ਆਟੋ ਡੈਸਕ, ਨਵੀਂ ਦਿੱਲੀ : ਭਾਰਤ ‘ਚ ਜ਼ਿੰਦਾ-ਦਿਲੀਂ ਦੀ ਮਿਸਾਲ ਕਹੇ ਜਾਣ ਵਾਲੇ ‘ਕਿੰਗ ਆਫ ਸਪਾਈਸਿਜ਼’ ਧਰਮਪਾਲ ਗੁਲਾਟੀ ਦਾ ਦੇਹਾਂਤ ਹੋ ਗਿਆ ਹੈ। ਧਰਮਪਾਲ ਗੁਲਾਟੀ ਨੇ 98 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਆਪਣੀ ਮਿਹਨਤ ਦੇ ਦਮ ‘ਤੇ ਧਰਮਪਾਲ ਗੁਲਾਟੀ ਨੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ ਤੇ ਉਨ੍ਹਾਂ ਨੂੰ ਦੁਨੀਆ ‘ਚ ਇਕ ਅਲੱਗ ਪਛਾਣ ਮਿਲ ਚੁੱਕੀ ਸੀ। ਤੁਹਾਨੂੰ ਦੱਸ ਦੇਈਏ ਕਿ ਧਰਮਪਾਲ ਗੁਲਾਟੀ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਂਕ ਸੀ, ਉਨ੍ਹਾਂ ਦੇ ਕਾਰ ਕੁਲੈਕਸ਼ਨ ‘ਚ ਇਕ ਤੋਂ ਵੱਧ ਇਕ ਬਿਹਤਰੀਨ ਕਾਰਾਂ ਸ਼ਾਮਿਲ ਹਨ। ਅੱਜ ਅਸੀਂ ਉਨ੍ਹਾਂ ਲਗਜ਼ਰੀ ਕਾਰਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।
1) ਰੋਲਸ-ਰਾਇਲ ਘੋਸ਼ਟ : ਇਸ ਕਾਰ ‘ਚ 6.75 ਲੀਟਰ ਦਾ ਟਵਿਨ-ਟਰਬੋਚਾਰਜ਼ਡ V-12 ਪੈਟਰੋਲ ਇੰਜਣ ਲਗਾਇਆ ਗਿਆ ਹੈ ਜੋ 571 PS bhp ਦੀ ਪਾਵਰ ਅਤੇ 850Nm ਦਾ ਟਾਰਕ ਪ੍ਰਦਾਨ ਕਰਦਾ ਹੈ। ਇਸ ਇੰਜਣ ਦੀ ਮਦਦ ਨਾਲ ਇਹ ਕਾਰ ਸਿਰਫ਼ 4.8 ਸੈਕੰਡ ‘ਚ 0-100 km/h ਦੀ ਸਪੀਡ ਨਾਲ ਪਕੜ ਫੜਦੀ ਹੈ। ਇਸ ਕਾਰਨ ਦੀ ਟਾਪ-ਸਪੀਡ 250 km/h ਹੈ। ਇਸਦੀ ਕੀਮਤ 6.95 ਕਰੋੜ ਰੁਪਏ (ਐਕਸ ਸ਼ੋਅਰੂਮ) ਤੋਂ ਸ਼ੁਰੂ ਹੁੰਦੀ ਹੈ।
2) ਕ੍ਰਿਸਲਰ 300C ਲਿਮੋਸਿਨ : ਇਹ ਕਾਰ ਬਹੁਤ ਹੀ ਲਗਜ਼ਰੀ ਕਾਰ ਹੈ, ਜਿਸ ‘ਚ ਅੱਠ ਲੋਕਾਂ ਦੇ ਬੈਠਣ ਦੀ ਥਾਂ ਹੈ। ਇਸਤੋਂ ਇਲਾਵਾ ਗੱਡੀ ‘ਚ ਆਟੋ-ਮੈਟਿਕ ਬਲਾਈਂਡਸ, ਰਿਅਰ ਕੰਟਰੋਲ ‘ਚ ਇੰਟਰਕਾਮ ਦੀ ਫੈਸਿਲਟੀ ਵੀ ਹੈ, ਜਿਸਦੇ ਨਾਲ ਡ੍ਰਾਈਵਰ ਨਾਲ ਗੱਲ ਵੀ ਕੀਤੀ ਜਾ ਸਕਦੀ ਹੈ। ਗੱਡੀ ‘ਚ ਮਿੰਨੀ ਬਾਰ ਤੇ ਰੈਫ੍ਰਿਜਰੇਟਰ ਵੀ ਹੈ। ਇਸ ‘ਚ 3000 ਸੀਸੀ ਵੀ6 ਡੀਜ਼ਲ ਇੰਜਣ ਲੱਗਾ ਹੈ ਜੋ ਕਿ ਮਰਸੀਡੀਜ਼-ਬੈਂਜ਼ ਤੋਂ ਲਿਆ ਗਿਆ ਹੈ। ਇਸ ਕਾਰ ਦੀ ਕੀਮਤ 80 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
3) ਮਰਸੀਡੀਜ਼-ਬੈਂਜ਼ ਐੱਮ-ਕਲਾਸ ਐੱਮਐੱਲ 500 : ਇਸ ਕਾਰ ‘ਚ 3498 ਸੀਸੀ ਦਾ ਇੰਜਣ ਦਿੱਤਾ ਜਾਂਦਾ ਹੈ। ਇਸ ਕਾਰ ‘ਚ 500 ਲੀਟਰ ਦਾ ਬੂਟ ਸਪੇਸ ਦਿੱਤਾ ਗਿਆ ਹੈ। ਇਹ ਕਾਰ 5 ਸੀਟਰ ਐੱਸਯੂਵੀ ਹੈ, ਜਿਸ ‘ਚ ਛੋਟੀ ਫੈਮਿਲੀ ਆਸਾਨੀ ਨਾਲ ਫਿਟ ਹੋ ਸਕਦੀ ਹੈ। ਇਸ ਐੱਸਯੂਵੀ ਦੀ ਕੀਮਤ 60.91 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।