ਬਿਹਾਰ ਦੇ ਮੁਜਫਰਪੁਰ ਦੇ ਰਹਿਣ ਵਾਲੇ ਇਕ ਮੂਰਤੀਕਾਰ ਨੇ ਮੋਦੀ ਗੁਲਕ ਬਣਾਇਆ ਹੈ। ਇਹ ਗੁਲਕ ਕਈ ਮੁਆਇੰਨਿਆਂ ‘ਚ ਖਾਸ ਹੈ ਤੇ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ। ਇਸ ਗੋਲਕ ‘ਚ 1 ਲੱਖ ਰੁਪਏ ਤਕ ਰੱਖੇ ਜਾ ਸਕਦੇ ਹਨ। ਨੋਟ ਤੇ ਸਿੱਕੇ ਦੋਵਾਂ ਤਰ੍ਹਾਂ ਦੀ ਮੁਦਰਾ ਇਸ ਗੋਲਕ ‘ਚ ਰੱਖੀ ਜਾ ਸਕਦੀ ਹੈ। ਨਾਲ ਹੀ ਇਸ ਗੋਲਰ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਦੱਸ ਸਕਦੇ ਹੋ। ਹਾਲਾਂਕਿ ਇਹ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਦੇ ਨਾਂ ‘ਤੇ ਕੋਈ ਚੀਜ਼ ਬਣਾਈ ਗਈ ਹੋਵੇ। ਇਸ ਤੋਂ ਪਹਿਲਾਂ ਮੋਦੀ ਬੰਬ, ਮੋਦੀ ਪਿਚਕਾਰੀ, ਪਤੰਗ ਤੇ ਹੋਲੀ ‘ਤੇ ਤਾਂ ਪੀਐਮ ਮੋਦੀ ਸਣੇ ਕਈ ਆਗੂਆਂ ਦੇ ਮੁਖੌਟੇ ਬਾਜ਼ਾਰ ‘ਚ ਆ ਚੁੱਕੇ ਹਨ।
ਗੋਲਕ ‘ਤੇ ਬਣਾਈ ਗਈ ਪ੍ਰਧਾਨ ਮੰਤਰੀ ਦੀ ਮੂਰਤੀ
ਮੁਜ਼ਫਰਪੁਰ ਦੇ ਮੂਰਤੀਕਾਰ ਜੈ ਪ੍ਰਕਾਸ਼ ਨੇ ਗੋਲਕ ਨੂੰ ਪੀਐਮ ਮੋਦੀ ਦੇ ਆਕਾਰ ਦਾ ਬਣਾਇਆ ਹੈ। ਦਿਖਣ ‘ਚ ਇਹ ਗੋਲਕ ਬਿਲਕੁੱਲ ਭਾਰਤੀ ਪ੍ਰਧਾਨ ਮੰਤਰੀ ਦੀ ਮੂਰਤੀ ਦੀ ਤਰ੍ਹਾਂ ਦਿਖਦਾ ਹੈ। ਜੈ ਪ੍ਰਕਾਸ਼ ਮੁਤਾਬਕ ਪਿਛਲੇ ਸਾਲ ਲਾਕਡਾਊਨ ਸਮੇਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਹਨ। ਇਹ ਗੋਲਕ ਬਣਾਉਣ ਲਈ ਉਨ੍ਹਾਂ ਨੂੰ ਲਗਪਗ 1 ਮਹੀਨੇ ਦਾ ਸਮਾਂ ਲੱਗਾ ਸੀ।