ਜੰਮੂ-ਕਸ਼ਮੀਰ ਦੀ ਰਾਜ ਜਾਂਚ ਏਜੰਸੀ (State Investigation Agency- SIA) ਨੇ ਅੱਜ (18 ਮਾਰਚ) ਸਵੇਰੇ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਜੰਸੀ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਐਸਆਈਏ ਦੀ ਟੀਮ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਸ੍ਰੀਨਗਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਐਸਆਈਏ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਸਥਾਨਕ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਮਦਦ ਨਾਲ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇਮਾਰੀ ਪਹਿਲਾਂ ਤੋਂ ਦਰਜ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ।
ਇਨ੍ਹਾਂ ਥਾਵਾਂ ‘ਤੇ ਰੇਡ
ਏਜੰਸੀਆਂ ਨੇ ਸ਼੍ਰੀਨਗਰ ‘ਚ ਮੁਹੰਮਦ ਹਨੀਫ ਭੱਟ ਦੇ ਘਰ ਤਲਾਸ਼ੀ ਮੁਹਿੰਮ ਚਲਾਈ। ਅਧਿਕਾਰੀਆਂ ਦੀ ਇੱਕ ਹੋਰ ਟੀਮ ਨੇ ਗੁਲਾਮ ਅਹਿਮਦ ਲੋਨ ਦੇ ਪੁੱਤਰ ਅਬਦੁਲ ਹਮੀਦ ਲੋਨ ਦੇ ਘਰ ਛਾਪਾ ਮਾਰਿਆ।
ਇੱਕ ਹੋਰ ਟੀਮ ਸ਼ੋਪੀਆਂ ਦੇ ਰੇਬਨ ਜ਼ੈਨਪੋਰਾ ਵਿੱਚ ਸਰਜਨ ਬਰਕਤੀ ਦੇ ਪੁੱਤਰ ਅਬਦੁਲ ਰਾਜ਼ਿਕ ਵੇਜ ਦੇ ਘਰ ਪਹੁੰਚੀ ਅਤੇ ਤਲਾਸ਼ੀ ਲਈ। ਸਰਜਨ ਬਰਕਤੀ ਦੇ ਭਰਾ ਮੁਹੰਮਦ ਸ਼ਫੀ ਦੇ ਘਰ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਕੁਲਗਾਮ ਵਿੱਚ, ਏਜੰਸੀ ਨੇ ਕਟਪੋਰਾ ਯਾਰੀਪੋਰਾ ਵਿੱਚ ਇੱਕ ਘਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਅਨੰਤਨਾਗ ਵਿੱਚ ਵੀ ਕੁਝ ਘਰਾਂ ਵਿੱਚ ਛਾਪੇਮਾਰੀ ਚੱਲ ਰਹੀ ਹੈ।
NIA ਨੇ ਵੀ ਕੀਤੀ ਛਾਪੇਮਾਰੀ
ਇਸ ਤੋਂ ਪਹਿਲਾਂ ਮੰਗਲਵਾਰ (14 ਮਾਰਚ) ਨੂੰ NIA ਦੀ ਟੀਮ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ‘ਚ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। NIA ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਪੁਲਿਸ ਅਤੇ CRPF ਦੀ ਮਦਦ ਨਾਲ ਘਾਟੀ ਦੇ ਸ਼੍ਰੀਨਗਰ, ਪੁਲਵਾਮਾ, ਸ਼ੋਪੀਆਂ, ਕੁਲਗਾਮ ਅਤੇ ਅਨੰਤਨਾਗ ਜ਼ਿਲਿਆਂ ‘ਚ ਤਲਾਸ਼ੀ ਮੁਹਿੰਮ ਚਲਾਈ।