ਭਾਰਤੀ ਮੂਲ ਦੇ ਜਸਟਿਨ ਨਾਰਾਇਣ ਨੂੰ ਮਾਸਟਰਸ਼ੈਫ ਆਸਟ੍ਰੇਲੀਆ ਸੀਜ਼ਨ 13 ਦਾ ਜੇਤੂ ਐਲਾਨ ਕੀਤਾ ਗਿਆ ਹੈ। ਜਸਟਿਨ ਮਾਸਟਰਸ਼ੈਫ ਆਸਟ੍ਰੇਲੀਆ ਜਿੱਤਣ ਵਾਲੇ ਦੂਜੇ ਭਾਰਤੀ ਮੂਲ ਦੇ ਵਿਅਕਤੀ ਹਨ। ਇਸ ਮੁਕਾਬਲੇ ’ਚ ਇਨਾਮ ਦੇ ਰੂਪ ’ਚ ਉਨ੍ਹਾਂ ਨੇ 2.5 ਲੱਖ ਲਾਡਲ ਮਿਲੇ ਹਨ। ਇਸ ਤੋਂ ਪਹਿਲਾਂ ਸਾਲ 2018 ’ਚ ਜੇਲ ਗਾਰਡ ਸ਼ਾਸ਼ੀ ਚੇਲੀਆ ਨੇ ਇਹ ਕੁਕਿੰਗ ਰਿਐਲਿਟੀ ਸ਼ੋਅ ਜਿੱਤਿਆ ਸੀ। ਜਸਟਿਨ ਨਾਰਾਇਣ ਪੱਛਣੀ ਆਸਟ੍ਰੇਲੀਆ ’ਚ ਰਹਿੰਦੇ ਹਨ ਤੇ ਉਹ ਸਿਰਫ਼ 27 ਸਾਲ ਦੇ ਹਨ।
ਸ਼ੋਸ਼ਲ ਮੀਡੀਆ ’ਤੇ ਮਿਲ ਰਹੀ ਵਧਾ
ਭਾਰਤ ਤੋਂ ਨਾਰਾਇਣ ਨੂੰ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਟਵਿੱਟਰ ’ਤੇ ਉਹ ਟਾਪ ਟ੍ਰੈਂਡ ’ਚ ਬਣੇ ਹੋਏ ਹਨ। ਮਾਸਟਰਸ਼ੈਫ ਆਸਟ੍ਰੇਲੀਆ ਦੇ ਆਧਿਕਾਰਿਤ ਪੇਜ ਨੇ ਟ੍ਰਾਫੀ ਦੇ ਨਾਲ ਜਸਟਿਨ ਨਾਰਾਇਣ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਵੀ ਭਾਰਤੀ ਖੂਬ ਲਾਈਕ ਕਰ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਮਾਸਟਰਸ਼ੈਫ ਆਸਟ੍ਰੇਲੀਆ ਨੇ ਲਿਖਿਆ- ਸਾਡੇ #MasterChefAU 2021 ਦੇ ਵਿਜੇਤਾ ਨੂੰ ਵਧਾਈ।13 ਸਾਲ ਦੀ ਉਮਰ ਤੋਂ ਬਣਾਉਣਾ ਸ਼ੁਰੂ ਕੀਤਾ ਖਾਣਾ
ਜਸਟਿਨ ਨਾਰਾਇਣ ਨੂੰ ਖਾਣਾ ਬਣਾਉਣ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ। ਉਨ੍ਹਾਂ ਨੇ 13 ਸਾਲ ਦੀ ਉਮਰ ’ਚ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਜਸਟਿਨ ਦੀ ਫੀਜੀ ਤੇ ਭਾਰਤੀ ਵਿਰਾਸਤ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਨਾ ਤੇ ਸਭ ਤੋਂ ਵਧੀਆ ਸ਼ੈਫ ਹੈ।