keep yourself fit: Lockdown ‘ਚ ਲੋਕ ਆਪਣੇ ਘਰਾਂ ‘ਚ ਬੰਦ ਹੋ ਕੇ ਰਹਿ ਗਏ ਹਨ। ਇਸ ਦੌਰਾਨ ਭੁਖ ਜ਼ਿਆਦਾ ਲਗਦੀ ਹੈ। ਪਰ ਕੁੱਝ ਅਣਹੈਲਦੀ ਚੀਜ਼ਾਂ ਖਾਣ ਨਾਲ ਸਰੀਰ ਕਮਜ਼ੋਰ ਹੋ ਸਕਦਾ ਹੈ। ਇਸ ਦੇ ਨਾਲ ਹੀ ਬੀਮਾਰੀਆਂ ਦੇ ਹੋਣ ਦਾ ਖਤਰਾ ਵਧਦਾ ਹੈ। ਡਾਇਟ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜੋ ਕਿ ਤੁਹਾਡੀ ਇਮਿਊਨਿਟੀ ਸਟ੍ਰਾਂਗ ਕਰਨ। ਤਾਂ ਆਓ ਜਾਣਦੇ ਹਾਂ ਘਰ ਬੈਠੇ ਇਮਿਊਨਿਟੀ ਨੂੰ ਵਧਾਉਣ ਦੇ ਸੁਝਾਆਂ ਬਾਰੇ :
ਕਾਫ਼ੀ ਸਮੇਂ ਤੱਕ ਭੁਖੇ ਰਹਿਣ ਨਾਲ ਜੰਕ ਫੂਡ ਖਾਣ ਦਾ ਦਿਲ ਕਰਦਾ ਹੈ। ਇਸ ਦੇ ਨਾਲ ਹੀ ਸਰੀਰ ‘ਚ ਕਮਜ਼ੋਰੀ ਆਉਂਦੀ ਹੈ। ਇਸ ਲਈ ਘਰ ‘ਤੇ ਹੈਲਦੀ ਖਾਣਾ ਬਣਾਓ। ਇਸ ਦੇ ਨਾਲ ਉਸ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਖਾਓ। ਭਲੇ ਹੀ ਫਾਸਟ ਫ਼ੂਡ ਟੇਸਟੀ ਹੈ। ਪਰ ਇਹ ਸਰੀਰ ਲਈ ਹਾਨੀਕਾਰਕ ਹੈ। ਇਹ ਕੁੱਝ ਸਮੇਂ ਲਈ ਹੀ ਭੂਖ ਨੂੰ ਮਿਟਾ ਸਕਦਾ ਹੈ। ਸਰੀਰ ਨੂੰ ਹੈਡਰੇਟਿਡ ਰੱਖਣ ਲਈ ਰੋਜਾਨਾ 7-8 ਗਲਾਸ ਪਾਣੀ ਪੀਓ। ਇਸ ਤੋਂ ਇਲਾਵਾ ਫਰੂਟ ਅਤੇ ਸਬਜ਼ੀਆ ਦਾ ਜੂਸ, ਨੀਮਬੂ ਪਾਣੀ ਪੀਓ। ਇਹ ਸਰੀਰ ਲਈ ਕਾਫੀ ਫਾਇਦੇਮੰਦ ਹਨ।
ਰੋਜ਼ਾਨਾ ਖੁੱਲੀ ਅਤੇ ਸਾਫ਼ ਹਵਾ ‘ਚ ਯੋਗਾ ਅਤੇ ਕਸਰਤ ਕਰੋ ਇਹ ਸਰੀਰ ਲਈ ਲਾਭਦਾਇਕ ਹੈ। ਇਹ ਬੌਡੀ ਤੋਂ ਨਿੱਜੀ ਹਾਰਮੋਨਲ ਰਿਲੀਜ਼ ਕਰਦੇ ਹਨ, ਜੋ ਸਿਹਤ ਲਈ ਚੰਗੇ ਹੁੰਦੇ ਹਨ। ਇਸ ਲਈ ਰੋਜਾਨਾ ਸਵੇਰੇ ਸ਼ਾਮ ਕਸਰਤ ਕਰੋ। ਫਲਾਂ ਅਤੇ ਸਬਜ਼ੀਆਂ ਦਾ ਵਧੇਰੇ ਸੇਵਨ ਕਰੋ ਵਿਟਾਮਿਨ, ਕੈਲਸ਼ਿਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ- ਬੈੱਕਟੀਰੀਅਲ ਗੁਣ ਇਨ੍ਹਾਂ ‘ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਪਾਚਣ ਪ੍ਰਣਾਲੀ ਮਜਬੂਤ ਹੁੰਦੀ ਹੈ।