ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਦਾ ਅਸਰ ਹੁਣ ਘੱਟ ਹੋ ਚੁੱਕਾ ਹੈ। ਮਹੀਨੇ ਦੀ ਸ਼ੁਰੂਆਤ ‘ਚ ਕੇਸ ਘੱਟ ਹੋਣੇ ਸ਼ੁਰੂ ਹੋਏ ਸਨ ਤੇ ਹੁਣ ਹਾਲਾਤ ਕਾਫੀ ਹੱਦ ਤਕ ਕਾਬੂ ਹੇਠ ਆ ਚੁੱਕੇ ਹਨ। ਪਹਿਲਾਂ ਰੋਜ਼ਾਨਾ 4 ਲੱਖ ਦੇ ਕਰੀਬ ਨਵੇਂ ਮਾਮਲੇ ਆ ਰਹੇ ਸਨ, ਜਿਨ੍ਹਾਂ ਦਾ ਅੰਕੜਾ ਹੁਣ ਕਾਫੀ ਘੱਟ ਹੋ ਚੁੱਕਾ ਹੈ। ਦੇਸ਼ ਵਿਚ ਰਿਕਵਰੀ ਰੇਟ ਵੀ ਬਿਹਤਰ ਹੋਇਆ ਹੈ ਤੇ ਵੱਡੀ ਗਿਣਤੀ ‘ਚ ਮਰੀਜ਼ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਹੁੰਚੇ ਹਨ। ਇੱਥੇ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੀਆਂ ਸਮੱਸਿਆਵਾਂ ਨੂੰ ਡਾਕਟਰ ‘ਲੌਂਗ ਕੋਵਿਡ’ ਕਹਿ ਰਹੇ ਹਨ।ਲੌਂਗ ਕੋਵਿਡ ਤੋਂ ਡਾਕਟਰਾਂ ਦਾ ਮਤਲਬ ਉਨ੍ਹਾਂ ਬਿਮਾਰੀਆਂ ਤੋਂ ਹੈ ਜਿਹੜੀਆਂ ਮਰੀਜ਼ ਨੂੰ ਲੰਬੇ ਸਮੇਂ ਤਕ ਪਰੇਸ਼ਾਨ ਕਰਦੀਆਂ ਹਨ ਤੇ ਕਈ ਵਾਰ ਮੌਤ ਦੀ ਵਜ੍ਹਾ ਵੀ ਬਣ ਜਾਂਦੀਆਂ ਹਨ। ਇਕ ਨਿਊਜ਼ ਚੈਨਲ ਅਨੁਸਾਰ ਲੰਬੇ ਸਮੇਂ ਤਕ ਮਰੀਜ਼ਾਂ ਨੂੰ ਸਟੀਰਾਇਡ ਦੇਣ ਨਾਲ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਗੁੜਗਾਓਂ ਦੇ ਸੀਕੇ ਬਿਰਲਾ ਹਸਪਤਾਲ ‘ਚ ਆਰਥੋਪੈਡਿਕਸ ਵਿਭਾਗ ਦੇ ਡਾਕਟਰ ਦੇਬਾਸ਼ੀਸ਼ ਚੰਦਾ ਅਨੁਸਾਰ ਕੋਵਿਡ-19 ਦੇ ਜਿਨ੍ਹਾਂ ਰੋਗੀਆਂ ਨੂੰ ਸਟੀਰਾਇਡ ਦੀ ਜ਼ਰੂਰਤ ਪੈਂਦੀ ਹੈ, ਉਨ੍ਹਾਂ ਦੇ ਸਰੀਰ ‘ਚ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ ਮਰੀਜ਼ਾਂ ਨੂੰ ਲੰਬੇ ਸਮੇਂ ਤਕ ਬੈੱਡ ਰੈਸਟ ਦੀ ਸਲਾਹ ਦਿੱਤੀ ਜਾਂਦੀ ਹੈ।
ਲੰਬੇ ਸਮੇਂ ਤਕ ਪਰੇਸ਼ਾਨ ਕਰਦਾ ਹੈ ਕੋਰੋਨਾ
ਸਟੀਰਾਇਡ ਦੇ ਜ਼ਿਆਦਾ ਇਸੇਤਮਾਲ ਨਾਲ ਵਧ ਰਹੀਆਂ ਦਿੱਕਤਾਂ