13 ਫਰਵਰੀ ਨੂੰ ਪਈਆ ਲੋਮਬਾਰਦੀਆ ਸਟੇਟ ਜਿਨ੍ਹਾਂ ਦਾ ਨਤੀਜਾ ਆ ਚੁੱਕਾ ਹੈ। ਜਿਸ ਅਨੁਸਾਰ ਐਤੀਲੀੳ ਫੋਨਤਾਨਾ ਦੁਬਾਰਾ ਰਾਜ ਦੇ ਮੁੱਖੀ ਚੁਣੇ ਗਏ। ਉਹਨਾਂ ਨੂੰ 1,777,477 (54.67%) ਵੋਟਾਂ ਪਈਆ। ਜਦਕਿ ਉਹਨਾਂ ਦੇ ਵਿਰੋਧੀ ਪੀਏਰਫਰਾਂਚੇਸਕੋ ਮਾਜਰੀਨੋ 1,101,417(33.93%) ਵੋਟਾਂ ਲੈ ਸਕੇ। ਕੁੱਲ 80 ਸੀਟਾਂ ਵਿੱਚ ਸੂਬੇ ਦੇ ਮੁੱਖੀ ਐਤੀਲੀੳ ਫੋਨਤਾਨਾ ਤੋਂ ਇਲਾਵਾ 22 ਫਰਤੇਲੀ ਦੀ ਇਟਾਲੀਆ,14 ਲੇਗਾ,6 ਫੋਰਸਾ ਇਟਾਲੀਆ,5 ਲੋਮਬਾਰਦੀਆ ਇਦੀਆਲੇ,1 ਨੋਈ ਮੋਦੇਰਾਤੀ, 17 ਪੀ.ਡੀ., 3 ਫਾਈਵ ਸਤੈਲੇ, 1 ਅਲਾਇੰਜ ਵੇਰਦੀ ਸਿਨੀਸਤਰਾ, 2 ਪਾਤੋ ਚੀਵੀਕੋ,3 ਅਜੀਅੋਨੇ- ਇਟਾਲੀਆ ਵੀਵਾ,4 ਲਿਸਟਾ ਮੋਰਾਤੀ ਪਾਰਟੀ ਦੇ ਨੁੰਮਾਇੰਦੇ ਚੁਣੇ ਗਏ।
ਇਸ ਵਾਰ ਦੀਆ ਚੋਣਾਂ ਭਾਰਤੀ ਭਾਈਚਾਰੇ ਲਈ ਇਸ ਲਈ ਵੀ ਖਾਸ ਸਨ। ਕਿਉਂਕਿ ਇਹਨਾਂ ਚੋਣਾਂ ਵਿੱਚ ਤਿੰਨ ਪੰਜਾਬੀ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਹਾਲਾਂਕਿ ਤਿੰਨੇ ਉਮੀਦਵਾਰ ਅਕਾਸ਼ਦੀਪ ਸਿੰਘ, ਰਾਜਵੀਰ ਕੌਰ ਅਤੇ ਸੁਖਵਿੰਦਰ ਕੌਰ ਇਹ ਚੋਣ ਹਾਰ ਗਏ। ਪਰ ਇਹ ਤਿੰਨੇ ਉਮੀਦਵਾਰ ਹਾਰਨ ਦੇ ਬਾਵਜੂਦ ਡੂੰਘੀ ਛਾਪ ਛੱਡਣ ਵਿੱਚ ਕਾਮਯਾਬ ਰਹੇ। ਕਿਉਂਕਿ ਇਟਲੀ ਵਿੱਚ ਪਹਿਲਾਂ ਕਿਸੇ ਵੀ ਭਾਰਤੀ ਨੇ ਸਟੇਟ ਪੱਧਰ ਦੀਆ ਚੋਣਾਂ ਨਹੀਂ ਲੜੀਆ ਸਨ। ਜਿਸ ਕਰਕੇ ਇਹਨਾਂ ਨੌਜਵਾਨਾਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਭਾਰਤੀ ਗੱਦਗੱਦ ਸਨ।ਦੂਸਰਾ ਇਹ ਤਿੰਨੇ ਉਮੀਦਵਾਰਾਂ ਵਿੱਚੋਂ 2 ਉਮੀਦਵਾਰ ਦਸਤਾਰਧਾਰੀ ਹਨ। ਇਟਲੀ ਵਿੱਚ ਸਿੱਖ ਧਰਮ ਹਾਲੇ ਤੱਲ ਰਜਿਸਟਰਡ ਨਹੀਂ ਹੈ। ਜਿਸ ਕਰਕੇ ਇਹਨਾਂ ਉਮੀਦਵਾਰਾਂ ਦੇ ਨੈਸ਼ਨਲ ਮੀਡੀਆ ਤੇ ਆਉਣ ਨਾਲ ਸਿੱਖ ਧਰਮ ਬਾਰੇ ਜਾਣਕਾਰੀ ਗਈ ਹੋਵੇਗੀ। ਅਤੇ ਵੱਡੀ ਗੱਲ ਬਰੇਸ਼ੀਆ ਜਿਲੇ ਤੋਂ ਚੋਣ ਲੜੇ ਅਕਾਸ਼ਦੀਪ ਸਿੰਘ ਜਿੱਥੇ ਆਪਣੀ ਪਾਰਟੀ ਵਿੱਚ ਸਭ ਤੋਂ ਅੱਗੇ ਰਹੇ, ਉੱਥੇ ਹੀ ਉਹਨਾਂ ਕਈ ਉਮੀਦਵਾਰਾਂ ਨਾਲੋਂ ਜਿਆਦਾ ਵੋਟਾਂ ਪ੍ਰਾਪਤ ਕੀਤੀਆ। ਮਿਹਨਤ ਮਜਦੂਰੀ ਕਰਨ ਇਟਲੀ ਪਹੁੰਚੇ ਭਾਈਚਾਰੇ ਦੇ ਕਈ ਲੋਕ ਇਹਨਾਂ ਸਿੱਖ ਉਮੀਦਵਾਰਾਂ ਦੇ ਵੋਟਾਂ ਵਿੱਚ ਖੜੇ ਹੋਣ ਤੇ ਹੀ ਜਿੱਤਿਆ ਮਹਿਸੂਸ ਕਰਨ ਲੱਗੇ ਸਨ ਅਤੇ ਹੁਣੇ ਤੋਂ ਅਗਲੀਆ ਚੋਣਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੀ ਗੱਲ ਆਖ ਰਹੇ ਹਨ।