੁੰਚ ਗਏ। ਇਨ੍ਹਾਂ ’ਚ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਮਹਿਬੂਬਾ ਮੁਫਤੀ ਵੀ ਸ਼ਾਮਲ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਦਾਨ ਡਾ. ਫਾਰੁਕ ਅਬਦੁੱਲਾ ਅੱਜ ਦਿੱਲੀ ਪਹੁੰਚਣਗੇ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁਲਾਈ ਗਈ ਸਰਬ ਪਾਰਟੀ ਬੈਠਕ, 7 ਲੋਕ ਕਲਿਆਣ ਮਾਰਗ ਤੋਂ ਸ਼ੁਰੂ ਹੋ ਰਹੀ ਹੈ। ਬੈਠਕ ’ਚ ਪੀਡੀਪੀ ਦੀ ਮਹਿਬੂਬਾ ਮੁਫਤੀ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਤੇ ਜੰਮੂ-ਕਸ਼ਮੀਰ ਦੇ ਹੋਰ ਨੇਤਾ ਮੌਜੂਦ।

– ਪੀਐੱਮ ਮੋਦੀ ਦੁਆਰਾ ਬੁਲਾਈ ਗਈ ਸਰਬ ਪਾਰਟੀ ਬੈਠਕ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਂ ਬੈਠਕ ’ਚ ਜਾ ਰਿਹਾ ਹਾਂ। ਮੈਂ ਉੱਥੇ ਮੰਗਾਂ ਰੱਖਾਂਗਾ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗਾ। ਮਹਿਬੂਬਾ ਮੁਫਤੀ ਉਨ੍ਹਾਂ ਦੀ ਪਾਰਟੀ ਦੀ ਪ੍ਰਧਾਨ ਹੈ, ਉਨ੍ਹਾਂ ਨੇ ਜੋ ਕਿਹਾ ਉਸ ’ਤੇ ਮੈਂ ਕੀ ਬੋਲਾ।\

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬੈਠਕ ਤੋਂ ਪਹਿਲਾਂ ਸੀਪੀਆਈ-ਐੱਮ ਦੇ ਨੇਤਾ ਯੁਸੁਫ ਤਾਰੀਗਾਮੀ ਨੇ ਕਿਹਾ ਕਿ ਇੱਥੇ ਵਿਧਾਨ ਸਭਾ ਚੁਣਾਂ ਕਰਵਾਉਣ ਤੋਂ ਕਿਸ ਨੇ ਰੋਕਿਆ? ਸਾਡੀ ਰਿਹਾਇਸ਼ ਦੇ ਸਾਹਮਣੇ ਇਹ ਵੀ ਮੁੱਦਾ ਹੈ ਕਿ ਸਾਡੀ ਇਕ ਦੂਜੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਵੱਖ ਨਹੀਂ ਹੋਣਾ ਚਾਹੀਦਾ। ਸਰਕਾਰ ਨੇ ਬਿਨਾਂ ਕਿਸੇ ਤੋਂ ਪੁੱਛੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਦਲਿਆ ਤੇ ਵੱਖ ਕੀਤਾ।

– ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਦਿੱਲੀ ’ਚ ਪਾਰਟੀ ਮੁੱਖ ਫਾਰੂਕ ਅਬਦੁੱਲਾ ਦੀ ਰਿਹਾਇਸ਼ ’ਤੇ ਪਹੁੰਚੇ।

– ਭਾਜਪਾ ਦੇ ਰਾਸ਼ਟਰੀ ਪ੍ਰਦਾਨ ਜੇਪੀ ਨੱਡਾ ਪਾਰਟੀ ਦੇ ਜੰਮੂ-ਕਸ਼ਮੀਰ ਨੇਤਾਵਾਂ ਦੇ ਨਾਲ ਬੈਠਕ ’ਚ ਸ਼ਾਮਲ ਹੋਣ ਲਈ ਪਾਰਟੀ ਹੈਡਕੁਆਟਰ ਪਹੁੰਚੇ।

– ਜੰਮੂ ਕਸ਼ਮੀਰ ਦੇ ਨੇਤਾਵਾਂ ਦੇ ਨਾਲ ਪੀਐੱਮ ਮੋਦੀ ਦੀ ਬੈਠਕ ’ਤੇ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਸ ਪਾਰਟੀ ਦੇ ਪ੍ਰਧਾਨ ਭੀਮ ਸਿੰਘ ਨੇ ਕਿਹਾ, ਮੈਨੂੰ ਸੱਦਾ ਦਿੱਤਾ ਗਿਆ ਹੈ। ਮਾਨਤਾ ਪ੍ਰਾਪਰਤ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਲੋਕਾਂ ਦੇ ਹੱਕ, ਏਕਤਾ, ਭਾਈਚਾਰਾ, ਭਾਰਤ ਨਾਲ ਮਜ਼ਬੂਤੀ ਦੇ ਬਾਰੇ ’ਚ ਬੋਲਣਾ ਹੈ।

 

– ਨੈਸ਼ਨਲ ਕਾਨਫਰੰਸ ਦੇ ਮੁੱਖ ਫਾਰੂਕ ਅਬਦੁੱਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁਲਾਈ ਗਈ ਸਰਬ ਬੈਠਕ ਲਈ ਸ਼੍ਰੀ ਨਗਰ ’ਚ ਆਪਣੇ ਆਵਾਸ ਤੋਂ ਰਵਾਨਾ ਹੋਏ।

 

– ਡੋਗਰਾ ਫਰੰਟ ਨੇ ਜੰਮੂ ’ਚ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਮਹਿਬੂਬਾ ਮੁਫਤਤੀ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਇਕ ਪ੍ਰਦਰਸ਼ਕਾਰੀ ਨੇ ਕਿਹਾ ਕਿ ਇਹ ਵਿਰੋਧ ਮੁਫਤੀ ਦੇ ਉਸ ਬਿਆਨ ਖਿਲਾਫ਼ ਹੈ ਜੋ ਉਨ੍ਹਾਂ ਨੇ ਗੁਪਕਾਰ ਦੀ ਬੈਠਕ ਤੋਂ ਬਾਅਦ ਦਿੱਤਾ ਸੀ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਚ ਇਕ ਹਿਤਧਾਰਕ ਹੈ। ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ।

 

Related posts

ਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨ

On Punjab

ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੋਂ ਵੱਖ ਕੀਤਾ ਸੁਖਦੇਵ ਦਾ ਨਾਂ, ਹੁਣ ਛਿੜਿਆ ਵਿਵਾਦ

On Punjab

ਬ੍ਰਾਜ਼ੀਲ ਦੇ ਰਾਸ਼ਟਰਪਤੀ ਭਾਰਤ ‘ਚ ਗਣਤੰਤਰ ਦਿਵਸ ਸਮਾਰੋਹ ‘ਚ ਹੋਣਗੇ ਮੁੱਖ ਮਹਿਮਾਨ

On Punjab