Milk Precautions : ਸਹੀ ਡਾਈਟ ਤੇ ਸਹੀ ਸਮੇਂ ‘ਤੇ ਖਾਣਾ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾ ਸਕਦਾ ਹੈ। ਨਾ ਸਿਰਫ਼ ਇਸ ਨਾਲ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ, ਬਲਕਿ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੀ ਆਉਂਦੀ ਹੈ। ਹਾਲਾਂਕਿ, ਤੁਸੀਂ ਜੋ ਕੁਝ ਖਾ ਰਹੇ ਹੋ ਉਸ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਤਾਂ ਜੋ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਹੋ ਜਾਵੇ। ਖਾਣ ਦੀਆਂ ਅਜਿਹੀਆਂ ਕਈ ਹੈਲਦੀ ਚੀਜ਼ਾਂ ਹਨ ਜਿਸ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਚੀਜ਼ਾਂ ਦੇ ਸੇਵਨ ਨਾਲ ਤਬੀਅਤ ਵਿਗੜ ਵੀ ਸਕਦੀ ਹੈ।
ਇਨ੍ਹਾਂ ਵਿੱਚੋਂ ਇਕ ਦੁੱਧ ਵੀ ਹੈ ਜਿਸ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਦੁੱਧ ਵਿਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਸਮੇਤ ਵਿਟਾਮਿਨ-ਏ, ਬੀ1, ਬੀ2, ਬੀ 12 ਤੇ ਡੀ ਮੌਜੂਦ ਹੁੰਦੇ ਹਨ। ਇਸ ਲਈ ਦੁੱਧ ਦੇ ਨਾਲ ਹਰ ਚੀਜ਼ ਦਾ ਸੇਵਨ ਨਹੀਂ ਕੀਤਾ ਜਾ ਸਕਦਾ।
ਆਓ ਜਾਣੀਏ ਕਿ ਦੁੱਧ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ…
ਹੈਲਥ ਐਕਸਪਰਟ ਤੇ ਕ੍ਰਿਸ਼ਨਾ ਹਰਬਨ ਤੇ ਆਯੁਰਵੈਦਾ ਦੇ ਸੰਸਥਾਪਕ ਸ਼੍ਰਵਣ ਡਾਗਾ ਦਾ ਕਹਿਣਾ ਹੈ ਕਿ ਖੱਟੇ ਫਲ਼ ਖਾਣ ਤੋਂ ਬਾਅਦ ਦੁੱਧ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਉਲਟੀਆਂ ਜਾਂ ਜੀਅ ਘਬਰਾਉਣ ਦੀ ਸ਼ਿਕਾਇਤ ਹੋ ਸਕਦੀ ਹੈ। ਧਿਆਨ ਰੱਖੋ ਅਜਿਹੇ ਫਲ਼ਾਂ ਦੇ ਸੇਵਨ ਤੋਂ ਬਾਅਦ ਹੀ ਦੁੱਧ ਪੀਓ।
ਮੂਲੀ, ਜਾਮੁਨ ਦਾ ਸੇਵਨ
ਜੇਕਰ ਤੁਸੀਂ ਮੂਲੀ, ਜਾਮੁਨ ਆਦਿ ਖਾ ਰਹੇ ਹੋ ਤਾਂ ਦੁੱਧ ਦਾ ਸੇਵਨ ਭੁੱਲ ਕੇ ਵੀ ਨਾ ਕਰਿਓ। ਅਜਿਹਾ ਕਰਨ ਨਾਲ ਤੁਹਾਨੂੰ ਚਮੜੀ ਸੰਬੰਧੀ ਰੋਗ ਘੇਰ ਸਕਦੇ ਹਨ। ਇਹੀ ਨਹੀਂ, ਇਸ ਤੋਂ ਇਲਾਵਾ ਚਿਹਰੇ ‘ਤੇ ਖਾਰਸ਼ ਹੋਣ ਨਾਲ ਚਿਹਰੇ ‘ਤੇ ਛੇਤੀ ਝੁਰੜੀਆਂ ਪੈਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।
ਸਾਨੂੰ ਦੁੱਧ ਦੇ ਨਾਲ ਕੁਲੱਥੀ, ਨਿੰਬੂ, ਕਟਹਿਲ, ਕਰੇਲਾ ਜਾਂ ਫਿਰ ਲੂਣ ਦਾ ਕਦੀ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਇਹ ਚੀਜ਼ਾਂ ਇਕੱਠੇ ਖਾਣ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਹੋਵੇਗਾ ਜਿਸ ਨਾਲ ਤੁਹਾਨੂੰ ਸਰੀਰਕ ਪਰੇਸ਼ਾਨੀ ਹੋ ਸਕਦੀ ਹੈ। ਇਹ ਚੀਜ਼ਾਂ ਇਕੱਠੇ ਖਾਣ ਨਾਲ ਚਮੜੀ ਦੇ ਰੋਗ ਜਿਵੇਂ ਦਾਦ, ਖਾਜ, ਖੁਜਲੀ, ਐਗਜ਼ੀਮਾ, ਸੋਰਾਇਸਿਸ ਆਦਿ ਦਾ ਖ਼ਤਰਾ ਵਧ ਸਕਦਾ ਹੈ।
ਇਸ ਤੋਂ ਇਲਾਵਾ ਦਹੀਂ, ਹੋਰ ਕੱਚੇ ਸਲਾਦ, ਸੁਹਾਂਜਣਾ, ਇਮਲੀ, ਖਰਬੂਜ਼ਾ, ਬੇਲਫਲ, ਨਾਰੀਅਲ, ਨਿੰਬੂ, ਕਰੌਂਦਾ, ਜਾਮੁਨ, ਅਨਾਰ, ਆਮਲਾ, ਗੁੜ, ਤਿਲਕੁੱਟ, ਉੜਦ, ਸੱਤੂ, ਤੇਲ ਆਦਿ ਖਾਣ ਤੋਂ ਵੀ ਬਚਣਾ ਚਾਹੀਦਾ ਹੈ।
ਮੱਛੀ ਦੇ ਨਾਲ ਦੁੱਧ
ਦੁੱਧ ਅਤੇ ਦਹੀਂ ਦੀ ਤਸੀਰ ਠੰਢੀ ਹੁੰਦੀ ਹੈ। ਇਸ ਨੂੰ ਕਿਸੇ ਵੀ ਗਰਮ ਚੀਜ਼ ਨਾਲ ਨਹੀਂ ਲੈਣਾ ਚਾਹੀਦਾ। ਉੱਥੇ ਹੀ ਮੱਛੀ ਦੀ ਤਸੀਰ ਕਾਫੀ ਗਰਮ ਹੁੰਦੀ ਹੈ। ਇਸ ਲਈ ਇਸਨੂੰ ਦੁੱਧ ਜਾਂ ਫਿਰ ਦਹੀਆਂ ਦੇ ਨਾਲ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਸੇਵਨ ਨਾਲ ਗੈਸ, ਐਲਰਜੀ ਤੇ ਚਮੜੀ ਸੰਬੰਧੀ ਰੋਗ ਹੋ ਸਕਦੇ ਹਨ। ਦਹੀਂ ਤੇ ਦੁੱਧ ਤੋਂ ਇਲਾਵਾ ਸ਼ਹਿਦ ਨੂੰ ਵੀ ਗਰਮ ਤਸੀਰ ਵਾਲੀਆਂ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ।