ਬੇਕਾਬੂ ਡਾਇਬਿਟੀਜ਼ ਅਤੇ ਜ਼ਿਅਦਾ ਸਮੇਂ ਆਈਸੀਯੂ ਵਿਚ ਰਹਿਣ ਵਾਲੇ ਕੋਰੋਨਾ ਸੰਕ੍ਰਮਿਤਾਂ ਵਿਚ ਮਿਊਕਰਮਾਇਕੋਸਿਸ ਨਾਂ ਦੇ ਫੰਗਲ ਇੰਫੈਕਸ਼ਨ ਦੇ ਵਧਦੇ ਖਤਰੇ ’ਤੇ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਅਣਦੇਖੀ ਕਰਨ ਨਾਲ ਇਹ ਇੰਫੈਕਸ਼ਨ ਜਾਨਲੇਵਾ ਹੋ ਸਕਦਾ ਹੈ। ਇਸ ਲਈ ਬਚਾਅ ਦੇ ਕਦਮ ਚੁੱਕਣੇ ਲਾਜ਼ਮੀ ਹੈ। ਸਿਹਤ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਇਸ ਦੀ ਸਕ੍ਰੀਨਿੰਗ, ਡਾਇਗਨੋਸਿਸ ਅਤੇ ਮੈਨੇਜਮੈਂਟ ਨੂੰ ਲੈ ਕੇ ਤੱਥ ਅਧਾਰਤ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਹ ਹੈ ਕਾਰਨ
ਬੇਕਾਬੂ ਡਾਇਬਿਟੀਜ਼ ਸਟੇਰਾਇਡ ਕਾਰਨ ਇਮਊਨੋਸਪ੍ਰੈਸ਼ਨ
ਜ਼ਿਆਦਾ ਸਮਾਂ ਆਈਸੀਯੂ ਵਿਚ ਰਹਿਣਾ
ਇੰਝ ਬਚੋ
ਧੂੜ ਮਿੱਟੀ ਭਰੀ ਥਾਂ ’ਤੇ ਮਾਸਕ ਲਗਾ ਕੇ ਰੱਖੋ।
ਮਿੱਟੀ ਅਤੇ ਖਾਦ ਦੇ ਕੰਮ ਕਰਦੇ ਸਮੇਂ ਸਰੀਰ ਨੂੰ ਜੁੱਤੇ, ਗਲਵਸ ਨਾਲ ਪੂਰੀ ਤਰ੍ਹਾਂ ਢਕ ਕੇ ਰੱਖੋ।
ਸਕਰਬ ਬਾਥ ਜ਼ਰੀਏ ਸਫਾਈ ਦਾ ਪੂਰਾ ਧਿਆਨ ਰੱਖੋ।
ਨੱਕ ਵਿਚੋਂ ਕਾਲਾ ਜਾਂ ਲਾਲ ਰਿਸਾਅ ਹੋਣਾ
ਗਲ ਦੀ ਹੱਡੀ ਦਰਦ ਕਰਨਾ
ਚਿਹਰੇ ’ਤੇ ਇਕ ਪਾਸੇ ਦਰਦ ਹੋਣਾ ਜਾਂ ਸੋਜਿਸ਼ ਆਉਣੀ
ਦੰਦ ਦਰਦ, ਦੰਦ ਦਾ ਟੁੱਟਣਾ
ਜਬਾਡ਼ੇ ਵਿਚ ਦਰਦ
ਦਰਦ ਨਾਲ ਧੁੰਦਲਾ ਜਾਂ ਦੋਹਰਾ ਦਿਖਾਈ ਦੇਣਾ
ਸੀਨੇ ਵਿਚ ਦਰਦ ਅਤੇ ਸਾਹ ਲੈਣ ਵਿਚ ਪਰੇਸ਼ਾਨੀ
ਕੀ ਕਰੀਏ
ਖੂਨ ਵਿਚ ਸ਼ੂਗਰ ਦੀ ਜ਼ਿਆਦਾ ਮਾਤਰਾ ਕਾਬੂ ਕਰੋ
ਡਾਇਬਿਟੀਜ਼ ਲੋਕ ਅਤੇ ਕੋਰੋਨਾ ਤੋਂ ਠੀਕ ਹੋਏ ਲੋਕ ਬਲੱਡ ਗਲੂਕੋਜ਼ ’ਤੇ ਨਜ਼ਰ ਰੱਖੋ।
ਸਟਰਾਇਡ ਦੀ ਵਰਤੋਂ ਵਿਚ ਸਮੇਂ ਅਤੇ ਡੋਜ਼ ਦਾ ਪੂਰਾ ਧਿਆਨ ਰੱਖੋ।
ਐਂਟੀਬਾਇਓਟਿਕ ਅਤੇ ਐਂਟੀਫੰਗਲ ਦਵਾਈ ਦੀ ਵਰਤੋਂ ਧਿਆਨ ਨਾਲ ਕਰੋ
ਕੀ ਨਾ ਕਰੋ
ਲੱਛਣਾਂ ਦੀ ਅਣਦੇਖੀ ਨਾ ਕਰੋ
ਫੰਗਲ ਇੰਫੈਕਸ਼ਨ ਦਾ ਪਤਾ ਲਗਦੇ ਹੀ ਜਾਂਚ ਕਰਾਉਣ ਵਿਚ ਨਾ ਝਿਜਕੋ
ਸਮੇਂ ’ਤੇ ਇਲਾਜ ਜ਼ਰੂਰੀ ਹੈ, ਇਸ ਲਈ ਸਮਾਂ ਨਾ ਗਵਾਓ
ਪਤਾ ਲੱਗਣ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰਖੋ ਧਿਆਨ
ਡਾਇਬਿਟੀਜ਼ ’ਤੇ ਕਾਬੂ ਰੱਖੋ।
ਸਟੇਰਾਇਡ ਲੈਂਦੇ ਹੋ ਤਾਂ ਮਾਤਰਾ ਘੱਟ ਕਰੋ ਅਤੇ ਜਲਦ ਹੀ ਇਸਤੇਮਾਲ ਬੰਦ ਕਰ ਦਿਓ।
ਇਮਊਨੋਮਾਡਿਊਲੇਟਿੰਗ ਦਵਾਈਆਂ ਦੀ ਵਰਤੋਂ ’ਤੇ ਰੋਕ ਲਾ ਦਿਓ।
ਹੋਰ ਜ਼ਰੂਰੀ ਮੈਡੀਕਲ ਟਰੀਟਮੈਂਟ ਨਾਲ ਜੁਡ਼ੇ ਕਦਮ ਚੁੱਕੋ।