PreetNama
ਸਿਹਤ/Health

Long Covid : ਲੰਬੇ ਸਮੇਂ ਤਕ ਸਟੀਰਾਇਡ ਦੇਣ ਨਾਲ ਖੋਖਲੀਆਂ ਹੋ ਰਹੀਆਂ ਕੋਰੋਨਾ ਮਰੀਜ਼ਾਂ ਦੀਆਂ ਹੱਡੀਆਂ, ਲੰਬੀ ਬੈੱਡ ਰੈਸਟ ਜ਼ਰੂਰੀ

ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਦਾ ਅਸਰ ਹੁਣ ਘੱਟ ਹੋ ਚੁੱਕਾ ਹੈ। ਮਹੀਨੇ ਦੀ ਸ਼ੁਰੂਆਤ ‘ਚ ਕੇਸ ਘੱਟ ਹੋਣੇ ਸ਼ੁਰੂ ਹੋਏ ਸਨ ਤੇ ਹੁਣ ਹਾਲਾਤ ਕਾਫੀ ਹੱਦ ਤਕ ਕਾਬੂ ਹੇਠ ਆ ਚੁੱਕੇ ਹਨ। ਪਹਿਲਾਂ ਰੋਜ਼ਾਨਾ 4 ਲੱਖ ਦੇ ਕਰੀਬ ਨਵੇਂ ਮਾਮਲੇ ਆ ਰਹੇ ਸਨ, ਜਿਨ੍ਹਾਂ ਦਾ ਅੰਕੜਾ ਹੁਣ ਕਾਫੀ ਘੱਟ ਹੋ ਚੁੱਕਾ ਹੈ। ਦੇਸ਼ ਵਿਚ ਰਿਕਵਰੀ ਰੇਟ ਵੀ ਬਿਹਤਰ ਹੋਇਆ ਹੈ ਤੇ ਵੱਡੀ ਗਿਣਤੀ ‘ਚ ਮਰੀਜ਼ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪਹੁੰਚੇ ਹਨ। ਇੱਥੇ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹੀਆਂ ਸਮੱਸਿਆਵਾਂ ਨੂੰ ਡਾਕਟਰ ‘ਲੌਂਗ ਕੋਵਿਡ’ ਕਹਿ ਰਹੇ ਹਨ।ਲੌਂਗ ਕੋਵਿਡ ਤੋਂ ਡਾਕਟਰਾਂ ਦਾ ਮਤਲਬ ਉਨ੍ਹਾਂ ਬਿਮਾਰੀਆਂ ਤੋਂ ਹੈ ਜਿਹੜੀਆਂ ਮਰੀਜ਼ ਨੂੰ ਲੰਬੇ ਸਮੇਂ ਤਕ ਪਰੇਸ਼ਾਨ ਕਰਦੀਆਂ ਹਨ ਤੇ ਕਈ ਵਾਰ ਮੌਤ ਦੀ ਵਜ੍ਹਾ ਵੀ ਬਣ ਜਾਂਦੀਆਂ ਹਨ। ਇਕ ਨਿਊਜ਼ ਚੈਨਲ ਅਨੁਸਾਰ ਲੰਬੇ ਸਮੇਂ ਤਕ ਮਰੀਜ਼ਾਂ ਨੂੰ ਸਟੀਰਾਇਡ ਦੇਣ ਨਾਲ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਗੁੜਗਾਓਂ ਦੇ ਸੀਕੇ ਬਿਰਲਾ ਹਸਪਤਾਲ ‘ਚ ਆਰਥੋਪੈਡਿਕਸ ਵਿਭਾਗ ਦੇ ਡਾਕਟਰ ਦੇਬਾਸ਼ੀਸ਼ ਚੰਦਾ ਅਨੁਸਾਰ ਕੋਵਿਡ-19 ਦੇ ਜਿਨ੍ਹਾਂ ਰੋਗੀਆਂ ਨੂੰ ਸਟੀਰਾਇਡ ਦੀ ਜ਼ਰੂਰਤ ਪੈਂਦੀ ਹੈ, ਉਨ੍ਹਾਂ ਦੇ ਸਰੀਰ ‘ਚ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੇ ਮਰੀਜ਼ਾਂ ਨੂੰ ਲੰਬੇ ਸਮੇਂ ਤਕ ਬੈੱਡ ਰੈਸਟ ਦੀ ਸਲਾਹ ਦਿੱਤੀ ਜਾਂਦੀ ਹੈ।

ਲੰਬੇ ਸਮੇਂ ਤਕ ਪਰੇਸ਼ਾਨ ਕਰਦਾ ਹੈ ਕੋਰੋਨਾ

ਡਾਕਟਰ ਚੰਦ ਦਾ ਕਹਿਣਾ ਹੈ, ‘ਲੰਬੇ ਸਮੇਂ ਤਕ ਬਿਮਾਰੀਆਂ ਤੇ ਕਈ ਹਫ਼ਤਿਆਂ ਤਕ ਬੈੱਡ ਰੈਸਟ ਦੇ ਚੱਲਦੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਪ੍ਰਭਾਵਿਤ ਹੁੰਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਮਸਕੂਲੋਸਕੇਲੇਟਲ ਸਿਸਟਮ। ਥਕਾਵਟ, ਮਾਸਪੇਸ਼ੀਆਂ ‘ਚ ਦਰਦ ਤੇ ਜੋੜਾਂ ਦਾ ਦਰਦ ਵਰਗੇ ਲੱਛਣ ਕੋਵਿਡ-19 ਤੋਂ ਬਾਅਦ ਆਮ ਹਨ ਤੇ ਇਸ ਦਾ ਪਸਾਰ ਹੁਣ ਲਗਾਤਾਰ ਵਧ ਰਿਹਾ ਹੈ।’ ਲੰਬੇ ਸਮੇਂ ਤਕ ਬਿਸਤਰੇ ‘ਤੇ ਆਰਾਮ ਕਰਨ ਨਾਲ ਹੱਡੀਆਂ ਤੇ ਮਾਸਪੇਸ਼ੀਆਂ ‘ਤੇ ਅਸਰ ਪੈਂਦਾ ਹੈ ਤੇ ਇਹ ਕਮਜ਼ੋਰ ਹੋ ਸਕਦੀਆਂ ਹਨ। ਅਜਿਹੇ ਹਾਲਾਤ ‘ਚ ਮਾਸਪੇਸ਼ੀਆਂ ਦੀ ਤਾਕਤ ਹਾਸਲ ਕਰਨ ‘ਚ ਘੱਟੋ-ਘੱਟ ਛੇ ਹਫ਼ਤੇ ਜਾਂ ਉਸ ਤੋਂ ਵੀ ਜ਼ਿਆਦਾ ਸਮਾਂ ਲਗਦਾ ਹੈ।

ਸਟੀਰਾਇਡ ਦੇ ਜ਼ਿਆਦਾ ਇਸੇਤਮਾਲ ਨਾਲ ਵਧ ਰਹੀਆਂ ਦਿੱਕਤਾਂ

 

 

ਕੋਵਿਡ ਦੇ ਇਲਾਜ ‘ਚ ਸਟੀਰਾਇਡ ਦੇ ਇਸਤੇਮਾਲ ਨਾਲ ਪਰੇਸ਼ਾਨੀ ਹੋ ਰਹੀ ਹੈ। ਇਸੇ ਕਾਰਨ ਸਰਕਾਰ ਨੇ ਨਵੀਂ ਗਾਈਡਲਾਈਨ ‘ਚ ਇਸ ਦੀ ਸੀਮਤ ਵਰਤੋਂ ਦੀ ਸਲਾਹ ਦਿੱਤੀ ਹੈ। ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਡਾਕਟਰਾਂ ਨੇ ਕੋਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਲਈ ਸਟੇਰਾਇਡ ਦਾ ਇਸਤੇਮਾਲ ਕੀਤਾ ਸੀ। ਇਸ ਦੀ ਵਜ੍ਹਾ ਨਾਲ ਕਈ ਮਰੀਜ਼ਾਂ ‘ਚ ਸ਼ੂਗਰ ਦਾ ਲੈਵਲ ਬਹੁਤ ਜ਼ਿਆਦਾ ਵਧ ਗਿਆ ਸੀ ਤੇ ਕੋਰੋਨਾ ਤੋਂ ਠੀਕ ਹੋਣ ਮਗਰੋਂ ਇਹ ਮਰੀਜ਼ ਬਲੈਕ ਫੰਗਸ ਦੀ ਲਪੇਟ ‘ਚ ਆ ਕੇ ਮੌਤ ਦੇ ਸ਼ਿਕਾਰ ਹੋਏ ਸਨ। ਡਾਕਟਰ ਅਨੁਸਾਰ ਸਟੀਰਾਇਡ ਦਾ 10-15 ਦਿਨਾਂ ਦਾ ਇਕ ਛੋਟਾ ਕੋਰਸ ਕਿਸੇ ਵੀ ਸਮੱਸਿਆ ਦਾ ਕਾਰਨ ਨਹੀਂ ਬਣਦਾ, ਪਰ ਲੰਬੇ ਸਮੇਂ ਤਕ ਸਟੀਰਾਇਡ ਥੈਰੇਪੀ ‘ਤੇ ਰਹਿਣ ਵਾਲੇ ਮਰੀਜ਼ਾਂ ‘ਚ ਆਸਟੀਓਪੋਰੋਸਿਸ ਤੇ ਗਠੀਏ ਦੇ ਸਮੱਸਿਆ ‘ਚ ਵਾਧੇ ਦਾ ਖ਼ਤਰਾ ਹੋ ਸਕਦਾ ਹੈ।

 

ਘਰ ‘ਚ ਰਹਿ ਕੇ ਕਰ ਸਕਦੇ ਹੋ ਇਹ ਉਪਾਅ

ਅਜਿਹੀਆਂ ਪਰੇਸ਼ਾਨੀਆਂ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਲਈ ਕੁਝ ਡਾਕਟਰਾਂ ਨੇ ਕੁਝ ਘਰੇਲੂ ਉਪਾਅ ਵੀ ਦੱਸੇ ਹਨ। ਹਲਦੀ ਵਾਲਾ ਦੁੱਧ, ਦੇਸੀ ਘਿਉ, ਪ੍ਰੋਟੀਨ ਭਰਪੂਰ ਖ਼ੁਰਾਕ ਤੇ ਲਸਣ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਤੱਤ ਹੱਡੀਆਂ ਦੇ ਜੋੜਾਂ ਨੂੰ ਚਿਕਨਾਈ ਤੇ ਮਜ਼ਬੂਤੀ ਪ੍ਰਦਾਨ ਕਰਦੇ ਹਨ। ਗਲੂਕੋਸਾਮਾਈਨ, ਕਰਕਿਊਮਿਨ ਵਰਗੀਆਂ ਕੁਝ ਦਵਾਈਆਂ ਵੀ ਮਦਦ ਕਰਦੀਆਂ ਹਨ, ਪਰ ਬਿਨਾਂ ਡਾਕਟਰ ਦੀ ਸਲਾਹ ਲਏ ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕੀਤਾ ਜਾ ਸਕਦਾ।

Related posts

Covid-19 Vaccine: ਬ੍ਰਿਟੇਨ ‘ਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ, 90 ਸਾਲਾ ਔਰਤ ਨੂੰ ਦਿੱਤੀ ਗਈ ਪਹਿਲੀ ਵੈਕਸੀਨ

On Punjab

ਲੁਧਿਆਣਾ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ

On Punjab

ਲਸਣ ਨਾਲ ਦੂਰ ਕਰੋ ਕੰਨ ਦਰਦ ਦੀ ਸਮੱਸਿਆ…

On Punjab