ਕੋਰੋਨਾ ਮਹਾਮਾਰੀ ਤੇ ਲਾਕਡਾਊਨ ਨੇ ਸਿਰਫ ਦੇਸ਼ਾਂ ਦੀ ਅਰਥ ਵਿਵਸਥਾ ’ਤੇ ਹੀ ਨਹੀਂ, ਆਮ ਲੋਕਾਂ ਦੀ ਸਮਾਜਿਕ ਜ਼ਿੰਦਗੀ ’ਤੇ ਵੀ ਡੂੰਘਾ ਅਸਰ ਪਾਇਆ ਹੈ। ਇਕ ਰਿਪੋਰਟ ਮੁਤਾਬਕ ਲਾਕਡਾਊਨ ਤੇ ਵਰਕ ਫਰਾਮ ਹੋਮ ਦੀ ਵਜ੍ਹਾ ਨਾਲ ਲੋਕਾਂ ਨੇ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਸਮਾਂ ਮੋਬਾਈਲ ਐਪਸ ’ਤੇ ਬਿਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ ਦੁਨੀਆ ਭਰ ’ਚ ਲੋਕਾਂ ਨੇ ਔਸਤਨ 4.3 ਘੰਟੇ ਦਾ ਸਮੇਂ ਇਸ ’ਤੇ ਖਰਚ ਕਰ ਦਿੱਤਾ।
ਐਪ ਏਨਾਲਿਟਿਕਸ ਕੰਪਨੀ ਐਪ Annie ਦੀ ਇਕ ਰਿਪੋਰਟ ਅਨੁਸਾਰ, ਦੁਨੀਆ ਭਰ ’ਚ ਲੋਕਾਂ ਦਾ ਔਸਤਨ 4.2 ਘੰਟੇ ਦਾ ਸਮੇਂ ਮੋਬਾਈਲ ਫੋਨ ’ਤੇ ਐਪਸ ’ਚ ਬਰਬਾਦ ਹੋ ਰਿਹਾ ਹੈ। ਇਹ ਪਿਛਲੇ ਸਾਲ ਦੀ ਤੁਲਨਾ ’ਚ 30 ਫ਼ੀਸਦੀ ਜ਼ਿਆਦਾ ਹੈ। ਭਾਰਤ ’ਚ ਸਥਿਤੀ ਹੋਰ ਜ਼ਿਆਦਾ ਖਰਾਬ ਹੈ। ਇਥੇ ਲੋਕਾਂ ਨੇ ਸਾਲ 2019 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਸਾਲ 2021 ਦੀ ਪਹਿਲੀ ਤਿਮਾਹੀ ’ਚ ਮੋਬਾਈਲ ਐਪਸ ’ਤੇ 80 ਫ਼ੀਸਦੀ ਜ਼ਿਆਦਾ ਸਮੇਂ ਗੁਜ਼ਾਰਿਆ। ਬ੍ਰਾਜ਼ੀਲ, ਦੱਖਣੀ ਕੋਰੀਆ ਤੇ ਇੰਡੋਨੇਸ਼ੀਆ ਜਿਹੇ ਕੁਝ ਦੇਸ਼ਾਂ ’ਚ ਤਾਂ ਸਮੇਂ ਪੰਜ ਘੰਟੇ ਤੋਂ ਵੀ ਜ਼ਿਆਦਾ ਹੈ।
ਜੇਕਰ ਅਸੀਂ ਉਨ੍ਹਾਂ ਐਪਸ ਦੀ ਗੱਲ ਕਰੀਏ, ਜਿਨ੍ਹਾਂ ਨੂੰ ਜਨਵਰੀ-ਮਾਰਚ ਦੀ ਤਿਮਾਹੀ ’ਚ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਤੇ ਜਿਸ ’ਤੇ ਸਭ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ, ਉਨ੍ਹਾਂ ’ਚ ਮੁੱਖ ਐਪਸ ਹੈ- ਟਿਕਟਾਕ, ਯੂਟਿਊਬ ਤੇ ਫੇਸਬੁੱਕ। ਰਿਪੋਰਟ ਮੁਤਾਬਕ ਪੱਛਮੀ ਦੇਸ਼ਾਂ ’ਚ ਸਿਗਨਲ ਤੇ ਟੈਲੀਗ੍ਰਾਮ ਨੂੰ ਲੋਕ ਜ਼ਿਆਦਾ ਪਸੰਦ ਕਰ ਰਹੇ। ਇਸਤੇਮਾਲ ਦੇ ਮਾਮਲੇ ’ਚ ਬਿ੍ਰਟੇਨ, ਜਰਮਨੀ ਤੇ ਫਰਾਂਸ ’ਚ ਸਿਗਨਲ ਪਹਿਲੇ ਤੇ ਅਮਰੀਕਾ ’ਚ ਚੌਥੇ ਨੰਬਰ ’ਤੇ ਰਿਹਾ ਹੈ। ਉਥੇ ਟੈਲੀਗ੍ਰਾਮ ਬਿ੍ਰਟੇਨ ’ਚ ਨੌਵੇਂ, ਫਰਾਂਸ ’ਚ ਪੰਜਵੇਂ ਤੇ ਅਮਰੀਕਾ ’ਚ ਸੱਤਵੇਂ ਨੰਬਰ ’ਤੇ ਰਿਹਾ।
ਗੱਲ ਭਾਰਤ ਦੀ ਕਰੀਏ ਤਾਂ ਇਥੇ ਟਿਕਕਾਕ ਦੇ ਬੈਨ ਹੋਣ ਤੋਂ ਬਾਅਦ ਐਮਐੱਕਸ ਟਿਕਟਾਕ ਕਾਫੀ ਤੇਜ਼ੀ ਨਾਲ ਉਭਰਿਆ ਹੈ ਤੇ ਇਸ ਤਿਮਾਹੀ ’ਚ ਕਾਫੀ ਜ਼ਿਆਦਾ ਡਾਊਨਲੋਡ ਹੋਇਆ ਹੈ। ਡਾਊਨਲੋਡ ਚਾਰਟ ’ਚ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਟਾਪ ਦੇ ਐਪਸ ਸਾਬਿਤ ਹੋਏ ਹਨ।