ਜੇ ਤੁਸੀਂ ਮਦਰਜ਼ ਡੇ ਦੇ ਮੌਕੇ ‘ਤੇ ਮਾਂ ਨੂੰ ਦੇਣ ਲਈ ਕੁਝ ਅਜਿਹੇ ਗਿਫ਼ਟ ਦੀ ਤਲਾਸ਼ ਵਿਚ ਹੋ ਜੋ ਉਨ੍ਹਾਂ ਨੂੰ ਪਸੰਦ ਆਉਣ ਦੇ ਨਾਲ ਹੀ ਉਨ੍ਹਾਂ ਲਈ ਯੂਜ਼ਫੁਲ ਵੀ ਹੋਵੇ ਤਾਂ ਤੁਸੀਂ ਇਥੇ ਦਿੱਤੇ ਗਏ ਆਪਸ਼ਨਜ਼ ‘ਤੇ ਇਕ ਨਜ਼ਰ ਮਾਰੋ। ਜੋ ਬਹੁਤ ਕੰਮ ਦੀ ਹੈ।
1.ਸਮਾਰਟ ਵਾਚ
ਮਾਂ ਨੂੰ ਸਮਾਰਟ ਵਾਚ ਗਿਫ਼ਟ ਕਰਨ ਦਾ ਵਿਚਾਰ ਸਹੀ ਰਹੇਗਾ। ਜਿਸ ਨਾਲ ਉਹ ਟਾਈਮ ਦੇਖਣ ਤੋਂ ਇਲਾਵਾ ਹੋਰ ਵੀ ਕਈ ਕੰਮਾਂ ਲਈ ਇਸਤੇਮਾਲ ਕਰ ਸਕਦੇ ਹਨ। ਦਿਨ ਵਿਚ ਕਿੰਨੇ ਕਦਮ ਚੱਲੇ, ਕਿੰਨੀ ਹਾਰਟ ਬੀਟ ਹੈ, ਕੋਈ ਰਿਮਾਇੰਡਰ ਲਗਾਉਣਾ ਹੋਵੇ ਵਰਗੀਆਂ ਹੋਰ ਵੀ ਕਈ ਚੀਜ਼ਾਂ ਦੇਖ ਸਕਦੇ ਹਨ।
2. ਕਿਚਨ ਟੂਲਜ਼
ਕਿਚਨ ਟੂਲਜ਼ ਜਾਂ ਕਿਚਨ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਕੋਈ ਵੀ ਚੀਜ਼ ਉਨ੍ਹਾਂ ਲਈ ਯੂਜ਼ਫੁਲ ਸਾਬਿਤ ਹੋਵੇਗੀ। ਫਿਰ ਭਾਵੇਂ ਮਾਈਕ੍ਰੋਵੇਵ, ਏਅਰ ਫਰਾਇਰ, ਜੂਸਰ ਜਾਂ ਫਿਰ ਸਾਧਾਰਨ ਸੈਂਡਵਿਚ ਮੇਕਰ ਹੀ ਕਿਉਂ ਨਾ ਹੋਵੇ। ਇਸ ਨਾਲ ਉਨ੍ਹਾਂ ਦਾ ਸਮਾਂ ਬਚੇਗਾ ਤੇ ਮਿਹਨਤ ਵੀ ਘੱਟ ਲੱਗੇਗੀ।
3.ਫਿਟਨੈੱਸ ਵਾਲੀ ਕੋਈ ਚੀਜ਼
ਵਧਦੀ ਉਮਰ ਦੇ ਨਾਲ ਸਿਹਤ ਦਾ ਖਿਆਲ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੁੰਦਾ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਨ ਲਈ ਯੋਗਾ ਮੈਟ, ਰਨਿੰਗ ਸ਼ੂਜ਼, ਕੋਈ ਕੂਲ ਜਿਹੀ ਟੀ-ਸ਼ਰਟ ਜਾਂ ਸਪੋਰਟਸ ਵੇਅਰ ਗਿਫ਼ਟ ਕਰ ਸਕਦੇ ਹੋ।
4.ਆਊਟਫਿਟ
ਕੁਝ ਨਾ ਸਮਝ ਆਵੇ ਤਾਂ ਉਨ੍ਹਾਂ ਨੂੰ ਆਊਟਫਿਟ ਵੀ ਗਿਫ਼ਟ ਕੀਤਾ ਜਾ ਸਕਦਾ ਹੈ। ਜੋ ਉਨ੍ਹਾਂ ਨੂੰ ਪਸੰਦ ਹੋਵੇ ਤੇ ਉਨ੍ਹਾਂ ਲਈ ਆਰਾਮਦਾਇਕ ਹੋਵੇ। ਟ੍ਰਡੀਸ਼ਨਲ, ਵੈਸਟਰਨ ਕੁਝ ਵੀ ਚੁਣਦੇ ਸਮੇਂ ਉਨ੍ਹਾਂ ਦੀ ਪਸੰਦ ਦਾ ਖ਼ਿਆਲ ਜ਼ਰੂਰ ਰੱਖੋ।