32.29 F
New York, US
December 27, 2024
PreetNama
ਰਾਜਨੀਤੀ/Politics

Modi Takes Oath as PM: ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਅਦਾਕਾਰ ਜਤਿੰਦਰ

ਲੋਕ ਸਭਾ ਚੋਣਾਂ 2019 ਚ 2014 ਦੀਆਂ ਚੋਣਾਂ ਤੋਂ ਵੀ ਵੱਡੀ ਜਿੱਤ ਹਾਸਲ ਕਰਨ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਸਮਾਗਮ ਚ ਬਾਲੀਵੁੱਡ ਸਖਸ਼ੀਅਤਾਂ ਵੀ ਸ਼ਾਮਲ ਹੋਣਹੀਆਂ।

 

ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਣ ਲਈ ਬਾਲੀਵੁੱਡ ਦੇ ਲੰਘੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਜਤਿੰਦਰ ਦਿੱਲੀ ਪੁੱਜ ਚੁੱਕੇ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਹੈ।

 

ਜਤਿੰਦਰ ਨੇ ਕਿਹਾ, ਇਹ ਇਕ ਇਤਿਹਾਸਕ ਪਲ ਹੈ। ਮੈਂ ਮੋਦੀ ਜੀ ਦਾ ਵੱਡਾ ਫਾਲੋਅਰ ਹਾਂ ਤੇ ਨਾਲ ਹੀ ਉਨ੍ਹਾਂ ਦਾ ਫ਼ੈਨ ਹਾਂ। ਮੈਨੂੰ ਲੱਗਦਾ ਹੈ ਕਿ ਦੇਸ਼ ਖੂਬਸੂਰਤ ਹੱਥਾਂ ਚ ਹੈ। ਮੈਂ ਆਪਣੇ ਦੇਸ਼ ਵਾਸੀਆਂ ਲਈ ਬਹੁਤ ਖੁਸ਼ ਹਾਂ। ਇਸ ਦੇ ਨਾਲ ਹੀ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਅੱਜ ਇਸ ਸਮਾਗਮ ਦਾ ਹਿੱਸਾ ਬਣਨ ਜਾ ਰਿਹਾ ਹਾਂ।

 

 

 

Related posts

ਦੁਨੀਆ ’ਚ ਕੱਟੜਵਾਦ ਅੱਤਵਾਦ ਦਾ ਖ਼ਤਰਾ ਵਧਿਆ, ਸੰਯੁਕਤ ਰਾਸ਼ਟਰ ਮਹਾਸਭਾ ’ਚ ਪੀਐੱਮ ਮੋਦੀ ਨੇ ਬਿਨਾਂ ਨਾਂ ਲਏ ਪਾਕਿ ਤੇ ਚੀਨ ’ਤੇ ਉਠਾਏ ਸਵਾਲ

On Punjab

ਆਖਰ ਪ੍ਰੱਗਿਆ ਨੂੰ ਮੰਗਣੀ ਪਈ ਮੁਆਫੀ

On Punjab

ਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆ

On Punjab