PreetNama
ਖਾਸ-ਖਬਰਾਂ/Important News

Mahatama Gandhi Statue : ਅਮਰੀਕੀ ਸ਼ਹਿਰ ’ਚ ਸਥਾਪਿਤ ਹੋਵੇਗੀ ਮਹਾਤਮਾ ਗਾਂਧੀ ਦੀ ਕਾਂਸੇ ਦੀ ਮੂਰਤੀ

ਅਮਰੀਕਾ ਦੇ ਮਿਸੀਸਿਪੀ ਸੂਬੇ ਦੇ ਕਲਾਰਕਸਡੇਲ ਸ਼ਹਿਰ ’ਚ ਮਹਾਮਤਾ ਗਾਂਧੀ ਦੀ ਕਾਂਸੇ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਹ ਮੂਰਤੀ ਭਾਰਤੀ ਵਣਜ ਦੂਤਘਰ ਵੱਲੋਂ ਸੌਂਪੀ ਗਈ ਹੈ। ਮਸ਼ਹੂਰ ਮੂਰਤੀਕਾਰ ਰਾਮ ਸੁਤਾਰ ਨੇ ਇਹ ਮੂਰਤੀ ਤਿਆਰ ਕੀਤੀ ਹੈ। ਕਲਾਰਕਸਡੇਲ ਮਿਸੀਸਿਪੀ ਡੈਲਟਾ ਦੇ ਵਿਚਕਾਰ ਸਥਿਤ ਹੈ। ਇੱਥੇ ਪਹਿਲਾਂ ਰੁਜ਼ਗਾਰ ਦੀ ਕਮੀ ਸੀ ਪਰ ਪਿਛਲੇ ਚਾਰ ਸਾਲਾਂ ’ਚ ਰੁਜ਼ਗਾਰ ਦੇ ਮੌਕਿਆਂ ’ਚ ਵਾਧਾ ਹੋਇਆ ਹੈ। ਇਸ ’ਚ ਭਾਰਤੀ ਮੂਲ ਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਕਲਾਰਕਸਡੇਲ ਦੇ ਮੇਅਰ ਚਕ ਏਸਪੀ ਨੇ ਕਿਹਾ, ‘ਅਸੀਂ ਇਹ ਤੋਹਫ਼ਾ ਹਾਸਲ ਕਰ ਕੇ ਖ਼ੁਸ਼ ਹਾਂ। ਗਾਂਧੀ ਸਭ ਤੋਂ ਸਾਹਸੀ ਤੇ ਅਧਿਆਤਮਕ ਪੁਰਸ਼ਾਂ ’ਚੋਂ ਇਕ ਸਨ। ਉਨ੍ਹਾਂ ਆਪਣੇ ਦੇਸ਼ ਨੂੰ ਬੰਦੂਕ ਨਾਲ ਨਹੀਂ ਬਲਕਿ ਸਾਦਗੀ, ਦ੍ਰਿੜ ਸੰਕਲਪ, ਸੱਚ ਤੇ ਅਹਿੰਸਾ ਨਾਲ ਆਜ਼ਾਦ ਕਰਵਾਇਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਦੁਨੀਆ ਨੂੰ ਪ੍ਰੇਰਿਤ ਕੀਤਾ। ਡਾ. ਕਿੰਗ (ਮਾਰਟਿਨ ਲੂਥਰ ਕਿੰਗ ਜੂਨੀਅਰ) ਤੇ ਮਰਹੂਮ ਸੰਸਦ ਮੈਂਬਰ ਜੌਨ ਲੇਵਿਸ ਵਰਗੇ ਸਾਡੇ ਆਪਣੇ ਦੇਸ਼ ਦੇ ਨਾਗਰਿਕ ਅਧਿਕਾਰ ਅੰਦੋਲਨ ਦੇ ਨੇਤਾਵਾਂ ਨੂੰ ਵੀ ਉਨ੍ਹਾਂ ਨੇ ਪ੍ਰਭਾਵਿਤ ਕੀਤਾ।’ ਅਟਲਾਂਟਾ ’ਚ ਭਾਰਤ ਦੀ ਮਹਾ ਵਣਜ ਦੂਤ ਡਾ. ਸਵਾਤੀ ਕੁਲਕਰਨੀ ਨੇ ਸ਼ਹਿਰ ਨੂੰ ਇਹ ਮੂਰਤੀ ਭੇਟ ਕੀਤੀ। ਗਾਂਧੀ ਜੈਅੰਤੀ ਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਹਿਤ ਮੂਰਤੀ ਦੀ ਘੁੰਡ ਚੁਕਾਈ ਕੀਤੀ ਜਾਵੇਗੀ।

Related posts

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab

ਕੋਲਕਾਤਾ ਕਾਂਡ: ਸੁਪਰੀਮ ਕੋਰਟ ਨੇ ਪੋਸਟਮਾਰਟਮ ਲਈ ਜ਼ਰੂਰੀ ਦਸਤਾਵੇਜ਼ ਨਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਸੀਬੀਆਈ ਨੂੰ ਜਾਂਚ ਕਰਨ ਲਈ ਕਿਹਾ; ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ’ਤੇ ਪਰਤਣ ਦਾ ਨਿਰਦੇਸ਼ ਦਿੱਤਾ

On Punjab

ਅਨੀਤਾ ਆਨੰਦ ਬਣੀ ਕੈਨੇਡਾ ਦੀ ਦੂਜੀ ਮਹਿਲਾ ਰੱਖਿਆ ਮੰਤਰੀ, ਟਰੂਡੋ ਨੇ ਹਰਜੀਤ ਸੱਜਣ ਤੋਂ ਰੱਖਿਆ ਮੰਤਰਾਲਾ ਲਿਆ ਵਾਪਸ

On Punjab