ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ 1 ਲੱਖ 43 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਅੱਗੇ ਸਨ। ਹੁਣ ਕਿਉਂਕਿ ਗਿਣਨ ਵਾਲੀਆਂ ਵੋਟਾਂ ਬਹੁਤ ਘੱਟ ਰਹਿ ਗਈਆਂ ਹਨ ਤੇ ਪਰਨੀਤ ਕੌਰ ਹੁਰਾਂ ਦੀਆਂ ਵੋਟਾਂ ਦਾ ਫ਼ਰਕ ਬਹੁਤ ਜ਼ਿਆਦਾ ਹੈ, ਇਸੇ ਲਈ ਉਹ ਹੁਣ ਜੇਤੂ ਕਰਾਰ ਦੇ ਦਿੱਤੇ ਗਏ ਹਨ।
ਅੱਜ ਦੁਪਹਿਰ 12 ਕੁ ਵਜੇ ਤੋਂ ਹੀ ਪਟਿਆਲਾ ਸਥਿਤ ਮੋਤੀ ਮਹਿਲ ਵਿੱਚ ਢੋਲ ਵੱਜਣੇ ਸ਼ੁਰੂ ਹੋ ਗਏ ਸਨ ਕਿਉਂਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀਆਂ ਵੋਟਾਂ ਦਾ ਫ਼ਰਕ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ।
ਪਟਿਆਲਾ ਹਲਕੇ ‘ਚ ਦੁਪਹਿਰ 2:00 ਵਜੇ ਤੱਕ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੂੰ 290306 ਵੋਟਾਂ ਹਾਸਲ ਕਰ ਚੁੱਕੇ ਹਨ ਤੇ ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ 91846 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਰੱਖੜਾ ਨੂੰ 198460 ਵੋਟਾਂ ਮਿਲੀਆਂ ਸਨ।
‘ਹਿੰਦੁਸਤਾਨ ਟਾਈਮਜ਼’ ਦੇ ਪ੍ਰਤੀਨਿਧ ਵਿਸ਼ਾਲ ਰਾਮਬਾਨੀ ਮੁਤਾਬਕ ਇਹ ਖ਼ਬਰ ਲਿਖੇ ਜਾਣ ਤੱਕ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਲਗਭਗ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ।
ਇਸ ਤੋਂ ਪਹਿਲਾਂ ਪਰਨੀਤ ਕੌਰ 52 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ।
ਇਸ ਤੋਂ ਪਹਿਲਾਂ ਪਰਨੀਤ ਕੌਰ 15300 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ।
ਇਸ ਤੋਂ ਪਹਿਲਾਂ115 ਦੇ ਪਹਿਲੇ ਰਾਉਂਡ ਚ ਪਰਨੀਤ ਕੌਰ 4685, ਸੁਰਜੀਤ ਸਿੰਘ ਰੱਖੜਾ, 2326 ਧਰਮਵੀਰ ਗਾਂਧੀ 1400, ਨੀਨਾ ਮਿੱਤਲ 386 ਹਾਸਲ ਕਰ ਚੁੱਕੇ ਸਨ।
ਪਟਿਆਲਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ਪੰਜਾਬ ਫ਼ਰੰਟ ਦੇ ਡਾ. ਧਰਮਵੀਰ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਸਨ।
ਇੱਥੇ ਮੁੱਖ ਮੁਕਾਬਲਾ ਪਰਨੀਤ ਕੌਰ, ਸੁਰਜੀਤ ਸਿੰਘ ਰੱਖੜਾ ਤੇ ਡਾ. ਧਰਮਵੀਰ ਗਾਂਧੀ ਵਿਚਾਲੇ ਹੈ। ਇਸ ਹਲਕੇ ਤੋਂ ਡਾ. ਗਾਂਧੀ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।
ਲੋਕ ਸਭਾ ਹਲਕਾ ਨੰਬਰ 13 ਪਟਿਆਲਾ ਨਾਲ ਸਬੰਧਤ ਵੋਟਾਂ ਦੀ ਗਿਣਤੀ ਵਿਧਾਨ ਸਭਾਹਲਕਾ ਨਾਭਾ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਈ.ਟੀ.ਆਈ., ਨੇੜੇਪੀਆਰਟੀਸੀ ਵਰਕਸ਼ਾਪ, ਪਟਿਆਲਾ ਵਿੱਚ ਹੋ ਰਹੀ ਹੈ। ਵਿਧਾਨ ਹਲਕਾ ਪਟਿਆਲਾਦਿਹਾਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ,ਪਟਿਆਲਾ ਵਿੱਚ ਹੋ ਰਹੀ ਹੈ।
ਹਲਕਾ ਰਾਜਪੁਰਾ, ਡੇਰਾ ਬਸੀ ਅਤੇ ਘਨੌਰ ਦੀਆਂ ਵੋਟਾਂ ਦੀ ਗਿਣਤੀ ਪੰਜਾਬੀਯੁਨੀਵਰਸਿਟੀ ਦੀਆਂ ਵੱਖ ਵੱਖ ਥਾਵਾਂ ‘ਤੇ ਕੀਤੀ ਜਾ ਰਹੀ ਹੈ। ਹਲਕਾ ਸਨੌਰ ਦੀ ਵੋਟਾਂ ਦੀਗਿਣਤੀ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ , ਐਸਐਸਟੀ ਨਗਰ,ਰਾਜਪੁਰਾ ਰੋਡ, ਪਟਿਆਲਾ ਵਿੱਚ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਪਟਿਆਲਾਦੀ ਗਿਣਤੀ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਕੀਤੀ ਜਾ ਰਹੀ ਹੈ।
ਇਸੇ ਤਰਾਂ ਸਮਾਣਾ ਤੇ ਸ਼ੁਤਰਾਣਾ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲਪੋਲੋ ਗਰਾਊਂਡ, ਪਾਰਟ-1 ਅਤੇ ਪਾਰਟ-2 ਪਟਿਆਲਾ ਵਿੱਚ ਹੋ ਰਹੀ ਹੈ