80.28 F
New York, US
July 29, 2025
PreetNama
ਫਿਲਮ-ਸੰਸਾਰ/Filmy

Lohri 2021: ਕਦੋਂ ਮਨਾਈ ਜਾਵੇਗੀ ਲੋਹੜੀ, ਜਾਣੋ ਇਸ ਦੇ ਪਿੱਛੇ ਦੀ ਕਹਾਣੀ

ਪੋਹ ਮਹੀਨੇ ਦੇ ਆਖਰੀ ਦਿਨ ਦੇ ਸੂਰਜ ਡੁੱਬਣ ਤੋਂ ਬਾਅਦ ਤੇ ਮਾਘ ਸੰਕਰਾਂਤੀ ਦੀ ਪਹਿਲੀ ਰਾਤ ਨੂੰ ਲੋਹੜੀ ਮਨਾਈ ਜਾਂਦੀ ਹੈ। ਹਰ ਸਾਲ ਤਿਉਹਾਰ ਨੂੰ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬ ਸੂਬੇ ’ਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ ਖੁੱਲ੍ਹੀ ਜਗ੍ਹਾ ’ਤੇ ਰਾਤ ਦੇ ਸਮੇਂ ਅੱਗ ਬਾਲਦੇ ਹਨ ਤੇ ਉਸ ਦੇ ਆਲੇ-ਦੁਆਲੇ ਘੇਰਾ ਬਣਾਉਂਦੇ ਹਨ। ਇਸ ਦਿਨ ਰਿਉੜੀਆਂ, ਮੁੁੰਗਫਲੀ, ਖੋਆ ਆਦਿ ਖਾਧਾ ਜਾਂਦਾ ਹੈ। ਇਸ ਦਿਨ ਨੂੰ ਲਾਲ ਕੋਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਪੜ੍ਹੋ ਲੋਹੜੀ ਦੀ ਕਹਾਣੀ

ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਮੁਗਲਕਾਲ ਸਮੇਂ ਪੰਜਾਬ ਦਾ ਇਕ ਵਪਾਰੀ ਸੀ ਜੋ ਕੁੜੀਆਂ ਤੇ ਔਰਤਾਂ ਨੂੰ ਵੇਚਦਾ ਸੀ। ਇਹ ਸਭ ਉਹ ਪੈਸਿਆਂ ਦੇ ਲਾਲਚ ’ਚ ਕਰਦਾ ਸੀ। ਉਸ ਤੋਂ ਸਾਰੇ ਪਰੇਸ਼ਾਨ ਤੇ ਡਰੇ ਸਨ। ਉਸ ਦੀ ਇਸ ਹਰਕਤ ਤੋਂ ਪੂਰੇ ਇਲਾਕੇ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣਾਈ ਰੱਖਦਾ ਸੀ। ਉਸ ਦੇ ਡਰ ਨਾਲ ਇਲਾਕੇ ਦਾ ਕੋਈ ਵੀ ਵਿਆਕਤੀ ਆਪਣੀ ਭੈਣ ਜਾਂ ਕੁੜੀ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੰਦਾ ਸੀ। ਪਰ ਉਹ ਵਪਾਰੀ ਜ਼ਬਰਦਸਤੀ ਲੋਕਾਂ ਦੇ ਘਰਾਂ ’ਚ ਵੜ ਕੇ ਉਨ੍ਹਾਂ ਦੀਆਂ ਕੁੜੀਆਂ ਤੇ ਭੈਣਾ ਨੂੰ ਲੈ ਆਉਂਦਾ ਸੀ।
ਵਪਾਰੀ ਦੇ ਦਹਿਸ਼ਤ ਨੂੰ ਖ਼ਤਮ ਕਰਨ ਲਈ ਤੇ ਔਰਤਾਂ ਤੇ ਕੁੜੀਆਂ ਨੂੰ ਇਸ ਤੋਂ ਬਚਾਉਣ ਲਈ ਇਕ ਨੌਜਵਾਨ ਅੱਗੇ ਆਇਆ, ਜਿਸ ਦਾ ਨਾਂ ਸੀ ਦੁੱਲਾ ਭਾਟੀ ਸੀ, ਉਸ ਵਪਾਰੀ ਨੂੰ ਕੈਦ ਕਰ ਲਿਆ। ਇਸ ਤੋਂ ਬਾਅਦ ਵਪਾਰੀ ਦੀ ਹੱਤਿਆ ਕਰ ਦਿੱਤੀ। ਉਸ ਵਪਾਰੀ ਦੀ ਹੱਤਿਆ ਕਰਕੇ ਦਹਿਸ਼ਤ ਨੂੰ ਖ਼ਤਮ ਕਰਨ ਉੱਤੇ ਦੁੱਲਾ ਭੱਟੀ ਦਾ ਸਾਰਿਆਂ ਨੇ ਧੰਨਵਾਦ ਕੀਤਾ। ਉਸ ਸਮੇਂ ਤੋਂ ਹੀ ਲੋਹੜੀ ਦਾ ਤਿਉਹਾਰ ਦੁੱਲਾ ਭਾਟੀ ਦੀ ਯਾਦ ’ਚ ਮਨਾਇਆ ਜਾਣ ਲੱਗਾ। ਇਸ ਦਿਨ ਕਈ ਲੋਕ ਗੀਤ ਵੀ ਗਾਏ ਜਾਂਦੇ ਹਨ।

Related posts

ਸੋਨਮ ਕਪੂਰ ਜਲਦ ਹੀ ਬਣਨ ਵਾਲੀ ਹੈ ਮਾਂ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ

On Punjab

ਵਿਦੇਸ਼ੀ ਹੈ ਟੀਵੀ ਦੀ ਇਹ ਨਵੀਂ ਨੂੰਹ, ਸਭ ਤੋਂ ਪਹਿਲਾਂ ਬਣੀ ਸੀ Sidhu Moose Wala ਦੀ ਹੀਰੋਇਨ

On Punjab

ਡਿੰਪਲ ਗਰਲ ਪ੍ਰੀਤੀ ਜਿੰਟਾ ਅੱਜ ਸੈਲੀਬ੍ਰੇਟ ਕਰ ਰਹੀ ਆਪਣਾ 45ਵਾਂ ਜਨਮਦਿਨ

On Punjab