ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 43ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਸਰਕਾਰ ਨਾਲ ਗੱਲਬਾਤ ਦੇ ਬਾਵਜੂਦ ਹੱਲ ਨਾ ਨਿਕਲਣ ਤੋਂ ਨਾਰਾਜ਼ ਕਿਸਾਨ ਅੱਜ ਦਿੱਲੀ ਦੇ ਸਾਰੇ ਬਾਰਡਰਾਂ ਅਤੇ ਪੈਰੀਫੇਰਲ ਐਕਸਪ੍ਰੈਸ ਵੇਅ ’ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਗਾਜੀਪੁਰ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਰੈਲੀ ਸ਼ੁਰੂ ਕਰ ਦਿੱਤੀ ਹੈ।
ਅੱਜ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਤੇ ਪੈਰੀਫੇਰਲ ਐਕਸਪ੍ਰੈਸ ਵੇਅ ’ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਬਾਰਡਰਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸਾਨਾਂ ਨੇ ਪਹਿਲਾਂ ਇਹ ਮਾਰਚ ਬੁੱਧਵਾਰ ਨੂੰ ਕੱਢਣਾ ਸੀ ਪਰ ਮੌਸਮ ਨੂੰ ਦੇਖਦੇ ਹੋਏ ਇਸ ਨੂੰ ਇਕ ਦਿਨ ਲਈ ਟਾਲ ਦਿੱਤਾ ਗਿਆ।
Farmers Tractor March Updates
-ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਮਿਊਨਿਸਟ ਲੋਕ ਰਾਜਨੀਤੀ ਲਈ ਅੱਗ ਵਿਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਦੇਸ਼ ਵਿਚ ਸ਼ਾਂਤੀ ਹੋਵੇਗਾ। ਮੈਂ ਕਿਸਾਨ ਯੂਨੀਅਨਾਂ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸ਼ਾਂਤੀ ਬਹਾਲ ਰੱਖਣ। ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਕੱਲ੍ਹ ਦੀ ਤਰੀਕ ਵੀ ਤੈਅ ਹੈ। ਕੱਲ੍ਹ ਨਿਸ਼ਚਿਤ ਹੀ ਕੋਈ ਹੱਲ ਜ਼ਰੂਰ ਨਿਕਲੇਗਾ।
-ਕਿਸਾਨਾਂ ਦੇ ਪ੍ਰਦਰਸ਼ਨ ’ਤੇ ਸੁਪਰੀਮ ਕੋਰਟ ਨੇ ਚਿੰਤਾ ਪ੍ਰਗਟਾਈ ਹੈ। ਕੋਰਟ ਕੋਰੋਨਾ ਸੰਕ੍ਰਮਣ ਫੈਲਣ ਦੀ ਚਿੰਤਾ ਵੀ ਪ੍ਰਗਟਾਅ ਰਿਹਾ ਹੈ। ਕੇਂਦਰ ਸਰਕਾਰ ਤੋਂ ਭੀੜ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕਰਨ ਨੂੰ ਵੀ ਕਹਿ ਰਿਹਾ ਹੈ। ਕੋਰਟ ਨੇ ਕਿਸਾਨ ਪ੍ਰਦਰਸ਼ਨ ਵਿਚ ਇਕੱਠੀ ਭੀੜ ਲਈ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਤਬਲੀਗੀ ਜਮਾਤ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ।
ਕੇਂਦਰੀ ਖੇਤੀ ਸੂਬਾ ਮੰਤਰੀ ਕੈਲਾਸ਼ ਚੌਧਰੀ ਨੇ ਵੀਰਵਾਰ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਿਰੋਧ ਮਾਰਚ ਨੂੰ ਸ਼ਾਂਤੀਪੂੁਰਨ ਰੱਖਣ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਕੱਲ ਇਕ ਪ੍ਰਸਤਾਵ ਨੂੰ ਲੈ ਕੇ ਆਸ਼ਾਵਾਨ ਹੈ।
ਪੰਜਾਬ ਦੇ ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਕਿ ਪੰਜਾਬ ਦੇ ਕਿਸਾਨ ਮਾਰਚ ਲਈ ਆਪਣੇ ਟਰੈਕਟਰਾਂ ਦੇ ਨਾਲ ਆ ਰਹੇ ਹਨ। ਹਰਿਆਣਾ,ਯੂਪੀ ਅਤੇ ਰਾਜਸਥਾਨ ਦੇ ਕਿਸਾਨ ਵੀ ਰੈਲੀ ਵਿਚ ਸ਼ਾਮਲ ਹੋ ਰਹੇ ਹਨ।
ਗਾਜੀਪੁਰ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਰੈਲੀ ਸ਼ੁਰੂ
ਗਾਜੀਪੁਰ ਬਾਰਡਰ ਤੋਂ ਕਿਸਾਨਾਂ ਨੇ ਟਰੈਕਟਰ ਰੈਲੀ ਸ਼ੁਰੂ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ 26 ਜਨਵਰੀ ਦੀ ਤਿਆਰੀ ਹੈ। ਸਾਡਾ ਰੂਟ ਇਥੋ ਡਾਸਨਾ ਹੈ, ਉਸ ਤੋਂ ਬਾਅਦ ਅਲੀਗਡ਼੍ਹ ਰੋਡ ’ਤੇ ਅਸੀਂ ਰੁਕਾਂਗੇ,ਉਥੇ ਲੰਗਰ ਹੋਵੇਗਾ ਫਿਰ ਉਥੋਂ ਅਸੀਂ ਵਾਪਸ ਆਵਾਂਗੇ ਅਤੇ ਨੋਇਡਾ ਵਾਲੇ ਟਰੈਕਟਰ ਪਲਵਲ ਤਕ ਜਾਣਗੇ । ਅਸੀਂ ਸਰਕਾਰ ਨੂੰ ਸਮਝਾਉਣ ਲਈ ਇਹ ਕਰ ਰਹੇ ਹਾਂ।
ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਦੇਖਦੇ ਹੋਏ ਬਾਰਡਰ ’ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ। ਸਿੰਘੂ ਬਾਰਡਰ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 43ਵੇਂ ਦਿਨ ਵੀ ਜਾਰੀ ਹੈ। ਇਕ ਪ੍ਰਦਰਸ਼ਨਕਾਰੀ ਨੇ ਦੱਸਿਆ, ‘ ਅੱਜ ਅਸੀਂ ਸਾਰੇ ਕਿਸਾਨ ਟਰੈਕਟਰ ਰੈਲੀ ਕਰਾਂਗੇ। ਸਾਡਾ ਰੂਟ ਇਥੋਂ ਟਿਕਰੀ ਬਾਰਡਰ ਉਸ ਤੋਂ ਬਾਅਦ ਉਥੋਂ ਗਾਜੀਪੁਰ ਬਾਰਡਰ ਹੋਵੇਗਾ। ਅਸੀਂ ਆਪਣਾ ਹੱਕ ਲੈ ਕੇ ਰਹਾਂਗੇ।’