PreetNama
ਫਿਲਮ-ਸੰਸਾਰ/Filmy

Millind Gaba ਨੇ ਲਗਾਇਆ ਨੇਹਾ ਭਸੀਨ ’ਤੇ ਅਸਹਿਜ ਮਹਿਸੂਸ ਕਰਵਾਉਣ ਦਾ ਦੋਸ਼, ਹੁਣ ਲੋਕ ਸਿੰਗਰ ਨੂੰ ਕਹਿ ਰਹੇ ਇਹ ਗੱਲ

Reality Show Bigg Boss OTT ’ਚ ਕਈ ਮੁਕਾਬਲੇਬਾਜ਼ ਆਪਣੇ ਤੇ ਇਕ-ਦੂਜੇ ਬਾਰੇ ’ਚ ਕਈ ਖੁਲਾਸੇ ਕਰਦੇ ਰਹਿੰਦੇ ਹਨ। ਇਨ੍ਹਾਂ ਮੁਕਾਬਲੇਬਾਜ਼ਾਂ ’ਚ ਕਾਫੀ ਝਗੜਾ ਵੀ ਦੇਖਣ ਨੂੰ ਮਿਲਦਾ ਰਹਿੰਦਾ ਹੈ। ਹੁਣ Millind Gaba ਨੇ ਆਪਣੀ ਕਨੈਕਸ਼ਨ ਸਿੰਗਰ ਨੇਹਾ ਭਸੀਨ ਬਾਰੇ ’ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਜਿਸ ਦੇ ਚੱਲਦੇ ਨੇਹਾ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਿਲਿੰਦ ਗਾਬਾ ਨੇ ਖੁਲਾਸਾ ਕੀਤਾ ਹੈ ਕਿ ਨੇਹਾ ਭਸੀਨ ਨੇ ਉਨ੍ਹਾਂ ਨੂੰ ਅਸਹਿਜ ਮਹਿਸੂਸ ਕਰਵਾਇਆ ਹੈ। ਦਰਅਸਲ ਹਾਲ ਹੀ ’ਚ ਬਿੱਗ ਬੌਸ ਓਟੀਟੀ ’ਚ ਇਕ ਟਾਸਕ ਹੋਇਆ। ਇਸ ਟਾਸਕ ਦੇ ਦੌਰਾਨ ਘਰ ਵਾਲਿਆਂ ਨੇ ਨਿਯਮਾਂ ਨੂੰ ਤੋੜਿਆ। ਅਜਿਹੇ ’ਚ ਬਿੱਗ ਬੌਸ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਦੋਸ਼ੀ ਦਾ ਨਾਂ ਦੱਸਣ ਲਈ ਕਿਹਾ ਜਿਸ ਤੋਂ ਬਾਅਦ ਨੇਹਾ ਭਸੀਨ ਤੇ ਮਿਲਿੰਦ ਗਾਬਾ ਦੇ ਵਿਚਕਾਰ ਜੰਮ ਕੇ ਝਗੜਾ ਹੋਇਆ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮਿਲਿੰਦ ਗਾਬਾ ਨੇ ਨੇਹਾ ’ਤੇ ਦੋਸ਼ ਲਗਾਇਆ ਸੀ ਕਿ ਨੇਹਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ Body ਨੂੰ ਮਹਿਸੂਸ ਕਰ ਸਕਦੀ ਹੈ।

ਹਾਲਾਂਕਿ ਨੇਹਾ ਭਸੀਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਇਹ ਗੱਲ ਸਿਰਫ਼ ਮਜ਼ਾਕ ’ਚ ਕਹੀ ਸੀ। ਇਸ ਤੋਂ ਬਾਅਦ ਮਿਲਿੰਦ ਨੇ ਦੋਸ਼ ਲਗਾਇਆ ਕਿ ਨੇਹਾ ਭਸੀਨ ਨੇ ਉਨ੍ਹਾਂ ਨੂੰ ਉਸ ਸਮੇਂ ਇਹ ਗੱਲ ਕਹਿੰਦੇ ਹੋਏ ਅਸਹਿਜ ਮਹਿਸੂਸ ਕਰਵਾਇਆ ਸੀ ਜਦੋਂ ਉਨ੍ਹਾਂ ਨੇ ਮਿਲਿੰਦ ਨੂੰ ਕਿਹਾ ਸੀ ਕਿ ਉਹ ਆਪਣੇ ਬੈੱਡਰੂਮ ’ਚ Undergarments ਨਹੀਂ ਪਾਉਂਦੀ ਹੈ। ਉੱਥੇ ਹੀ ਨੇਹਾ ਨੇ ਮਿਲਿੰਦ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਇਕ ਮਜਾਕ ਸੀ ਤੇ ਨਾਰਾਜ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਤੋਂ ਬਾਅਦ ਨੇਹਾ ਭਸੀਨ ਨੇ ਕਿਹਾ ਕਿ ਮਿਲਿੰਦ ਦੀ ਬਾਡੀ ਦਾ ਮਜਾਕ ਵੀ ਉਡਾਉਂਦੇ ਸਨ।

ਉੱਥੇ ਹੀ ਮਿਲਿੰਦ ਗਾਬਾ ਦੇ ਇਨ੍ਹਾਂ ਖੁਲਾਸਿਆਂ ਤੇ ਦੋਸ਼ਾਂ ’ਤੇ ਕਈ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਨੇਹਾ ਭਸੀਨ ਦੀ ਜੰਮ ਕੇ ਆਲੋਚਨਾ ਕਰ ਰਹੇ ਹਨ। Mahesh ਨਾਂ ਦੇ ਯੂਜ਼ਰ ਨੇ ਟਵੀਟ ’ਚ ਲਿਖਿਆ, ‘ਨੇਹਾ ਭਸੀਨ ਕਵਿਤਾ ਕੌਸ਼ਿਕ ਦੀ ਤਰ੍ਹਾਂ ਹੈ ਮਤਲਬੀ ਤੇ ਚਿੜਚਿੜੀ ਹੈ।’

S1R”N 2 ਨੇ ਲਿਖਿਆ ਹੈ, ‘ਕੱਲ੍ਹ ਮਿਲਿੰਦ ਗਾਬਾ ਨੇ ਨੇਹਾ ਬਾਰੇ ’ਚ ਦੱਸਿਆ ਹੈ ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਪਰ ਨੇਹਾ ਬਹੁਤ ਚਿੜਚਿੜੀ ਹੈ। ਮਿਲਿੰਦ ਕਿ੍ਰਪਾ ਕਰ ਕੇ ਤੁਸੀਂ ਆਪਣੇ ਆਪਾ ਨਾ ਖੋਹਵੋ, ਦਰਸ਼ਕ ਤੁਹਾਨੂੰ ਦੇਖ ਰਹੇ ਹਨ।’

Related posts

Soni Razdan on Saand Ki Aankh casting controversy: ‘This makes no sense, it’s silly’

On Punjab

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ

On Punjab

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

On Punjab