PreetNama
ਸਿਹਤ/Health

Monkeypox Rename MPOX: Monkeypox ਨਹੀਂ, ਹੁਣ ‘MPOX’ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਖਤਰਨਾਕ ਵਾਇਰਸ, ਜਾਣੋ ਪੂਰਾ ਮਾਮਲਾ

ਵਿਸ਼ਵ ਸਿਹਤ ਸੰਗਠਨ (WHO) ਭਿਆਨਕ ਮੰਕੀਪੌਕਸ ਵਾਇਰਸ ਦਾ ਨਾਂ ਬਦਲਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਹੁਣ ਦੁਨੀਆ ਵਿੱਚ ਮੰਕੀਪੌਕਸ ਨੂੰ ਐਮਪੀਓਐਕਸ ਵਜੋਂ ਜਾਣਿਆ ਜਾਵੇਗਾ। ਅਮਰੀਕੀ ਅਖਬਾਰ ‘ਦਿ ਪੋਲੀਟਿਕੋ’ ਦੀ ਰਿਪੋਰਟ ਮੁਤਾਬਕ ਡਬਲਯੂਐੱਚਓ ਨੇ ਬਾਇਡਨ ਪ੍ਰਸ਼ਾਸਨ ਦੇ ਵਧਦੇ ਦਬਾਅ ਤੇ ਜ਼ੋਰ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੈਸਲੇ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾ ਸਕਦਾ ਹੈ।ਇਸ ਤੋਂ ਪਹਿਲਾਂ, WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਕਿਹਾ ਸੀ ਕਿ ਦੁਨੀਆ ਭਰ ਦੇ ਮਾਹਰ ਮੰਕੀਪੌਕਸ ਵਾਇਰਸ ਦਾ ਨਾਮ ਬਦਲਣ ‘ਤੇ ਚਰਚਾ ਕਰ ਰਹੇ ਹਨ।

30 ਦੇਸ਼ਾਂ ਵਿੱਚ ਮੰਕੀਪੌਕਸ ਵਾਇਰਸ ਦਾ ਪ੍ਰਕੋਪ

ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦੇ ਲਗਪਗ 30 ਦੇਸ਼ਾਂ ਵਿੱਚ ਮੰਕੀਪੌਕਸ ਵਾਇਰਸ ਦਾ ਪ੍ਰਕੋਪ ਹੈ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਦੁਨੀਆ ਭਰ ਦੇ ਮਾਹਰ ਮੰਕੀਪੌਕਸ ਵਾਇਰਸ ਦਾ ਨਾਮ ਬਦਲਣ ਲਈ ਚਰਚਾ ਕਰ ਰਹੇ ਹਨ। ਡਾਇਰੈਕਟਰ ਜਨਰਲ ਨੇ ਕਿਹਾ ਕਿ ਅਸੀਂ ਮਾਹਿਰਾਂ ਨਾਲ ਮੰਕੀਪੌਕਸ ਵਾਇਰਸ ਦਾ ਨਾਂ, ਇਸ ਦੇ ਸਮੂਹ ਅਤੇ ਇਸ ਕਾਰਨ ਹੋਣ ਵਾਲੀ ਬੀਮਾਰੀ ਨੂੰ ਬਦਲਣ ਲਈ ਕੰਮ ਕਰ ਰਹੇ ਹਾਂ।ਸੰਗਠਨ ਨੇ ਕਿਹਾ ਹੈ ਕਿ WHO ਨੇ ਇਹ ਕਦਮ 30 ਅੰਤਰਰਾਸ਼ਟਰੀ ਵਿਗਿਆਨੀਆਂ ਤੋਂ ਮਿਲੇ ਪੱਤਰ ਤੋਂ ਬਾਅਦ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਡਬਲਯੂਐਚਓ ਜਲਦੀ ਤੋਂ ਜਲਦੀ ਨਵੇਂ ਨਾਵਾਂ ਦਾ ਐਲਾਨ ਕਰੇਗਾ।

ਅਮਰੀਕਾ ਵਿੱਚ ਕਰੀਬ 30 ਹਜ਼ਾਰ ਮਾਮਲੇ ਸਾਹਮਣੇ ਆਏ ਹਨ

ਪੋਲੀਟਿਕੋ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਾਇਰਸ ਕਾਰਨ ਅਮਰੀਕਾ ਵਿੱਚ ਬਹੁਤ ਦਬਾਅ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਇਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਦੇਸ਼ ਵਿੱਚ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ।ਜ਼ਿਕਰਯੋਗ ਹੈ ਕਿ ਮਈ 2022 ਦੀ ਸ਼ੁਰੂਆਤ ‘ਚ ਮੰਕੀਪੌਕਸ ਦਾ ਮਾਮਲਾ ਸਾਹਮਣੇ ਆਇਆ ਸੀ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਮੰਕੀਪੌਕਸ ਦੇ ਜ਼ਿਆਦਾਤਰ ਮਾਮਲੇ ਸ਼ੁਰੂ ਵਿੱਚ ਪੱਛਮੀ ਅਤੇ ਮੱਧ ਅਫ਼ਰੀਕਾ ਵਿੱਚ ਹੋਏ ਸਨ। ਇਸ ਤੋਂ ਬਾਅਦ ਇਹ ਯੂਰਪ ਅਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਇਹ ਵਾਇਰਸ ਦੁਨੀਆ ਦੇ 30 ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ। ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਡਾਟਾ ਅਨੁਸਾਰ, ਇਹ ਅਮਰੀਕਾ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿੱਚ ਮੰਕੀਪੌਕਸ ਦੇ ਲਗਪਗ 30,000 ਮਾਮਲੇ ਸਾਹਮਣੇ ਆਏ ਹਨ।

Related posts

ਬੈਠਣ ਦਾ ਸਮਾਂ ਘਟਾਉਣ ਨਾਲ ਘੱਟ ਹੋ ਸਕਦੈ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਖ਼ਤਰਾ

On Punjab

ਆਂਡਿਆਂ ਦੇ ਛਿੱਲਕੇ ਵੀ ਹੁੰਦੈ ਲਾਭਕਾਰੀ, ਜਾਣੋ ਕਿਵੇਂ

On Punjab

Uric Acid : ਜੀਵਨ ਸ਼ੈਲੀ ਦੀਆਂ ਇਨ੍ਹਾਂ 5 ਗ਼ਲਤੀਆਂ ਕਾਰਨ ਵਧਦਾ ਹੈ ਯੂਰਿਕ ਐਸਿਡ !

On Punjab