24.24 F
New York, US
December 22, 2024
PreetNama
ਸਿਹਤ/Health

Mother Dairy ਤੋਂ ਬਾਅਦ Amul ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ

Mother Dairy hikes milk prices: ਨਵੀਂ ਦਿੱਲੀ: ਦੇਸ਼ ਦੀ ਮੋਹਰੀ ਦੁੱਧ ਉਤਪਾਦਕ ਕੰਪਨੀ ਮਦਰ ਡੇਅਰੀ ਅਤੇ ਅਮੂਲ ਵੱਲੋਂ ਸ਼ਨੀਵਾਰ ਨੂੰ ਕਰੋੜਾਂ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮਦਰ ਡੇਅਰੀ ਵੱਲੋਂ ਤਿੰਨ ਅਤੇ ਅਮੂਲ ਵੱਲੋਂ ਦੋ ਰੁਪਏ ਲੀਟਰ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ । ਜਿਸ ਤੋਂ ਬਾਅਦ ਅੱਜ ਤੋਂ ਯਾਨੀ ਕਿ ਐਤਵਾਰ ਤੋਂ ਦੁੱਧ ਖ਼ਰੀਦਣ ਲਈ ਵਾਧੂ ਪੈਸੇ ਦੇਣੇ ਪੈਣਗੇ ।

ਦਰਅਸਲ, ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ । ਅਮੂਲ ਦੀਆਂ ਵਧੀਆਂ ਹੋਈਆਂ ਕੀਮਤਾਂ ਗੁਜਰਾਤ, ਦਿੱਲੀ, ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਵਿੱਚ 15 ਦਸੰਬਰ ਤੋਂ ਲਾਗੂ ਹੋ ਗਈਆਂ ਹਨ । ਇਨ੍ਹਾਂ ਨਵੀਆਂ ਕੀਮਤਾਂ ਦੇ ਲਾਗੂ ਹੋਣ ਤੋਂ ਬਾਅਦ ਅਹਿਮਦਾਬਾਦ ਵਿੱਚ ਅਮੂਲ ਗੋਲਡ 500 ਮਿਲੀਲੀਟਰ 28 ਰੁਪਏ ਦਾ ਮਿਲੇਗਾ, ਜਦੋਂਕਿ 500 ਮਿਲੀਲੀਟਰ ਅਮੂਲ ਤਾਜ਼ਾ ਹੁਣ 22 ਰੁਪਏ ਦਾ ਮਿਲੇਗਾ ।

ਦੱਸਿਆ ਜਾ ਰਿਹਾ ਹੈ ਕਿ ਮਦਰ ਡੇਅਰੀ ਦੇ ਟੋਕਨ ਅਤੇ ਪੈਕੇਟ ਮਿਲਕ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ ਦੋ ਰੁਪਏ ਲੀਟਰ ਦਾ ਵਾਧਾ ਹੋਇਆ ਹੈ । ਹੁਣ ਇਹ ਦੁੱਧ 55 ਰੁਪਏ ਲੀਟਰ ਮਿਲੇਗਾ । ਇਸ ਤੋਂ ਇਲਾਵਾ ਟੋਂਡ ਮਿਲਕ ਦੀਆਂ ਕੀਮਤਾਂ ਵਿੱਚ ਵੀ ਤਿੰਨ ਰੁਪਏ ਦਾ ਵਾਧਾ ਕੀਤਾ ਗਿਆ ਹੈ । ਹੁਣ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਇਹ 45 ਰੁਪਏ ਲੀਟਰ ਮਿਲੇਗਾ, ਜਦਕਿ ਡਬਲ ਟੋਂਡ ਮਿਲਕ 36 ਰੁਪਏ ਦੀ ਬਜਾਏ ਹੁਣ 39 ਰੁਪਏ ਵਿੱਚ ਮਿਲੇਗਾ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਦੋ ਰੁਪਏ ਲੀਟਰ ਦਾ ਵਾਧਾ ਕੀਤਾ ਗਿਆ ਸੀ, ਜਦਕਿ ਸਤੰਬਰ ਮਹੀਨੇ ਵਿੱਚ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ ਵੀ ਦੋ ਰੁਪਏ ਲੀਟਰ ਵਧਾਈਆਂ ਗਈਆਂ ਸਨ । ਦੁੱਧ ਦੀਆਂ ਕੀਮਤਾਂ ਵਧਾਏ ਜਾਣ ਦਾ ਕਾਰਨ ਲਾਗਤ ਮੁੱਲ ਵਧਣਾ ਦੱਸਿਆ ਗਿਆ ਹੈ । ਇਸ ਸਬੰਧੀ ਮਦਰ ਡੇਅਰੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਚਾਰੇ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਦੁੱਧ ਦੀ ਖ਼ਰੀਦਦਾਰੀ ਲਈ ਉਨ੍ਹਾਂ ਨੂੰ ਕਿਸਾਨਾਂ ਨੂੰ ਜ਼ਿਆਦਾ ਭੁਗਤਾਨ ਕਰਨਾ ਪੈ ਰਿਹਾ ਹੈ ।

Related posts

ਸੜਕ ਹਾਦਸਿਆ ਵਿਚ 10 ਦੀ ਮੌਤ

On Punjab

ਇਸ ਨਵੇਂ ਟ੍ਰੀਟਮੈਂਟ ਨਾਲ ਓਵੇਰੀਅਨ ਕੈਂਸਰ ਦੇ ਇਲਾਜ ’ਚ ਮਿਲੇਗੀ ਮਦਦ, ਟ੍ਰਾਈਲ ’ਚ ਸਾਹਮਣੇ ਆਏ ਪਾਜ਼ੇਟਿਵ ਰਿਜ਼ਲਟ

On Punjab

ਇੰਝ ਕਰੋ ਪਤਾ ਆਮ ਖਾਂਸੀ ਹੈ ਜਾਂ ਕੋਰੋਨਾ ..

On Punjab