ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਪੰਜ ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਪੀਐੱਮ ਮੋਦੀ ਆਪਣੀ ਗੱਲ ਦੇਸ਼ ਨਾਲ ਸਾਂਝਾ ਕਰ ਰਹੇ ਹਨ। ਪੀਐੱਮ ਮੋਦੀ ਦਾ ਸੰਬੋਧਨ ਕੋਰੋਨਾ ਵਾਇਰਸ ਤੇ ਟੀਕਾਕਰਨ ਮੁਹਿੰਮ ਨੂੰ ਲੈ ਕੇ ਹੋ ਸਕਦਾ ਹੈ। ਪੀਐੱਮ ਮੋਦੀ ਨੇ ਕਿਹਾ, ਕੋਰੋਨਾ ਦੀ ਦੂਜੀ ਲਹਿਰ ਦੀ ਲੜਾਈ ਜਾਰੀ ਹੈ। ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਇਸ ਪੀੜਾ ਤੋਂ ਲੰਘਿਆ ਹੈ। ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਹਿਆ ਹੈ।
PM Narendra Modi Speech :
– ਪੀਐੱਮ ਮੋਦੀ ਨੇ ਕਿਹਾ, ਅੱਜ ਇਹ ਫ਼ੈਸਲਾ ਲਿਆ ਗਿਆ ਹੈ ਕਿ ਸੂਬਿਆਂ ਕੋਲ ਵੈਕਸੀਨੇਸ਼ਨ ਨਾਲ ਜੁੜਿਆ ਜੋ 25 ਫੀਸਦੀ ਕੰਮ ਸੀ, ਉਸ ਦੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਚੁੱਕੇਗੀ। ਇਹ ਵਿਵਸਥਾ ਆਉਣ ਵਾਲੇ 2 ਹਫ਼ਤਿਆਂ ‘ਚ ਲਾਗੂ ਕੀਤੀ ਜਾਵੇਗੀ। ਇਨ੍ਹਾਂ ਦੋ ਹਫ਼ਤਿਆਂ ‘ਚ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਨਵੀਂ ਗਾਈਡਲਾਈਨਜ਼ ਮੁਤਾਬਿਕ ਤਿਆਰੀ ਕਰ ਲਵੇਗੀ।
– ਪੀਐੱਮ ਮੋਦੀ ਨੇ ਕਿਹਾ, ਦੂਜੇ ਪਾਸੇ ਕਿਸੇ ਨੇ ਕਿਹਾ ਕਿ ਉਮਰ ਦੀ ਸੀਮਾ ਆਖਿਰ ਕੇਂਦਰ ਸਰਕਾਰ ਹੀ ਕਿਉਂ ਤੈਅ ਕਰੇ? ਕੁਝ ਆਵਾਜ਼ਾਂ ਤਾਂ ਅਜਿਹੀ ਉਠੀਆਂ ਕਿ ਬਜ਼ੁਰਗਾਂ ਦਾ ਵੈਕਸੀਨੇਸ਼ਨ ਪਹਿਲਾਂ ਕਿਉਂ ਹੋ ਰਿਹਾ ਹੈ? ਦੇਸ਼ ਦੀ ਮੀਡੀਆ ਦੇ ਇਕ ਵਰਗ ਨੇ ਇਸ ਨੂੰ ਕੈਂਪੇਨ ਦੇ ਰੂਪ ‘ਚ ਵੀ ਚਲਾਇਆ।
– ਪੀਐੱਮ ਮੋਦੀ ਨੇ ਕਿਹਾ, ਇਸ ਵਿਚਕਾਰ ਕਈ ਸੂਬਾ ਸਰਕਾਰਾਂ ਨੇ ਫਿਰ ਕਿਹਾ ਕਿ ਵੈਕਸੀਨ ਦਾ ਕੰਮ ਡੀ-ਸੈਂਟ੍ਰਲਾਈਜ ਕੀਤਾ ਜਾਵੇ ਤੇ ਸੂਬਿਆਂ ‘ਤੇ ਛੱਡ ਦਿੱਤਾ ਜਾਵੇ। ਤਰ੍ਹਾਂ- ਤਰ੍ਹਾਂ ਦੇ ਸਵਾਲ ਉਠੇ। ਜਿਵੇਂ ਕਿ ਵੈਕਸੀਨੇਸ਼ਨ ਲਈ Age Group ਕਿਉਂ ਬਣਾਏ ਗਏ?
– ਪੀਐੱਮ ਮੋਦੀ ਨੇ ਕਿਹਾ, ਦੇਸ਼ ‘ਚ ਘੱਟ ਹੁੰਦੇ ਕੋਰੋਨਾ ਦੇ ਮਾਮਲਿਆਂ ਵਿਚਕਾਰ, ਕੇਂਦਰ ਸਰਕਾਰ ਦੇ ਸਾਹਮਣੇ ਵੱਖ-ਵੱਖ ਸੁਝਾਅ ਵੀ ਆਉਣ ਲੱਗੇ, ਵੱਖ-ਵੱਖ ਮੰਗਾਂ ਹੋਣ ਲੱਗੀਆਂ। ਪੁੱਛਿਆ ਜਾਣ ਲੱਗਾ, ਸਭ ਕੁਝ ਭਾਰਤ ਸਰਕਾਰ ਹੀ ਕਿਉਂ ਤੈਅ ਕਰ ਰਹੀ ਹੈ? ਸੂਬਾ ਸਰਕਾਰਾਂ ਨੂੰ ਛੋਟ ਕਿਉਂ ਨਹੀਂ ਦਿੱਤੀ ਜਾ ਰਹੀ?
– ਪੀਐੱਮ ਮੋਦੀ ਨੇ ਕਿਹਾ, ਸੂਬਾ ਸਰਕਾਰਾਂ ਨੂੰ ਲਾਕਡਾਊਨ ਦੀ ਛੋਟ ਕਿਉਂ ਨਹੀਂ ਮਿਲ ਰਹੀ? One Size Does Not Fit All ਵਰਗੀ ਗੱਲਾਂ ਵੀ ਕਹੀਆਂ ਗਈਆਂ।
ਪੀਐੱਮ ਮੋਦੀ ਨੇ ਕਿਹਾ, ਸਾਡੇ ਦੇਸ਼ ਨੇ, ਵਿਗਿਆਨਕਾਂ ਨੇ ਇਹ ਦਿਖਾ ਦਿੱਤਾ ਕਿ ਭਾਰਤ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਦੇਸ਼ ‘ਚ 23 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।
– ਪੀਐੱਮ ਮੋਦੀ ਨੇ ਕਿਹਾ, ਹਰ ਖ਼ਦਸ਼ੇ ਨੂੰ ਦਰਕਿਨਾਰ ਕਰ ਕੇ ਭਾਰਤ ਨੇ 1 ਸਾਲ ਦੇ ਅੰਦਰ ਹੀ ਇਕ ਨਹੀਂ ਬਲਕਿ ਦੋ ਮੇਡ ਇਨ ਇੰਡੀਆ ਵੈਕਸੀਨ ਲਾਂਚ ਕਰ ਦਿੱਤੀਆਂ।
– ਪੀਐੱਮ ਮੋਦੀ ਨੇ ਕਿਹਾ, ਅੱਜ ਪੂਰੇ ਦੇਸ਼ ‘ਚ ਵੈਕਸੀਨ ਲਈ ਜੋ ਮੰਗ ਹੈ, ਉਸ ਦੀ ਤੁਲਨਾ ‘ਚ ਉਤਪਾਦਨ ਕਰਨ ਵਾਲੇ ਦੇਸ਼ ਤੇ ਵੈਕਸੀਨ ਬਣਾਉਣ ਵਾਲੀ ਕੰਪਨੀਆਂ ਬਹੁਤ ਘੱਟ ਹੈ। ਕਲਪਨਾ ਕਰੋ ਕਿ ਅਜੇ ਸਾਡੇ ਕੋਲ ਭਾਰਤ ‘ਚ ਬਣੀ ਵੈਕਸੀਨ ਨਹੀਂ ਹੁੰਦੀ ਤਾਂ ਅੱਜ ਭਾਰਤ ਵਰਗੇ ਵਿਸ਼ਾਲ ਦੇਸ਼ ‘ਚ ਕੀ ਹੁੰਦਾ?
– ਪੀਐੱਮ ਮੋਦੀ ਨੇ ਕਿਹਾ, ਦੂਜੀ ਲਹਿਰ ਦੌਰਾਨ ਅਪ੍ਰੈਲ ਤੇ ਮਈ ਦੇ ਮਹੀਨੇ ‘ਚ ਭਾਰਤ ‘ਚ ਮੈਡੀਕਲ ਆਕਸੀਜਨ ਦੀ ਡਿਮਾਂਡ ਵੱਧ ਗਈ ਸੀ। ਭਾਰਤ ਦੇ ਇਤਿਹਾਸ ‘ਚ ਕਦੇ ਵੀ ਇੰਨੀ ਮਾਤਰਾ ‘ਚ ਮੈਡੀਕਲ ਆਕਸੀਜਨ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਇਸ ਲੋੜ ਨੂੰ ਪੂਰਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਗਿਆ। ਸਰਕਾਰ ਦੇ ਸਾਰੇ ਤੰਤਰ ਲੱਗੇ।
– ਪੀਐੱਮ ਮੋਦੀ ਨੇ ਕਿਹਾ, ਬੀਤੇ ਸੌਂ ਸਾਲ ‘ਚ ਆਈ ਇਹ ਸਭ ਤੋਂ ਵੱਡੀ ਮਹਾਮਾਰੀ ਹੈ, ਤ੍ਰਾਸਦੀ ਹੈ। ਇਸ ਤਰ੍ਹਾਂ ਦੀ ਮਹਾਮਾਰੀ ਆਧੁਨਿਕ ਵਿਸ਼ਵ ਨੇ ਨਾ ਦੇਖੀ ਸੀ, ਨਾ ਅਨੁਭਵ ਕੀਤੀ ਸੀ। ਇੰਨੀ ਵੱਡੀ ਆਲਮੀ ਮਹਾਮਾਰੀ ਨਾਲ ਸਾਡਾ ਦੇਸ਼ ਕਈ ਮੋਰਚਿਆਂ ‘ਤੇ ਇਕ ਨਾਲ ਖੜ੍ਹਾ ਹੈ।
– ਪੀਐੱਮ ਮੋਦੀ ਨੇ ਕਿਹਾ, ਕੋਰੋਨਾ ਦੀ ਦੂਜੀ ਲਹਿਰ ਦੀ ਲੜਾਈ ਜਾਰੀ ਹੈ। ਹੋਰ ਦੇਸ਼ਾਂ ਦੀ ਤਰ੍ਹਾਂ ਭਾਰਤ ਇਸ ਪੀੜਾ ਤੋਂ ਲੰਘਿਆ ਹੈ। ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਹਿਆ ਹੈ